GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਵਈਏ ਮਹਲੇ ਚਉਥੇ ਕੇ - ਭੱਟ ਕਲੵ ਸਹਾਰ
ਅੰਗ 1396
Display Settings
Translations
ਸਤਿਗੁਰਮਤਿਗੂੜੑਬਿਮਲਸਤਿਸੰਗਤਿਆਤਮੁਰੰਗਿਚਲੂਲੁਭਯਾ
ਗੁਰੂ (ਰਾਮਦਾਸ ਜੀ) ਦੀ ਮੱਤ ਡੂੰਘੀ ਹੈ, (ਆਪ ਦੀ) ਨਿਰਮਲ ਸਤ ਸੰਗਤ ਹੈ; (ਅਤੇ ਆਪ ਦਾ) ਆਤਮਾ ਹਰੀ ਦੇ ਪਿਆਰ ਵਿਚ ਗੂੜ੍ਹਾ ਰੰਗਿਆ ਹੋਇਆ ਹੈ।
The True Guru's understanding is deep and profound. The Sat Sangat is His Pure Congregation. His Soul is drenched in the deep crimson color of the Lord's Love.
सतिगुर मति गूड़ बिमल सतिसंगति आतमु रंगि चलूलु भया ॥
ਜਾਗੵਾਮਨੁਕਵਲੁਸਹਜਿਪਰਕਾਸੵਾਅਭੈਨਿਰੰਜਨੁਘਰਹਿਲਹਾ
(ਸਤਿਗੁਰੂ ਰਾਮਦਾਸ ਜੀ ਦਾ) ਮਨ ਜਾਗਿਆ ਹੋਇਆ ਹੈ, (ਉਹਨਾਂ ਦੇ ਹਿਰਦੇ ਦਾ) ਕਉਲ ਫੁੱਲ ਆਤਮਕ ਅਡੋਲਤਾ ਵਿਚ ਖਿੜਿਆ ਹੋਇਆ ਹੈ ਅਤੇ (ਉਹਨਾਂ ਨੇ) ਨਿਰਭਉ ਹਰੀ ਨੂੰ ਹਿਰਦੇ ਵਿਚ ਹੀ ਲੱਭ ਲਿਆ ਹੈ।
The Lotus of His mind remains awake and aware, illuminated with intuitive wisdom. In His own home, He has obtained the Fearless, Immaculate Lord.
जाग्या मनु कवलु सहजि परकास्या अभै निरंजनु घरहि लहा ॥
ਸਤਿਗੁਰਿਦਯਾਲਿਹਰਿਨਾਮੁਦ੍ਰਿੜੑਾਯਾਤਿਸੁਪ੍ਰਸਾਦਿਵਸਿਪੰਚਕਰੇ
ਦਇਆਲ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ (ਭਾਵ, ਜਪਾਇਆ ਹੈ); ਉਸ ਨਾਮ ਦੀ ਬਰਕਤਿ ਨਾਲ (ਗੁਰੂ ਰਾਮਦਾਸ ਜੀ ਨੇ) ਕਾਮਾਦਿਕ ਪੰਜਾਂ ਨੂੰ ਆਪਣੇ ਕਾਬੂ ਕੀਤਾ ਹੋਇਆ ਹੈ।
The Merciful True Guru has implanted the Lord's Name within me, and by His Grace, I have overpowered the five thieves.
सतिगुरि दयालि हरि नामु द्रिड़ाया तिसु प्रसादि वसि पंच करे ॥
ਕਵਿਕਲੵਠਕੁਰਹਰਦਾਸਤਨੇਗੁਰਰਾਮਦਾਸਸਰਅਭਰਭਰੇ॥੩॥
ਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ, ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ ॥੩॥
So speaks Kal the poet: Guru Raam Daas, the son of Har Daas, fills the empty pools to overflowing. ||3||
कवि कल्य ठकुर हरदास तने गुर रामदास सर अभर भरे ॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