ਭਾਣੈਹੁਕਮੁਮਨਾਇਓਨੁਭਾਣੈਸੁਖੁਪਾਇਆ॥
ਉਸ ਪਰਮਾਤਮਾ ਨੇ (ਜਿਸ ਮਨੁੱਖ ਤੋਂ) ਆਪਣੀ ਰਜ਼ਾ ਵਿਚ ਆਪਣਾ ਹੁਕਮ ਮਨਾਇਆ ਹੈ ਉਸ ਮਨੁੱਖ ਨੇ ਰਜ਼ਾ ਵਿਚ ਰਹਿ ਕੇ ਸੁਖ ਲੱਭਾ ਹੈ।
By the Pleasure of His Will, the Lord inspires us to obey the Hukam of His Command; by the Pleasure of His Will, we find peace.
भाणै हुकमु मनाइओनु भाणै सुखु पाइआ ॥
ਭਾਣੈਸਤਿਗੁਰੁਮੇਲਿਓਨੁਭਾਣੈਸਚੁਧਿਆਇਆ॥
ਉਸ ਪ੍ਰਭੂ ਨੇ ਆਪਣੀ ਰਜ਼ਾ ਵਿਚ ਜਿਸ ਮਨੁੱਖ ਨੂੰ ਗੁਰੂ ਮਿਲਾਇਆ ਹੈ ਉਹ ਮਨੁੱਖ ਰਜ਼ਾ ਵਿਚ ਰਹਿ ਕੇ 'ਨਾਮ' ਸਿਮਰਦਾ ਹੈ।
By the Pleasure of His Will, He leads us to meet the True Guru; by the Pleasure of His Will, we meditate on the Truth.
भाणै सतिगुरु मेलिओनु भाणै सचु धिआइआ ॥
ਭਾਣੇਜੇਵਡਹੋਰਦਾਤਿਨਾਹੀਸਚੁਆਖਿਸੁਣਾਇਆ॥
ਜਿਸ ਮਨੁੱਖ ਨੂੰ ਪ੍ਰਭੂ ਦੀ ਰਜ਼ਾ ਵਿਚ ਰਹਿਣਾ ਸਭ ਤੋਂ ਵੱਡੀ ਰੱਬੀ ਬਖ਼ਸ਼ਸ਼ ਪ੍ਰਤੀਤ ਹੁੰਦੀ ਹੈ ਉਹ ਆਪ 'ਨਾਮ' ਸਿਮਰਦਾ ਹੈ ਤੇ ਹੋਰਨਾਂ ਨੂੰ ਸੁਣਾਂਦਾ ਹੈ।
There is no other gift as great as the Pleasure of His Will; this Truth is spoken and proclaimed.
भाणे जेवड होर दाति नाही सचु आखि सुणाइआ ॥
ਜਿਨਕਉਪੂਰਬਿਲਿਖਿਆਤਿਨਸਚੁਕਮਾਇਆ॥
ਪਰ 'ਨਾਮ' ਸਿਮਰਦੇ ਉਹੀ ਹਨ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਮੁੱਢ ਤੋਂ ਲਿਖਿਆ ਹੋਇਆ ਹੈ (ਭਾਵ, ਜਿਨ੍ਹਾਂ ਦੇ ਅੰਦਰ ਪੂਰਬਲੇ ਕਰਮਾਂ ਅਨੁਸਾਰ ਸਿਮਰਨ ਦੇ ਸੰਸਕਾਰ ਮੌਜੂਦ ਹਨ)।
Those who have such pre-ordained destiny, practice and live the Truth.
जिन कउ पूरबि लिखिआ तिन सचु कमाइआ ॥
ਨਾਨਕਤਿਸੁਸਰਣਾਗਤੀਜਿਨਿਜਗਤੁਉਪਾਇਆ॥੨੧॥
(ਸੋ) ਹੇ ਨਾਨਕ! ਉਸ ਪ੍ਰਭੂ ਦੀ ਸਰਨ ਵਿਚ ਰਹੁ ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ ॥੨੧॥
Nanak has entered His Sanctuary; He created the world. ||21||
नानक तिसु सरणागती जिनि जगतु उपाइआ ॥२१॥
WWW.GURBANI.WORLD