GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਗੁਰੂ ਅਰਜਨ ਦੇਵ ਜੀ
ਅੰਗ 1230
Display Settings
Translations
ਸਾਰਗਮਹਲਾ
Saarang, Fifth Mahalaa:
सारग महला ५ ॥
ਐਸੀਹੋਇਪਰੀ
(ਮੇਰੇ ਮਨ ਦੀ ਹਾਲਤ) ਇਹੋ ਜਿਹੀ ਹੋ ਗਈ ਹੈ,
This is my condition.
ऐसी होइ परी ॥
ਜਾਨਤੇਦਇਆਰ॥੧॥ਰਹਾਉ
(ਤੇ, ਇਸ ਹਾਲਤ ਨੂੰ) ਦਇਆਲ ਪ੍ਰਭੂ (ਆਪ) ਜਾਣਦਾ ਹੈ ॥੧॥ ਰਹਾਉ ॥
Only my Merciful Lord knows it. ||1||Pause||
जानते दइआर ॥१॥ रहाउ ॥
ਮਾਤਰਪਿਤਰਤਿਆਗਿਕੈਮਨੁਸੰਤਨਪਾਹਿਬੇਚਾਇਓ
(ਗੁਰੂ ਦੇ ਉਪਦੇਸ ਦੀ ਬਰਕਤਿ ਨਾਲ) ਮਾਤਾ ਪਿਤਾ (ਆਦਿਕ ਸੰਬੰਧੀਆਂ ਦਾ ਮੋਹ) ਛੱਡ ਕੇ ਮੈਂ ਆਪਣਾ ਮਨ ਸੰਤ ਜਨਾਂ ਦੇ ਹਵਾਲੇ ਕਰ ਦਿੱਤਾ ਹੈ,
I have abandoned my mother and father, and sold my mind to the Saints.
मातर पितर तिआगि कै मनु संतन पाहि बेचाइओ ॥
ਜਾਤਿਜਨਮਕੁਲਖੋਈਐਹਉਗਾਵਉਹਰਿਹਰੀ॥੧॥
ਮੈਂ (ਉੱਚੀ) ਜਾਤਿ ਕੁਲ ਜਨਮ (ਦਾ ਮਾਣ) ਛੱਡ ਦਿੱਤਾ ਹੈ, ਅਤੇ ਮੈਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਕਰਦਾ ਹਾਂ (ਆਪਣੀ ਕੁਲ ਆਦਿਕ ਨੂੰ ਸਾਲਾਹਣ ਦੇ ਥਾਂ) ॥੧॥
I have lost my social status, birth-right and ancestry; I sing the Glorious Praises of the Lord, Har, Har. ||1||
जाति जनम कुल खोईऐ हउ गावउ हरि हरी ॥१॥
ਲੋਕਕੁਟੰਬਤੇਟੂਟੀਐਪ੍ਰਭਕਿਰਤਿਕਿਰਤਿਕਰੀ
(ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਪ੍ਰੀਤ) ਲੋਕਾਂ ਨਾਲੋਂ ਕੁਟੰਬ ਨਾਲੋਂ ਟੁੱਟ ਗਈ ਹੈ, ਪ੍ਰਭੂ ਨੇ ਮੈਨੂੰ ਨਿਹਾਲ ਨਿਹਾਲ ਕਰ ਦਿੱਤਾ ਹੈ।
I have broken away from other people and family; I work only for God.
लोक कुटंब ते टूटीऐ प्रभ किरति किरति करी ॥
ਗੁਰਿਮੋਕਉਉਪਦੇਸਿਆਨਾਨਕਸੇਵਿਏਕਹਰੀ॥੨॥੮॥੧੩੭॥
ਹੇ ਨਾਨਕ! ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਹੈ ਕਿ ਸਦਾ ਇਕ ਪਰਮਾਤਮਾ ਦੀ ਸਰਨ ਪਿਆ ਰਹੁ ॥੨॥੮॥੧੩੭॥
The Guru has taught me, O Nanak, to serve only the One Lord. ||2||8||137||
गुरि मो कउ उपदेसिआ नानक सेवि एक हरी ॥२॥८॥१३७॥
WWW.GURBANI.WORLD
ਪਿਛਲਾ Share ਹੋਮ Save ਅਗਲਾ