GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਧਨਾਸਰੀ - ਗੁਰੂ ਅਰਜਨ ਦੇਵ ਜੀ
ਅੰਗ 670
Display Settings
Translations
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
ਬਿਨੁਜਲਪ੍ਰਾਨਤਜੇਹੈਮੀਨਾਜਿਨਿਜਲਸਿਉਹੇਤੁਬਢਾਇਓ
ਹੇ ਭਾਈ! ਮੱਛੀ ਪਾਣੀ ਤੋਂ ਵਿਛੁੜ ਕੇ ਜਿੰਦ ਦੇ ਦੇਂਦੀ ਹੈ ਕਿਉਂਕਿ ਉਸ (ਮੱਛੀ) ਨੇ ਪਾਣੀ ਨਾਲ ਪਿਆਰ ਵਧਾਇਆ ਹੋਇਆ ਹੈ।
The fish out of water loses its life; it is deeply in love with the water.
बिनु जल प्रान तजे है मीना जिनि जल सिउ हेतु बढाइओ ॥
ਕਮਲਹੇਤਿਬਿਨਸਿਓਹੈਭਵਰਾਉਨਿਮਾਰਗੁਨਿਕਸਿਪਾਇਓ॥੧॥
ਕੌਲ-ਫੁੱਲ ਦੇ ਪਿਆਰ ਵਿਚ ਭੌਰੇ ਨੇ ਮੌਤ ਸਹੇੜ ਲਈ, (ਕਿਉਂਕਿ) ਉਸ ਨੇ (ਕੌਲ-ਫੁੱਲ ਵਿਚੋਂ) ਨਿਕਲ ਕੇ (ਬਾਹਰ ਦਾ) ਰਸਤਾ ਨਾਹ ਲੱਭਾ ॥੧॥
The bumble bee, totally in love with the lotus flower, is lost in it; it cannot find the way to escape from it. ||1||
कमल हेति बिनसिओ है भवरा उनि मारगु निकसि न पाइओ ॥१॥
ਅਬਮਨਏਕਸਸਿਉਮੋਹੁਕੀਨਾ
ਹੇ ਮਨ! ਜਿਸ ਮਨੁੱਖ ਨੇ ਹੁਣ (ਇਸ ਜਨਮ ਵਿਚ) ਇੱਕ ਪਰਮਾਤਮਾ ਨਾਲ ਪਿਆਰ ਪਾ ਲਿਆ ਹੈ,
Now, my mind has nurtured love for the One Lord.
अब मन एकस सिउ मोहु कीना ॥
ਮਰੈਜਾਵੈਸਦਹੀਸੰਗੇਸਤਿਗੁਰਸਬਦੀਚੀਨਾ॥੧॥ਰਹਾਉ
ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਸਦਾ ਹੀ ਪਰਮਾਤਮਾ ਦੇ ਚਰਨਾਂ ਵਿਚ ਮਗਨ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਰਮਾਤਮਾ ਨਾਲ ਸਾਂਝ ਬਣਾਈ ਰੱਖਦਾ ਹੈ ॥੧॥ ਰਹਾਉ ॥
He does not die, and is not born; He is always with me. Through the Word of the True Guru's Shabad, I know Him. ||1||Pause||
मरै न जावै सद ही संगे सतिगुर सबदी चीना ॥१॥ रहाउ ॥
ਕਾਮਹੇਤਿਕੁੰਚਰੁਲੈਫਾਂਕਿਓਓਹੁਪਰਵਸਿਭਇਓਬਿਚਾਰਾ
ਹੇ ਭਾਈ! ਕਾਮ-ਵਾਸਨਾ ਦੀ ਖ਼ਾਤਰ ਹਾਥੀ ਫਸ ਗਿਆ, ਉਹ ਵਿਚਾਰਾ ਪਰ-ਅਧੀਨ ਹੋ ਗਿਆ।
Lured by sexual desire, the elephant is trapped; the poor beast falls into the power of another.
