ੴ ਸਤਿਗੁਰ ਪ੍ਰਸਾਦਿ ॥

ਰਾਗੁ ਬਿਲਾਵਲੁ ਗੁਰੂ ਰਾਮਦਾਸ ਜੀ ਅੰਗ 800
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 02
ਰਾਗੁਬਿਲਾਵਲੁਮਹਲਾ੪ਪੜਤਾਲਘਰੁ੧੩॥
ਰਾਗ ਬਿਲਾਵਲੁ, ਘਰ ੧੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'।
Raag Bilaaval, Fourth Mahalaa, Partaal, Thirteenth House:
रागु बिलावलु महला ४ पड़ताल घरु १३ ॥
LINE 03
ਬੋਲਹੁਭਈਆਰਾਮਨਾਮੁਪਤਿਤਪਾਵਨੋ॥ਹਰਿਸੰਤਭਗਤਤਾਰਨੋ॥
ਹੇ ਭਾਈ! ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ, ਜੋ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ, ਜੋ ਆਪਣੇ ਸੰਤਾਂ ਨੂੰ ਆਪਣੇ ਭਗਤਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ ਹੈ,
O Siblings of Destiny, chant the Name of the Lord, the Purifier of sinners. The Lord emancipates his Saints and devotees.
बोलहु भईआ राम नामु पतित पावनो ॥ हरि संत भगत तारनो ॥
LINE 04
ਹਰਿਭਰਿਪੁਰੇਰਹਿਆ॥ਜਲਿਥਲੇਰਾਮਨਾਮੁ॥ਨਿਤਗਾਈਐਹਰਿਦੂਖਬਿਸਾਰਨੋ੧॥॥ਰਹਾਉ॥
ਜੋ (ਸਾਰੇ ਜਗਤ ਵਿਚ) ਹਰ ਥਾਂ ਮੌਜੂਦ ਹੈ। ਹੇ ਭਾਈ! ਜੋ ਪਾਣੀ ਵਿਚ ਹੈ, ਜੋ ਧਰਤੀ ਵਿਚ ਹੈ, ਜੋ (ਜੀਵਾਂ ਦੇ) ਸਾਰੇ ਦੁੱਖ ਦੂਰ ਕਰਨ ਵਾਲਾ ਹੈ, ਉਸ ਹਰੀ ਦੀ ਸਿਫ਼ਤਿ-ਸਾਲਾਹ ਦਾ ਗੀਤ ਸਦਾ ਗਾਣਾ ਚਾਹੀਦਾ ਹੈ ॥੧॥ ਰਹਾਉ ॥
The Lord is totally permeating and pervading everywhere; the Name of the Lord is pervading the water and the land. So sing continuously of the Lord, the Dispeller of pain. ||1||Pause||
हरि भरिपुरे रहिआ ॥ जलि थले राम नामु ॥ नित गाईऐ हरि दूख बिसारनो ॥१॥ रहाउ ॥
LINE 05
ਹਰਿਕੀਆਹੈਸਫਲਜਨਮੁਹਮਾਰਾ॥
(ਹੇ ਭਾਈ!) ਪਰਮਾਤਮਾ ਨੇ ਮੇਰੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ਹੈ,
The Lord has made my life fruitful and rewarding.
हरि कीआ है सफल जनमु हमारा ॥
LINE 06
ਹਰਿਜਪਿਆਹਰਿਦੂਖਬਿਸਾਰਨਹਾਰਾ॥
(ਕਿਉਂਕਿ ਗੁਰੂ ਦੀ ਕਿਰਪਾ ਨਾਲ) ਮੈਂ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
I meditate on the Lord, the Dispeller of pain.
हरि जपिआ हरि दूख बिसारनहारा ॥
LINE 07
ਗੁਰੁਭੇਟਿਆਹੈਮੁਕਤਿਦਾਤਾ॥
(ਹੇ ਭਾਈ!) ਵਿਕਾਰਾਂ ਤੋਂ ਖ਼ਲਾਸੀ ਦਿਵਾਣ ਵਾਲਾ ਗੁਰੂ ਮੈਨੂੰ ਮਿਲ ਪਿਆ,
I have met the Guru, the Giver of liberation.
गुरु भेटिआ है मुकति दाता ॥
LINE 08
ਹਰਿਕੀਈਹਮਾਰੀਸਫਲਜਾਤਾ॥
(ਇਸ ਕਰਕੇ) ਪਰਮਾਤਮਾ ਨੇ ਮੇਰੀ ਜੀਵਨ-ਜਾਤ੍ਰਾ ਕਾਮਯਾਬ ਕਰ ਦਿੱਤੀ ਹੈ।
The Lord has made my life's journey fruitful and rewarding.
हरि कीई हमारी सफल जाता ॥
LINE 09
ਮਿਲਿਸੰਗਤੀਗੁਨਗਾਵਨੋ੧॥॥
(ਹੁਣ) ਮੈਂ ਸਾਧ ਸੰਗਤਿ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ ॥੧॥
Joining the Sangat, the Holy Congregation, I sing the Glorious Praises of the Lord. ||1||
मिलि संगती गुन गावनो ॥१॥
LINE 10
ਮਨਰਾਮਨਾਮਕਰਿਆਸਾ॥
ਹੇ (ਮੇਰੇ) ਮਨ! ਪਰਮਾਤਮਾ ਦੇ ਨਾਮ ਉਤੇ ਹੀ ਡੋਰੀ ਰੱਖ,
O mortal, place your hopes in the Name of the Lord,
मन राम नाम करि आसा ॥
LINE 11
ਭਾਉਦੂਜਾਬਿਨਸਿਬਿਨਾਸਾ॥
ਪਰਮਾਤਮਾ ਦਾ ਨਾਮ ਮਾਇਆ ਦੇ ਮੋਹ ਨੂੰ ਪੂਰਨ ਤੌਰ ਤੇ (ਅੰਦਰੋਂ) ਮੁਕਾ ਦੇਂਦਾ ਹੈ।
and your love of duality shall simply vanish.
भाउ दूजा बिनसि बिनासा ॥
LINE 12
ਵਿਚਿਆਸਾਹੋਇਨਿਰਾਸੀ॥
(ਹੇ ਭਾਈ!) ਜੇਹੜਾ ਮਨੁੱਖ ਦੁਨੀਆ ਦੇ ਕੰਮ-ਕਾਰ ਵਿਚ ਰਹਿੰਦਾ ਹੋਇਆ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ,
One who, in hope, remains unattached to hope,
विचि आसा होइ निरासी ॥
LINE 13
ਸੋਜਨੁਮਿਲਿਆਹਰਿਪਾਸੀ॥
ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਮਿਲਿਆ ਰਹਿੰਦਾ ਹੈ।
such a humble being meets with his Lord.
सो जनु मिलिआ हरि पासी ॥
LINE 14
ਕੋਈਰਾਮਨਾਮਗੁਨਗਾਵਨੋ॥
(ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ,
And one who sings the Glorious Praises of the Lord's Name
कोई राम नाम गुन गावनो ॥
LINE 15
ਜਨੁਨਾਨਕੁਤਿਸੁਪਗਿਲਾਵਨੋ੨੧੭੪੬੭੧੭॥॥॥॥॥॥॥॥
ਦਾਸ ਨਾਨਕ ਉਸ ਦੇ ਪੈਰੀਂ ਲੱਗਦਾ ਹੈ ॥੨॥੧॥੭॥੪॥੬॥੭॥੧੭॥
- servant Nanak falls at his feet. ||2||1||7||4||6||7||17||
जनु नानकु तिसु पगि लावनो ॥२॥१॥७॥४॥६॥७॥१७॥
GURBANI.WORLD