GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਅਮਰਦਾਸ ਜੀ
ਅੰਗ 111
Display Settings
Translations
ਮਾਝਮਹਲਾ
Maajh, Third Mahalaa:
माझ महला ३ ॥
ਇਕੋਆਪਿਫਿਰੈਪਰਛੰਨਾ
(ਦ੍ਰਿਸ਼ਟ-ਮਾਨ ਜਗਤ-ਰੂਪ ਪਰਦੇ ਵਿਚ) ਢੱਕਿਆ ਹੋਇਆ ਪਰਮਾਤਮਾ ਆਪ ਹੀ ਆਪ (ਸਾਰੇ ਜਗਤ ਵਿਚ) ਵਿਚਰ ਰਿਹਾ ਹੈ।
The One Lord Himself moves about imperceptibly.
इको आपि फिरै परछंना ॥
ਗੁਰਮੁਖਿਵੇਖਾਤਾਇਹੁਮਨੁਭਿੰਨਾ
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ (ਉਸ ਗੁਪਤ ਪ੍ਰਭੂ ਨੂੰ) ਜਦੋਂ ਵੇਖ ਲਿਆ ਤਦੋਂ ਉਹਨਾਂ ਦਾ ਮਨ (ਉਸ ਦੇ ਪ੍ਰੇਮ-ਰਸ ਵਿਚ) ਭਿੱਜ ਗਿਆ।
As Gurmukh, I see Him, and then this mind is pleased and uplifted.
गुरमुखि वेखा ता इहु मनु भिंना ॥
ਤ੍ਰਿਸਨਾਤਜਿਸਹਜਸੁਖੁਪਾਇਆਏਕੋਮੰਨਿਵਸਾਵਣਿਆ॥੧॥
(ਮਾਇਆ ਦੀ) ਤ੍ਰਿਸ਼ਨਾ ਛੱਡ ਕੇ ਉਹਨਾਂ ਆਤਮਕ ਅਡੋਲਤਾ ਦਾ ਆਨੰਦ ਹਾਸਲ ਕਰ ਲਿਆ, ਇਕ ਪਰਮਾਤਮਾ ਹੀ ਪਰਮਾਤਮਾ ਉਹਨਾਂ ਦੇ ਮਨ ਵਿਚ ਵਸ ਪਿਆ ॥੧॥
Renouncing desire, I have found intuitive peace and poise; I have enshrined the One within my mind. ||1||
त्रिसना तजि सहज सुखु पाइआ एको मंनि वसावणिआ ॥१॥
ਹਉਵਾਰੀਜੀਉਵਾਰੀਇਕਸੁਸਿਉਚਿਤੁਲਾਵਣਿਆ
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਇਕ ਪਰਮਾਤਮਾ ਦੇ ਨਾਲ ਹੀ ਚਿੱਤ ਜੋੜਦੇ ਹਨ।
I am a sacrifice, my soul is a sacrifice, to those who focus their consciousness on the One.
हउ वारी जीउ वारी इकसु सिउ चितु लावणिआ ॥
ਗੁਰਮਤੀਮਨੁਇਕਤੁਘਰਿਆਇਆਸਚੈਰੰਗਿਰੰਗਾਵਣਿਆ॥੧॥ਰਹਾਉ
ਗੁਰੂ ਦੀ ਸਿਖਿਆ ਲੈ ਕੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕ ਗਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਸਦਾ ਲਈ) ਰੰਗੇ ਗਏ ॥੧॥ ਰਹਾਉ ॥
Through the Guru's Teachings, my mind has come to its only home; it is imbued with the True Color of the Lord's Love. ||1||Pause||
गुरमती मनु इकतु घरि आइआ सचै रंगि रंगावणिआ ॥१॥ रहाउ ॥
ਇਹੁਜਗੁਭੂਲਾਤੈਂਆਪਿਭੁਲਾਇਆ
(ਹੇ ਪ੍ਰਭੂ!) ਇਹ ਜਗਤ ਕੁਰਾਹੇ ਪਿਆ ਹੋਇਆ ਹੈ (ਪਰ ਇਸ ਦੇ ਕੀਹ ਵੱਸ?) ਤੂੰ ਆਪ ਹੀ ਇਸ ਨੂੰ ਕੁਰਾਹੇ ਪਾਇਆ ਹੋਇਆ ਹੈ।
This world is deluded; You Yourself have deluded it.
