GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅਰਜਨ ਦੇਵ ਜੀ
ਅੰਗ 1006
Display Settings
Translations
ਮਾਰੂਮਹਲਾ
Maaroo, Fifth Mahalaa:
मारू महला ५ ॥
ਚਲਤਬੈਸਤਸੋਵਤਜਾਗਤਗੁਰਮੰਤ੍ਰੁਰਿਦੈਚਿਤਾਰਿ
ਤੁਰਦਿਆਂ ਫਿਰਦਿਆਂ, ਬੈਠਦਿਆਂ, ਸੁੱਤੇ ਪਿਆਂ, ਜਾਗਦਿਆਂ-ਹਰ ਵੇਲੇ ਗੁਰੂ ਦਾ ਉਪਦੇਸ਼ ਹਿਰਦੇ ਵਿਚ ਚੇਤੇ ਰੱਖ।
While walking and sitting, sleeping and waking, contemplate within your heart the GurMantra.
चलत बैसत सोवत जागत गुर मंत्रु रिदै चितारि ॥
ਚਰਣਸਰਣਭਜੁਸੰਗਿਸਾਧੂਭਵਸਾਗਰਉਤਰਹਿਪਾਰਿ॥੧॥
ਗੁਰੂ ਦੀ ਸੰਗਤ ਵਿਚ ਰਹਿ ਕੇ (ਪਰਮਾਤਮਾ ਦੇ) ਚਰਨਾਂ ਦਾ ਆਸਰਾ ਲੈ, (ਇਸ ਤਰ੍ਹਾਂ) ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੧॥
Run to the Lord's lotus feet, and join the Saadh Sangat, the Company of the Holy. Cross over the terrifying world-ocean, and reach the other side. ||1||
चरण सरण भजु संगि साधू भव सागर उतरहि पारि ॥१॥
ਮੇਰੇਮਨਨਾਮੁਹਿਰਦੈਧਾਰਿ
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾਈ ਰੱਖ।
O my mind, enshrine the Naam, the Name of the Lord, within your heart.
मेरे मन नामु हिरदै धारि ॥
ਕਰਿਪ੍ਰੀਤਿਮਨੁਤਨੁਲਾਇਹਰਿਸਿਉਅਵਰਸਗਲਵਿਸਾਰਿ॥੧॥ਰਹਾਉ
ਮਨ ਲਾ ਕੇ ਤਨ ਲਾ ਕੇ (ਤਨੋਂ ਮਨੋਂ) ਹੋਰ ਸਾਰੇ (ਚਿੰਤਾ-ਫ਼ਿਕਰ) ਭੁਲਾ ਕੇ ਪਰਮਾਤਮਾ ਨਾਲ ਪਿਆਰ ਬਣਾਈ ਰੱਖ ॥੧॥ ਰਹਾਉ ॥
Love the Lord, and commit your mind and body to Him; forget everything else. ||1||Pause||
करि प्रीति मनु तनु लाइ हरि सिउ अवर सगल विसारि ॥१॥ रहाउ ॥
ਜੀਉਮਨੁਤਨੁਪ੍ਰਾਣਪ੍ਰਭਕੇਤੂਆਪਨਆਪੁਨਿਵਾਰਿ
ਹੇ ਨਾਨਕ! ਇਹ ਜਿੰਦ, ਇਹ ਮਨ, ਇਹ ਸਰੀਰ, ਇਹ ਪ੍ਰਾਣ-(ਸਭ ਕੁਝ) ਪਰਮਾਤਮਾ ਦੇ ਹੀ ਦਿੱਤੇ ਹੋਏ ਹਨ (ਤੂੰ ਮਾਣ ਕਿਸ ਗੱਲ ਦਾ ਕਰਦਾ ਹੈਂ?) ਆਪਾ-ਭਾਵ ਦੂਰ ਕਰ।
Soul, mind, body and breath of life belong to God; eliminate your self-conceit.
जीउ मनु तनु प्राण प्रभ के तू आपन आपु निवारि ॥
ਗੋਵਿਦਭਜੁਸਭਿਸੁਆਰਥਪੂਰੇਨਾਨਕਕਬਹੁਹਾਰਿ॥੨॥੪॥੨੭॥
ਗੋਬਿੰਦ ਦਾ ਭਜਨ ਕਰਿਆ ਕਰ, ਤੇਰੀਆਂ ਸਾਰੀਆਂ ਲੋੜਾਂ ਭੀ ਪੂਰੀਆਂ ਹੋਣਗੀਆਂ, ਤੇ, (ਮਨੁੱਖਾ ਜਨਮ ਦੀ ਬਾਜ਼ੀ ਭੀ) ਕਦੇ ਨਹੀਂ ਹਾਰੇਂਗਾ ॥੨॥੪॥੨੭॥
Meditate, vibrate on the Lord of the Universe, and all your desires shall be fulfilled; O Nanak, you shall never be defeated. ||2||4||27||
गोविद भजु सभि सुआरथ पूरे नानक कबहु न हारि ॥२॥४॥२७॥
WWW.GURBANI.WORLD
ਪਿਛਲਾ Share ਹੋਮ Save ