ਗਉੜੀਮਾਲਾਮਹਲਾ੫॥
Gauree Maalaa, Fifth Mahalaa:
गउड़ी माला महला ५ ॥
ਭਾਵਨੁਤਿਆਗਿਓਰੀਤਿਆਗਿਓ॥
ਹੇ ਭੈਣ! ਗੁਰੂ ਨੂੰ ਮਿਲ ਕੇ (ਸੁੱਖਾਂ ਦੇ ਗ੍ਰਹਣ ਕਰਨ ਤੇ ਦੁੱਖਾਂ ਤੋਂ ਡਰਨ ਦਾ) ਸੰਕਲਪ ਛੱਡ ਦਿੱਤਾ ਹੈ,
I have renounced my desires; I have renounced them.
भावनु तिआगिओ री तिआगिओ ॥
ਤਿਆਗਿਓਮੈਗੁਰਮਿਲਿਤਿਆਗਿਓ॥
ਸਦਾ ਲਈ ਛੱਡ ਦਿੱਤਾ ਹੈ।
I have renounced them; meeting the Guru, I have renounced them.
तिआगिओ मै गुर मिलि तिआगिओ ॥
ਸਰਬਸੁਖਆਨੰਦਮੰਗਲਰਸਮਾਨਿਗੋਬਿੰਦੈਆਗਿਓ॥੧॥ਰਹਾਉ॥
(ਹੁਣ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਰਜ਼ਾ (ਮਿੱਠੀ) ਮੰਨ ਕੇ ਮੈਨੂੰ ਸਾਰੇ ਸੁਖ-ਆਨੰਦ ਹੀ ਹਨ, ਖ਼ੁਸ਼ੀਆਂ ਮੰਗਲ ਹੀ ਹਨ ॥੧॥ ਰਹਾਉ ॥
All peace, joy, happiness and pleasures have come since I surrendered to the Will of the Lord of the Universe. ||1||Pause||
सरब सुख आनंद मंगल रस मानि गोबिंदै आगिओ ॥१॥ रहाउ ॥
ਮਾਨੁਅਭਿਮਾਨੁਦੋਊਸਮਾਨੇਮਸਤਕੁਡਾਰਿਗੁਰਪਾਗਿਓ॥
ਹੇ ਭੈਣ! ਕੋਈ ਮੇਰਾ ਆਦਰ ਕਰੇ, ਕੋਈ ਮੇਰੇ ਨਾਲ ਆਕੜ ਵਾਲਾ ਸਲੂਕ ਕਰੇ, ਮੈਨੂੰ ਦੋਵੇਂ ਇਕੋ ਜਿਹੇ ਜਾਪਦੇ ਹਨ, (ਕਿਉਂਕਿ) ਮੈਂ ਆਪਣਾ ਮੱਥਾ (ਸਿਰ) ਗੁਰੂ ਦੇ ਚਰਨਾਂ ਤੇ ਰੱਖ ਦਿੱਤਾ ਹੋਇਆ ਹੈ।
Honor and dishonor are the same to me; I have placed my forehead upon the Guru's Feet.
मानु अभिमानु दोऊ समाने मसतकु डारि गुर पागिओ ॥
ਸੰਪਤਹਰਖੁਨਆਪਤਦੂਖਾਰੰਗੁਠਾਕੁਰੈਲਾਗਿਓ॥੧॥
(ਗੁਰੂ ਦੀ ਕਿਰਪਾ ਨਾਲ ਮੇਰੇ ਮਨ ਵਿਚ) ਪਰਮਾਤਮਾ ਦਾ ਪਿਆਰ ਬਣ ਚੁੱਕਾ ਹੈ, ਹੁਣ ਮੈਨੂੰ ਆਏ ਧਨ ਦੀ ਖ਼ੁਸ਼ੀ ਨਹੀਂ ਹੁੰਦੀ, ਤੇ ਆਈ ਬਿਪਤਾ ਤੋਂ ਦੁੱਖ ਨਹੀਂ ਪ੍ਰਤੀਤ ਹੁੰਦਾ ॥੧॥
Wealth does not excite me, and misfortune does not disturb me; I have embraced love for my Lord and Master. ||1||
संपत हरखु न आपत दूखा रंगु ठाकुरै लागिओ ॥१॥
ਬਾਸਬਾਸਰੀਏਕੈਸੁਆਮੀਉਦਿਆਨਦ੍ਰਿਸਟਾਗਿਓ॥
ਹੇ ਭੈਣ! ਹੁਣ ਮੈਨੂੰ ਸਭ ਘਰਾਂ ਵਿਚ ਇਕ ਮਾਲਕ-ਪ੍ਰਭੂ ਹੀ ਦਿੱਸਦਾ ਹੈ, ਜੰਗਲਾਂ ਵਿਚ ਭੀ ਮੈਨੂੰ ਉਹੀ ਨਜ਼ਰੀਂ ਆ ਰਿਹਾ ਹੈ।
The One Lord and Master dwells in the home; He is seen in the wilderness as well.