इहु जगु भूला तैं आपि भुलाइआ ॥
ਇਕੁਵਿਸਾਰਿਦੂਜੈਲੋਭਾਇਆ
ਤੈਨੂੰ ਇਕ ਨੂੰ ਭੁਲ ਕੇ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਹੈ।
Forgetting the One, it has become engrossed in duality.
इकु विसारि दूजै लोभाइआ ॥
ਅਨਦਿਨੁਸਦਾਫਿਰੈਭ੍ਰਮਿਭੂਲਾਬਿਨੁਨਾਵੈਦੁਖੁਪਾਵਣਿਆ॥੨॥
ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਜਗਤ ਸਦਾ ਹਰ ਵੇਲੇ ਭਟਕਦਾ ਫਿਰਦਾ ਹੈ, ਤੇ ਤੇਰੇ ਨਾਮ ਤੋਂ ਖੁੰਝ ਕੇ ਦੁੱਖ ਸਹਾਰ ਰਿਹਾ ਹੈ ॥੨॥
Night and day, it wanders around endlessly, deluded by doubt; without the Name, it suffers in pain. ||2||
अनदिनु सदा फिरै भ्रमि भूला बिनु नावै दुखु पावणिआ ॥२॥
ਜੋਰੰਗਿਰਾਤੇਕਰਮਬਿਧਾਤੇ
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੇਹੜੇ ਬੰਦੇ ਮਸਤ ਰਹਿੰਦੇ ਹਨ,
Those who are attuned to the Love of the Lord, the Architect of Destiny
जो रंगि राते करम बिधाते ॥
ਗੁਰਸੇਵਾਤੇਜੁਗਚਾਰੇਜਾਤੇ
ਉਹ ਗੁਰੂ ਦੀ ਦੱਸੀ ਸੇਵਾ ਦੇ ਕਾਰਨ ਸਦਾ ਲਈ ਪ੍ਰਸਿੱਧ ਹੋ ਜਾਂਦੇ ਹਨ।
by serving the Guru, they are known throughout the four ages.
गुर सेवा ते जुग चारे जाते ॥
ਜਿਸਨੋਆਪਿਦੇਇਵਡਿਆਈਹਰਿਕੈਨਾਮਿਸਮਾਵਣਿਆ॥੩॥
(ਪਰ ਇਹ ਉਸ ਦੀ ਆਪਣੀ ਹੀ ਮੇਹਰ ਹੈ) ਪਰਮਾਤਮਾ ਆਪ ਹੀ ਜਿਸ ਮਨੁੱਖ ਨੂੰ ਇੱਜ਼ਤ ਦੇਂਦਾ ਹੈ, ਉਹ ਮੁਨੱਖ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ॥੩॥
Those, upon whom the Lord bestows greatness, are absorbed in the Name of the Lord. ||3||
जिस नो आपि देइ वडिआई हरि कै नामि समावणिआ ॥३॥
ਮਾਇਆਮੋਹਿਹਰਿਚੇਤੈਨਾਹੀ
ਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਪਰਮਾਤਮਾ ਨੂੰ ਚੇਤੇ ਨਹੀਂ ਰਖਦਾ,
Being in love with Maya, they do not think of the Lord.
माइआ मोहि हरि चेतै नाही ॥
ਜਮਪੁਰਿਬਧਾਦੁਖਸਹਾਹੀ
ਉਹ (ਆਪਣੇ ਕੀਤੇ ਕਰਮਾਂ ਦੇ ਵਿਕਾਰਾਂ ਦਾ ਬੱਝਾ ਹੋਇਆ ਜਮ ਦੀ ਨਗਰੀ ਵਿਚ (ਆਤਮਕ ਮੌਤ ਦੇ ਕਾਬੂ ਵਿਚ ਆਇਆ ਹੋਇਆ) ਦੁੱਖ ਸਹਾਰਦਾ ਹੈ।
Bound and gagged in the City of Death, they suffer in terrible pain.
