ਪਉੜੀ॥
ਪਉੜੀ
Pauree:
पउड़ी ॥
ਙੰਙਾਙਿਆਨੁਨਹੀਮੁਖਬਾਤਉ॥
ਨਿਰੀਆਂ ਮੂੰਹ ਦੀਆਂ ਗੱਲਾਂ ਨਾਲ,
NGANGA: Spiritual wisdom is not obtained by mere words of mouth.
ङंङा ङिआनु नही मुख बातउ ॥
ਅਨਿਕਜੁਗਤਿਸਾਸਤ੍ਰਕਰਿਭਾਤਉ॥
ਸ਼ਾਸਤਰਾਂ ਦੀਆਂ ਅਨੇਕ ਕਿਸਮ ਦੀਆਂ ਜੁਗਤੀਆਂ ਵਰਤਿਆਂ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਹੋ ਸਕਦੀ।
It is not obtained through the various debates of the Shaastras and scriptures.
अनिक जुगति सासत्र करि भातउ ॥
ਙਿਆਨੀਸੋਇਜਾਕੈਦ੍ਰਿੜਸੋਊ॥
ਪਰਮਾਤਮਾ ਨਾਲ ਉਹੀ ਜਾਣ-ਪਛਾਣ ਪਾਣ ਵਾਲਾ ਹੁੰਦਾ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪੱਕਾ ਨਿਵਾਸ ਬਣੇ।
They alone are spiritually wise, whose minds are firmly fixed on the Lord.
ङिआनी सोइ जा कै द्रिड़ सोऊ ॥
ਕਹਤਸੁਨਤਕਛੁਜੋਗੁਨਹੋਊ॥
ਨਿਰਾ ਪ੍ਰਭੂ-ਮਿਲਾਪ ਦੀਆਂ ਗੱਲਾਂ ਆਖਣ ਸੁਣਨ ਨਾਲ ਪ੍ਰਭੂ-ਮਿਲਾਪ ਨਹੀਂ ਹੋ ਸਕਦਾ।
Hearing and telling stories, no one attains Yoga.
कहत सुनत कछु जोगु न होऊ ॥
ਙਿਆਨੀਰਹਤਆਗਿਆਦ੍ਰਿੜੁਜਾਕੈ॥
ਜਿਸ ਦੇ ਹਿਰਦੇ ਵਿਚ ਪਰਮਾਤਮਾ ਦੀ ਰਜ਼ਾ ਪੱਕੀ ਟਿਕੀ ਰਹੇ, ਉਹੀ ਅਸਲ ਗਿਆਨੀ ਹੈ।
They alone are spiritually wise, who remain firmly committed to the Lord's Command.
ङिआनी रहत आगिआ द्रिड़ु जा कै ॥
ਉਸਨਸੀਤਸਮਸਰਿਸਭਤਾਕੈ॥
ਉਸ ਨੂੰ ਸਾਰਾ ਦੁਖ-ਸੁਖ ਇਕ-ਸਮਾਨ ਪ੍ਰਤੀਤ ਹੁੰਦਾ ਹੈ।
Heat and cold are all the same to them.
उसन सीत समसरि सभ ता कै ॥
ਙਿਆਨੀਤਤੁਗੁਰਮੁਖਿਬੀਚਾਰੀ॥
ਜੇਹੜਾ ਗੁਰੂ ਦੀ ਰਾਹੀਂ ਜਗਤ-ਦੇ-ਮੂਲ ਪ੍ਰਭੂ ਦੇ ਗੁਣਾਂ ਦਾ ਵਿਚਾਰਵਾਨ ਬਣ ਜਾਵੇ,
The true people of spiritual wisdom are the Gurmukhs, who contemplate the essence of reality;
ङिआनी ततु गुरमुखि बीचारी ॥
ਨਾਨਕਜਾਕਉਕਿਰਪਾਧਾਰੀ॥੫॥
ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰੇ, ਉਸ ਦੀ ਸਾਂਝ ਪਰਮਾਤਮਾ ਨਾਲ ਬਣਦੀ ਹੈ ॥੫॥
O Nanak, the Lord showers His Mercy upon them. ||5||
नानक जा कउ किरपा धारी ॥५॥
WWW.GURBANI.WORLD