काम हेति कुंचरु लै फांकिओ ओहु पर वसि भइओ बिचारा ॥
ਨਾਦਹੇਤਿਸਿਰੁਡਾਰਿਓਕੁਰੰਕਾਉਸਹੀਹੇਤਬਿਦਾਰਾ॥੨॥
(ਘੰਡੇਹੇੜੇ ਦੀ) ਆਵਾਜ਼ ਦੇ ਪਿਆਰ ਵਿਚ ਹਰਨ ਆਪਣਾ ਸਿਰ ਦੇ ਬੈਠਦਾ ਹੈ, ਉਸੇ ਦੇ ਪਿਆਰ ਵਿਚ ਮਾਰਿਆ ਜਾਂਦਾ ਹੈ ॥੨॥
Lured by the sound of the hunter's bell, the deer offers its head; because of this enticement, it is killed. ||2||
नाद हेति सिरु डारिओ कुरंका उस ही हेत बिदारा ॥२॥
ਦੇਖਿਕੁਟੰਬੁਲੋਭਿਮੋਹਿਓਪ੍ਰਾਨੀਮਾਇਆਕਉਲਪਟਾਨਾ
(ਹੇ ਭਾਈ! ਇਸੇ ਤਰ੍ਹਾਂ) ਮਨੁੱਖ (ਆਪਣਾ) ਪਰਵਾਰ ਵੇਖ ਕੇ (ਮਾਇਆ ਦੇ) ਲੋਭ ਵਿਚ ਫਸ ਜਾਂਦਾ ਹੈ, ਮਾਇਆ ਨਾਲ ਚੰਬੜਿਆ ਰਹਿੰਦਾ ਹੈ।
Gazing upon his family, the mortal is enticed by greed; he clings in attachment to Maya.
देखि कुटंबु लोभि मोहिओ प्रानी माइआ कउ लपटाना ॥
ਅਤਿਰਚਿਓਕਰਿਲੀਨੋਅਪੁਨਾਉਨਿਛੋਡਿਸਰਾਪਰਜਾਨਾ॥੩॥
(ਮਾਇਆ ਦੇ ਮੋਹ ਵਿਚ) ਬਹੁਤ ਮਗਨ ਰਹਿੰਦਾ ਹੈ, (ਮਾਇਆ ਨੂੰ) ਆਪਣੀ ਬਣਾ ਲੈਂਦਾ ਹੈ (ਇਹ ਨਹੀਂ ਸਮਝਦਾ ਕਿ ਆਖ਼ਰ) ਉਸ ਨੇ ਜ਼ਰੂਰ (ਸਭ ਕੁਝ) ਛੱਡ ਕੇ ਇਥੋਂ ਚਲੇ ਜਾਣਾ ਹੈ ॥੩॥
Totally engrossed in worldly things, he considers them to be his own; but in the end, he shall surely have to leave them behind. ||3||
अति रचिओ करि लीनो अपुना उनि छोडि सरापर जाना ॥३॥
ਬਿਨੁਗੋਬਿੰਦਅਵਰਸੰਗਿਨੇਹਾਓਹੁਜਾਣਹੁਸਦਾਦੁਹੇਲਾ
ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਨਾਲ ਪਿਆਰ ਪਾਂਦਾ ਹੈ, ਯਕੀਨ ਜਾਣੋ, ਉਹ ਸਦਾ ਦੁਖੀ ਰਹਿੰਦਾ ਹੈ।
Know it well, that anyone who loves any other than God, shall be miserable forever.
बिनु गोबिंद अवर संगि नेहा ओहु जाणहु सदा दुहेला ॥
ਕਹੁਨਾਨਕਗੁਰਇਹੈਬੁਝਾਇਓਪ੍ਰੀਤਿਪ੍ਰਭੂਸਦਕੇਲਾ॥੪॥੨॥
ਨਾਨਕ ਆਖਦਾ ਹੈ- ਗੁਰੂ ਨੇ (ਮੈਨੂੰ) ਇਹ ਹੀ ਸਮਝ ਦਿੱਤੀ ਹੈ ਕਿ ਪਰਮਾਤਮਾ ਨਾਲ ਪਿਆਰ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੪॥੨॥
Says Nanak, the Guru has explained this to me, that love for God brings lasting bliss. ||4||2||
कहु नानक गुर इहै बुझाइओ प्रीति प्रभू सद केला ॥४॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