जमपुरि बधा दुख सहाही ॥
ਅੰਨਾਬੋਲਾਕਿਛੁਨਦਰਿਆਵੈਮਨਮੁਖਪਾਪਿਪਚਾਵਣਿਆ॥੪॥
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਉਹ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਨ ਤੋਂ ਅਸਮਰਥ ਰਹਿੰਦਾ ਹੈ (ਮਾਇਆ ਤੋਂ ਬਿਨਾ) ਉਸ ਨੂੰ ਹੋਰ ਕੁਝ ਦਿੱਸਦਾ ਭੀ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਾਪ (ਵਾਲੇ ਜੀਵਨ) ਵਿਚ ਹੀ ਸੜਦੇ ਰਹਿੰਦੇ ਹਨ ॥੪॥
Blind and deaf, they see nothing at all; the self-willed manmukhs rot away in sin. ||4||
अंना बोला किछु नदरि न आवै मनमुख पापि पचावणिआ ॥४॥
ਇਕਿਰੰਗਿਰਾਤੇਜੋਤੁਧੁਆਪਿਲਿਵਲਾਏ
(ਹੇ ਪ੍ਰਭੂ!) ਜਿਨ੍ਹਾਂ ਬੰਦਿਆਂ ਨੂੰ ਤੂੰ ਆਪ ਆਪਣੇ ਨਾਮ ਦੀ ਲਗਨ ਲਾਈ ਹੈ, ਉਹ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
Those, whom You attach to Your Love, are attuned to Your Love.
इकि रंगि राते जो तुधु आपि लिव लाए ॥
ਭਾਇਭਗਤਿਤੇਰੈਮਨਿਭਾਏ
(ਤੇਰੇ ਚਰਨਾਂ ਨਾਲ) ਪ੍ਰੇਮ ਦੇ ਕਾਰਨ (ਤੇਰੀ) ਭਗਤੀ ਦੇ ਕਾਰਨ ਉਹ ਤੈਨੂੰ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ।
Through loving devotional worship, they become pleasing to Your Mind.
भाइ भगति तेरै मनि भाए ॥
ਸਤਿਗੁਰੁਸੇਵਨਿਸਦਾਸੁਖਦਾਤਾਸਭਇਛਾਆਪਿਪੁਜਾਵਣਿਆ॥੫॥
ਉਹ ਮਨੁੱਖ ਆਤਮਕ ਆਨੰਦ ਦੇਣ ਵਾਲੇ ਗੁਰੂ ਦੀ ਦੱਸੀ ਸੇਵਾ ਸਦਾ ਕਰਦੇ ਹਨ। ਹੇ ਪ੍ਰਭੂ! ਤੂੰ ਆਪ ਉਹਨਾਂ ਦੀ ਹਰੇਕ ਇੱਛਾ ਪੂਰੀ ਕਰਦਾ ਹੈਂ ॥੫॥
They serve the True Guru, the Giver of eternal peace, and all their desires are fulfilled. ||5||
सतिगुरु सेवनि सदा सुखदाता सभ इछा आपि पुजावणिआ ॥५॥
ਹਰਿਜੀਉਤੇਰੀਸਦਾਸਰਣਾਈ
ਹੇ ਪ੍ਰਭੂ ਜੀ! ਮੈਂ ਤੇਰਾ ਸਦਾ ਹੀ ਆਸਰਾ ਤੱਕਦਾ ਹਾਂ।
O Dear Lord, I seek Your Sanctuary forever.
हरि जीउ तेरी सदा सरणाई ॥
ਆਪੇਬਖਸਿਹਿਦੇਵਡਿਆਈ
ਤੂੰ ਜੀਵਾਂ ਨੂੰ ਵਡਿਆਈ ਦੇ ਕੇ ਆਪ ਹੀ ਬਖ਼ਸ਼ਸ਼ ਕਰਦਾ ਹੈਂ।
You Yourself forgive us, and bless us with Glorious Greatness.