बास बासरी एकै सुआमी उदिआन द्रिसटागिओ ॥
ਨਿਰਭਉਭਏਸੰਤਭ੍ਰਮੁਡਾਰਿਓਪੂਰਨਸਰਬਾਗਿਓ॥੨॥
ਗੁਰੂ-ਸੰਤ (ਦੀ ਕਿਰਪਾ ਨਾਲ) ਮੈਂ ਭਟਕਣਾ ਮੁਕਾ ਲਈ ਹੈ, ਹੁਣ ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਹੀ ਮੈਨੂੰ ਸਰਬ-ਵਿਆਪਕ ਦਿੱਸਦਾ ਹੈ ਤੇ ਮੈਂ ਨਿਡਰ ਹੋ ਗਿਆ ਹਾਂ ॥੨॥
I have become fearless; the Saint has removed my doubts. The All-knowing Lord is pervading everywhere. ||2||
निरभउ भए संत भ्रमु डारिओ पूरन सरबागिओ ॥२॥
ਜੋਕਿਛੁਕਰਤੈਕਾਰਣੁਕੀਨੋਮਨਿਬੁਰੋਨਲਾਗਿਓ॥
(ਹੇ ਭੈਣ! ਜਦੋਂ ਭੀ) ਜੇਹੜਾ ਹੀ ਸਬੱਬ ਕਰਤਾਰ ਨੇ ਬਣਾਇਆ (ਹੁਣ ਮੈਨੂੰ ਆਪਣੇ) ਮਨ ਵਿਚ (ਉਹ) ਭੈੜਾ ਨਹੀਂ ਲੱਗਦਾ।
Whatever the Creator does, my mind is not troubled.
जो किछु करतै कारणु कीनो मनि बुरो न लागिओ ॥
ਸਾਧਸੰਗਤਿਪਰਸਾਦਿਸੰਤਨਕੈਸੋਇਓਮਨੁਜਾਗਿਓ॥੩॥
ਸਾਧ ਸੰਗਤਿ ਵਿਚ ਆ ਕੇ ਸੰਤ ਜਨਾਂ ਦੀ ਕਿਰਪਾ ਨਾਲ (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ (ਮੇਰਾ) ਮਨ ਜਾਗ ਪਿਆ ਹੈ ॥੩॥
By the Grace of the Saints and the Company of the Holy, my sleeping mind has been awakened. ||3||
साधसंगति परसादि संतन कै सोइओ मनु जागिओ ॥३॥
ਜਨਨਾਨਕਓੜਿਤੁਹਾਰੀਪਰਿਓਆਇਓਸਰਣਾਗਿਓ॥
ਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ) ਮੈਂ ਤੇਰੀ ਓਟ ਵਿਚ ਆ ਪਿਆ ਹਾਂ, ਮੈਂ ਤੇਰੀ ਸਰਨ ਆ ਡਿੱਗਾ ਹਾਂ।
Servant Nanak seeks Your Support; he has come to Your Sanctuary.
जन नानक ओड़ि तुहारी परिओ आइओ सरणागिओ ॥
ਨਾਮਰੰਗਸਹਜਰਸਮਾਣੇਫਿਰਿਦੂਖੁਨਲਾਗਿਓ॥੪॥੨॥੧੬੦॥
ਹੁਣ ਮੈਨੂੰ ਕੋਈ ਦੁੱਖ ਨਹੀਂ ਪੋਂਹਦਾ। ਮੈਂ ਤੇਰੇ ਨਾਮ ਦਾ ਆਨੰਦ ਮਾਣ ਰਿਹਾ ਹਾਂ ਮੈਂ ਆਤਮਕ ਅਡੋਲਤਾ ਦੇ ਸੁਖ ਮਾਣ ਰਿਹਾ ਹਾਂ ॥੪॥੨॥੧੬੦॥
In the Love of the Naam, the Name of the Lord, he enjoys intuitive peace; pain no longer touches him. ||4||2||160||
नाम रंग सहज रस माणे फिरि दूखु न लागिओ ॥४॥२॥१६०॥
WWW.GURBANI.WORLD