ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਿਰੀਰਾਗਕੀਵਾਰਮਹਲਾ੪ਸਲੋਕਾਨਾਲਿ॥
ਰਾਗ ਸਿਰੀਰਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਵਾਰ' ਜਿਸ ਵਿੱਚ 'ਸਲੋਕ' ਵੀ ਹਨ।
Vaar Of Siree Raag, Fourth Mahalaa, With Shaloks:
सिरीराग की वार महला ४ सलोका नालि ॥
ਸਲੋਕਮਃ੩॥
Shalok, Third Mahalaa:
सलोक मः ३ ॥
ਰਾਗਾਵਿਚਿਸ੍ਰੀਰਾਗੁਹੈਜੇਸਚਿਧਰੇਪਿਆਰੁ॥
(ਸਭ) ਰਾਗਾਂ ਵਿਚੋਂ ਸ੍ਰੀ ਰਾਗ (ਤਦ ਹੀ ਸ੍ਰੇਸ਼ਟ) ਹੈ, ਜੇ (ਇਸ ਦੀ ਰਾਹੀਂ ਜੀਵ) ਸਦਾ-ਥਿਰ ਨਾਮ ਵਿਚ ਪਿਆਰ (ਲਿਵ) ਜੋੜੇ।
Among the ragas, Siree Raag is the best, if it inspires you to enshrine love for the True Lord.
रागा विचि स्रीरागु है जे सचि धरे पिआरु ॥
ਸਦਾਹਰਿਸਚੁਮਨਿਵਸੈਨਿਹਚਲਮਤਿਅਪਾਰੁ॥
ਹਰੀ ਸਦਾ ਮਨ ਵਿਚ ਵੱਸੇ ਤੇ ਅਪਾਰ ਪ੍ਰਭੂ (ਨੂੰ ਯਾਦ ਕਰਨ ਵਾਲੀ) ਬੁੱਧੀ ਅਚੱਲ ਹੋ ਜਾਏ।
The True Lord comes to abide forever in the mind, and your understanding becomes steady and unequalled.
सदा हरि सचु मनि वसै निहचल मति अपारु ॥
ਰਤਨੁਅਮੋਲਕੁਪਾਇਆਗੁਰਕਾਸਬਦੁਬੀਚਾਰੁ॥
(ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਗੁਰਬਾਣੀ ਦੀ ਵਿਚਾਰ ਰੂਪੀ ਅਮੋਲਕ ਰਤਨ ਪ੍ਰਾਪਤ ਹੁੰਦਾ ਹੈ।
The priceless jewel is obtained, by contemplating the Word of the Guru's Shabad.
रतनु अमोलकु पाइआ गुर का सबदु बीचारु ॥
ਜਿਹਵਾਸਚੀਮਨੁਸਚਾਸਚਾਸਰੀਰਅਕਾਰੁ॥
ਜੀਭ ਸੱਚੀ, ਮਨ ਸੱਚਾ ਤੇ ਮਨੁੱਖਾ ਜਨਮ ਹੀ ਸਫਲ ਹੋ ਜਾਂਦਾ ਹੈ।
The tongue becomes true, the mind becomes true, and the body becomes true as well.
जिहवा सची मनु सचा सचा सरीर अकारु ॥
ਨਾਨਕਸਚੈਸਤਿਗੁਰਿਸੇਵਿਐਸਦਾਸਚੁਵਾਪਾਰੁ॥੧॥
ਪਰ, ਹੇ ਨਾਨਕ! ਇਹ ਸੱਚਾ ਵਪਾਰ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਦੇ ਹੁਕਮ ਵਿਚ ਤੁਰੀਏ ॥੧॥
O Nanak, forever true are the dealings of those who serve the True Guru. ||1||
नानक सचै सतिगुरि सेविऐ सदा सचु वापारु ॥१॥
WWW.GURBANI.WORLD