ਗੁਰੂਗੁਰੁਗੁਰੁਕਰਹੁਗੁਰੂਹਰਿਪਾਈਐ॥
ਸਦਾ 'ਗੁਰੂ' 'ਗੁਰੂ' ਕਰੋ, ਗੁਰੂ ਦੀ ਰਾਹੀਂ ਹੀ ਹਰੀ ਮਿਲਦਾ ਹੈ।
Chant Guru, Guru, Guru; through the Guru, the Lord is obtained.
गुरू गुरु गुरु करहु गुरू हरि पाईऐ ॥
ਉਦਧਿਗੁਰੁਗਹਿਰਗੰਭੀਰਬੇਅੰਤੁਹਰਿਨਾਮਨਗਹੀਰਮਣਿਮਿਲਤਲਿਵਲਾਈਐ॥
ਸਤਿਗੁਰੂ ਡੂੰਘਾ ਗੰਭੀਰ ਤੇ ਬੇਅੰਤ ਸਮੁੰਦਰ ਹੈ, (ਉਸ ਵਿਚ) ਚੁੱਭੀ ਲਾਇਆਂ ਹਰੀ ਦਾ ਨਾਮ-ਰੂਪੀ ਨਗ, ਹੀਰੇ ਤੇ ਮਣੀਆਂ ਪ੍ਰਾਪਤ ਹੁੰਦੀਆਂ ਹਨ।
The Guru is an Ocean, deep and profound, infinite and unfathomable. Lovingly attuned to the Lord's Name, you shall be blessed with jewels, diamonds and emeralds.
उदधि गुरु गहिर गंभीर बेअंतु हरि नाम नग हीर मणि मिलत लिव लाईऐ ॥
ਫੁਨਿਗੁਰੂਪਰਮਲਸਰਸਕਰਤਕੰਚਨੁਪਰਸਮੈਲੁਦੁਰਮਤਿਹਿਰਤਸਬਦਿਗੁਰੁਧੵਾਈਐ॥
ਅਤੇ, ਸਤਿਗੁਰੂ ਦੀ ਛੋਹ (ਜੀਵ ਦੇ ਅੰਦਰ) ਸੁਆਦਲੀ ਸੁਗੰਧੀ ਪੈਦਾ ਕਰ ਦੇਂਦੀ ਹੈ; ਸੋਨਾ ਬਣਾ ਦੇਂਦੀ ਹੈ, ਦੁਰਮੱਤ ਦੀ ਮੈਲ ਦੂਰ ਕਰ ਦੇਂਦੀ ਹੈ; (ਤਾਂ ਤੇ) ਸ਼ਬਦ ਦੀ ਰਾਹੀਂ ਗੁਰੂ ਨੂੰ ਸਿਮਰੀਏ।
And, the Guru makes us fragrant and fruitful, and His Touch transforms us into gold. The filth of evil-mindedness is washed away, meditating on the Word of the Guru's Shabad.
फुनि गुरू परमल सरस करत कंचनु परस मैलु दुरमति हिरत सबदि गुरु ध्याईऐ ॥
ਅੰਮ੍ਰਿਤਪਰਵਾਹਛੁਟਕੰਤਸਦਦ੍ਵਾਰਿਜਿਸੁਗੵਾਨਗੁਰਬਿਮਲਸਰਸੰਤਸਿਖਨਾਈਐ॥
ਜਿਸ ਗੁਰੂ ਦੇ ਦਰ ਤੇ ਸਦਾ ਅੰਮ੍ਰਿਤ ਦੇ ਚਸ਼ਮੇ ਜਾਰੀ ਹਨ, ਜਿਸ ਗੁਰੂ ਦੇ ਗਿਆਨ-ਰੂਪ ਨਿਰਮਲ ਸਰੋਵਰ ਵਿਚ ਸਿਖ ਸੰਤ ਇਸ਼ਨਾਨ ਕਰਦੇ ਹਨ,
The Stream of Ambrosial Nectar flows constantly from His Door. The Saints and Sikhs bathe in the immaculate pool of the Guru's spiritual wisdom.
अंम्रित परवाह छुटकंत सद द्वारि जिसु ग्यान गुर बिमल सर संत सिख नाईऐ ॥
ਨਾਮੁਨਿਰਬਾਣੁਨਿਧਾਨੁਹਰਿਉਰਿਧਰਹੁਗੁਰੂਗੁਰੁਗੁਰੁਕਰਹੁਗੁਰੂਹਰਿਪਾਈਐ॥੩॥੧੫॥
ਉਸ ਗੁਰੂ ਦੀ ਰਾਹੀਂ ਹਰੀ ਦੇ ਵਾਸਨਾ-ਰਹਿਤ ਨਾਮ-ਖ਼ਜ਼ਾਨੇ ਨੂੰ ਹਿਰਦੇ ਵਿਚ ਟਿਕਾਓ। ਸਦਾ 'ਗੁਰੂ' 'ਗੁਰੂ' ਕਰੋ, ਗੁਰੂ ਦੀ ਰਾਹੀਂ ਹੀ ਹਰੀ ਮਿਲਦਾ ਹੈ ॥੩॥੧੫॥
Enshrine the Naam, the Name of the Lord, within your heart, and dwell in Nirvaanaa. Chant Guru, Guru, Guru; through the Guru, the Lord is obtained. ||3||15||
नामु निरबाणु निधानु हरि उरि धरहु गुरू गुरु गुरु करहु गुरू हरि पाईऐ ॥३॥१५॥
WWW.GURBANI.WORLD