आपे बखसिहि दे वडिआई ॥
ਜਮਕਾਲੁਤਿਸੁਨੇੜਿਆਵੈਜੋਹਰਿਹਰਿਨਾਮੁਧਿਆਵਣਿਆ॥੬॥
(ਹੇ ਭਾਈ!) ਜੋ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਆਤਮਕ ਮੌਤ ਉਸਦੇ ਨੇੜੇ ਨਹੀਂ ਢੁਕ ਸਕਦੀ ॥੬॥
The Messenger of Death does not draw near those who meditate on the Name of the Lord, Har, Har. ||6||
जमकालु तिसु नेड़ि न आवै जो हरि हरि नामु धिआवणिआ ॥६॥
ਅਨਦਿਨੁਰਾਤੇਜੋਹਰਿਭਾਏ
ਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹ ਹਰ ਵੇਲੇ (ਹਰ ਰੋਜ਼) ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ।
Night and day, they are attuned to His Love; they are pleasing to the Lord.
अनदिनु राते जो हरि भाए ॥
ਮੇਰੈਪ੍ਰਭਿਮੇਲੇਮੇਲਿਮਿਲਾਏ
ਮੇਰੇ ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਚਰਨਾਂ ਵਿਚ ਜੋੜ ਲਿਆ ਹੈ।
My God merges with them, and unites them in Union.
मेरै प्रभि मेले मेलि मिलाए ॥
ਸਦਾਸਦਾਸਚੇਤੇਰੀਸਰਣਾਈਤੂੰਆਪੇਸਚੁਬੁਝਾਵਣਿਆ॥੭॥
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਉਹ ਮਨੁੱਖ ਸਦਾ ਹੀ ਸਦਾ ਹੀ ਤੇਰਾ ਪੱਲਾ ਫੜੀ ਰੱਖਦੇ ਹਨ, ਤੂੰ ਆਪ ਹੀ ਉਹਨਾਂ ਨੂੰ ਆਪਣੇ ਸਦਾ-ਥਿਰ ਨਾਮ ਦੀ ਸੂਝ ਬਖ਼ਸ਼ਦਾ ਹੈਂ ॥੭॥
Forever and ever, O True Lord, I seek the Protection of Your Sanctuary; You Yourself inspire us to understand the Truth. ||7||
सदा सदा सचे तेरी सरणाई तूं आपे सचु बुझावणिआ ॥७॥
ਜਿਨਸਚੁਜਾਤਾਸੇਸਚਿਸਮਾਣੇ
ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ।
Those who know the Truth are absorbed in Truth.
जिन सचु जाता से सचि समाणे ॥
ਹਰਿਗੁਣਗਾਵਹਿਸਚੁਵਖਾਣੇ
ਉਹ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰ ਉਚਾਰ ਕੇ ਸਦਾ ਉਸਦੇ ਗੁਣ ਗਾਂਦੇ ਹਨ।
They sing the Lord's Glorious Praises, and speak the Truth.
हरि गुण गावहि सचु वखाणे ॥
ਨਾਨਕਨਾਮਿਰਤੇਬੈਰਾਗੀਨਿਜਘਰਿਤਾੜੀਲਾਵਣਿਆ॥੮॥੩॥੪॥
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਵੱਲੋਂ ਉਪਰਾਮ ਹੋ ਜਾਂਦੇ ਹਨ, ਉਹ (ਬਾਹਰ ਮਾਇਆ ਦੇ ਪਿੱਛੇ ਭਟਕਣ ਦੀ ਥਾਂ) ਆਪਣੇ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ ॥੮॥੩॥੪॥
O Nanak, those who are attuned to the Naam remain unattached and balanced; in the home of the inner self, they are absorbed in the primal trance of deep meditation. ||8||3||4||
नानक नामि रते बैरागी निज घरि ताड़ी लावणिआ ॥८॥३॥४॥
WWW.GURBANI.WORLD
ਪਿਛਲਾ Share ਹੋਮ Save ਅਗਲਾ