GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕ ਸਹਸਕ੍ਰਿਤੀ - ਗੁਰੂ ਅਰਜਨ ਦੇਵ ਜੀ
ਅੰਗ 1355
Display Settings
Translations
ਅਧਰੰਧਰੰਧਾਰਣਹਨਿਰਧਨੰਧਨਨਾਮਨਰਹਰਹ
ਪਰਮਾਤਮਾ ਦਾ ਨਾਮ ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਹੈ, ਅਤੇ ਧਨ-ਹੀਣਾਂ ਦਾ ਧਨ ਹੈ।
He gives Support to the unsupported. The Name of the Lord is the Wealth of the poor.
अधरं धरं धारणह निरधनं धन नाम नरहरह ॥
ਅਨਾਥਨਾਥਗੋਬਿੰਦਹਬਲਹੀਣਬਲਕੇਸਵਹ
ਗੋਬਿੰਦ ਅਨਾਥਾਂ ਦਾ ਨਾਥ ਹੈ ਤੇ ਕੇਸ਼ਵ-ਪ੍ਰਭੂ ਨਿਤਾਣਿਆਂ ਦਾ ਤਾਣ ਹੈ।
The Lord of the Universe is the Master of the masterless; the Beautiful-haired Lord is the Power of the weak.
अनाथ नाथ गोबिंदह बलहीण बल केसवह ॥
ਸਰਬਭੂਤਦਯਾਲਅਚੁਤਦੀਨਬਾਂਧਵਦਾਮੋਦਰਹ
ਅਬਿਨਾਸ਼ੀ ਪ੍ਰਭੂ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈ ਅਤੇ ਕੰਗਾਲਾਂ ਦਾ ਬੰਧੂ ਹੈ।
The Lord is Merciful to all beings, Eternal and Unchanging, the Family of the meek and humble.
सरब भूत दयाल अचुत दीन बांधव दामोदरह ॥
ਸਰਬਗੵਪੂਰਨਪੁਰਖਭਗਵਾਨਹਭਗਤਿਵਛਲਕਰੁਣਾਮਯਹ
ਸਰਬ-ਵਿਆਪਕ ਭਗਵਾਨ ਸਭ ਜੀਆਂ ਦੇ ਦਿਲ ਦੀ ਜਾਣਨ ਵਾਲਾ ਹੈ, ਭਗਤੀ ਨੂੰ ਪਿਆਰ ਕਰਦਾ ਹੈ ਅਤੇ ਤਰਸ ਦਾ ਘਰ ਹੈ।
The All-knowing, Perfect, Primal Lord God is the Lover of His devotees, the Embodiment of Mercy.
सरबग्य पूरन पुरख भगवानह भगति वछल करुणामयह ॥
ਘਟਿਘਟਿਬਸੰਤਬਾਸੁਦੇਵਹਪਾਰਬ੍ਰਹਮਪਰਮੇਸੁਰਹ
ਪਰਮਾਤਮਾ ਪਾਰਬ੍ਰਹਮ ਪਰਮੇਸਰ ਹਰੇਕ ਦੇ ਹਿਰਦੇ ਵਿਚ ਵੱਸਦਾ ਹੈ।
The Supreme Lord God, the Transcendent, Luminous Lord, dwells in each and every heart.
घटि घटि बसंत बासुदेवह पारब्रहम परमेसुरह ॥
ਜਾਚੰਤਿਨਾਨਕਕ੍ਰਿਪਾਲਪ੍ਰਸਾਦੰਨਹਬਿਸਰੰਤਿਨਹਬਿਸਰੰਤਿਨਾਰਾਇਣਹ॥੨੧॥
ਨਾਨਕ ਉਸ ਕਿਰਪਾਲ ਨਾਰਾਇਣ ਤੋਂ ਕਿਰਪਾ ਦਾ ਇਹ ਦਾਨ ਮੰਗਦਾ ਹੈ ਕਿ ਉਹ ਮੈਨੂੰ ਕਦੇ ਨਾਹ ਵਿੱਸਰੇ, ਕਦੇ ਨਾਹ ਵਿੱਸਰੇ ॥੨੧॥
Nanak begs for this blessing from the Merciful Lord, that he may never forget Him, never forget Him. ||21||
जाचंति नानक क्रिपाल प्रसादं नह बिसरंति नह बिसरंति नाराइणह ॥२१॥
WWW.GURBANI.WORLD
ਪਿਛਲਾ Share ਹੋਮ Save ਅਗਲਾ