ਸਲੋਕੁ ਮਃ ੩ ॥

ਰਾਗੁ ਵਡਹੰਸੁ ਗੁਰੂ ਅਮਰਦਾਸ ਜੀ ਅੰਗ 586
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੩॥
Shalok, Third Mahalaa:
सलोकु मः ३ ॥
LINE 02
ਸਤਿਗੁਰਿਮਿਲਿਐਭੁਖਗਈਭੇਖੀਭੁਖਨਜਾਇ॥
ਗੁਰੂ ਨੂੰ ਮਿਲਿਆਂ ਹੀ (ਮਨੁੱਖ ਦੇ ਮਨ ਦੀ) ਭੁੱਖ ਦੂਰ ਹੋ ਸਕਦੀ ਹੈ, ਭੇਖਾਂ ਨਾਲ ਤ੍ਰਿਸ਼ਨਾ ਨਹੀਂ ਜਾਂਦੀ;
Meeting with the True Guru, hunger departs; by wearing the robes of a beggar, hunger does not depart.
सतिगुरि मिलिऐ भुख गई भेखी भुख न जाइ ॥
LINE 03
ਦੁਖਿਲਗੈਘਰਿਘਰਿਫਿਰੈਅਗੈਦੂਣੀਮਿਲੈਸਜਾਇ॥
(ਭੇਖੀ ਸਾਧੂ ਤ੍ਰਿਸ਼ਨਾ ਦੇ) ਦੁੱਖ ਵਿਚ ਕਲਪਦਾ ਹੈ, ਘਰ ਘਰ ਭਟਕਦਾ ਫਿਰਦਾ ਹੈ, ਤੇ ਪਰਲੋਕ ਵਿਚ ਇਸ ਨਾਲੋਂ ਭੀ ਵਧੀਕ ਸਜ਼ਾ ਭੁਗਤਦਾ ਹੈ।
Afflicted with pain, he wanders from house to house, and in the world hereafter, he receives double punishment.
दुखि लगै घरि घरि फिरै अगै दूणी मिलै सजाइ ॥
LINE 04
ਅੰਦਰਿਸਹਜੁਨਆਇਓਸਹਜੇਹੀਲੈਖਾਇ॥
ਭੇਖੀ ਸਾਧੂ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ, ਜਿਸ ਸ਼ਾਂਤੀ ਦੀ ਬਰਕਤਿ ਨਾਲ ਉਹ ਜੋ ਕੁਝ ਉਸ ਨੂੰ ਕਿਸੇ ਪਾਸੋਂ ਮਿਲੇ, ਲੈ ਕੇ ਖਾ ਲਏ (ਭਾਵ, ਤ੍ਰਿਪਤ ਹੋ ਜਾਏ);
Peace does not come to his heart - he is not content to eat what comes his way.
अंदरि सहजु न आइओ सहजे ही लै खाइ ॥
LINE 05
ਮਨਹਠਿਜਿਸਤੇਮੰਗਣਾਲੈਣਾਦੁਖੁਮਨਾਇ॥
ਪਰ ਮਨ ਦੇ ਹਠ ਦੇ ਆਸਰੇ (ਭਿੱਖਿਆ) ਮੰਗਿਆਂ (ਦੋਹੀਂ ਧਿਰੀਂ) ਕਲੇਸ਼ ਪੈਦਾ ਕਰ ਕੇ ਹੀ ਭਿੱਖਿਆ ਲਈਦੀ ਹੈ।
With his stubborn mind, he begs, and grabs, and annoys those who give.
मनहठि जिस ते मंगणा लैणा दुखु मनाइ ॥
LINE 06
ਇਸੁਭੇਖੈਥਾਵਹੁਗਿਰਹੋਭਲਾਜਿਥਹੁਕੋਵਰਸਾਇ॥
ਇਸ ਭੇਖ ਨਾਲੋਂ ਗ੍ਰਿਹਸਥ ਚੰਗਾ ਹੈ, ਕਿਉਂਕਿ ਇਥੋਂ ਮਨੁੱਖ ਆਪਣੀ ਆਸ ਪੂਰੀ ਕਰ ਸਕਦਾ ਹੈ।
Instead of wearing these beggar's robes, it is better to be a householder, and give to others.
इसु भेखै थावहु गिरहो भला जिथहु को वरसाइ ॥
LINE 07
ਸਬਦਿਰਤੇਤਿਨਾਸੋਝੀਪਈਦੂਜੈਭਰਮਿਭੁਲਾਇ॥
ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਰੱਤੇ ਜਾਂਦੇ ਹਨ, ਉਹਨਾਂ ਨੂੰ ਉੱਚੀ ਸੂਝ ਪ੍ਰਾਪਤ ਹੁੰਦੀ ਹੈ; ਪਰ, ਜੋ ਮਾਇਆ ਵਿਚ ਫਸੇ ਰਹਿੰਦੇ ਹਨ, ਉਹ ਭਟਕਦੇ ਹਨ।
Those who are attuned to the Word of the Shabad, acquire understanding; the others wander, deluded by doubt.
सबदि रते तिना सोझी पई दूजै भरमि भुलाइ ॥
LINE 08
ਪਇਐਕਿਰਤਿਕਮਾਵਣਾਕਹਣਾਕਛੂਨਜਾਇ॥
ਪਿਛਲੇ ਕੀਤੇ ਕਰਮਾਂ (ਦੇ ਸੰਸਕਾਰਾਂ ਅਨੁਸਾਰ) ਦੀ ਕਾਰ ਕਮਾਉਣੀ ਪੈਂਦੀ ਹੈ। ਇਸ ਬਾਰੇ ਕੁਝ ਹੋਰ ਕੀ ਆਖਿਆ ਜਾ ਸਕਦਾ?
They act according to their past actions; it is useless to talk to them.
पइऐ किरति कमावणा कहणा कछू न जाइ ॥
LINE 09
ਨਾਨਕਜੋਤਿਸੁਭਾਵਹਿਸੇਭਲੇਜਿਨਕੀਪਤਿਪਾਵਹਿਥਾਇ੧॥॥
ਹੇ ਨਾਨਕ! ਜੋ ਜੀਵ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ, ਕਿਉਂਕਿ, ਹੇ ਪ੍ਰਭੂ! ਤੂੰ ਉਹਨਾਂ ਦੀ ਇੱਜ਼ਤ ਥਾਂਇ ਪਾਉਂਦਾ ਹੈ (ਭਾਵ, ਲਾਜ ਰੱਖਦਾ ਹੈਂ) ॥੧॥
O Nanak, those who are pleasing unto the Lord are good; He upholds their honor. ||1||
नानक जो तिसु भावहि से भले जिन की पति पावहि थाइ ॥१॥
GURBANI.WORLD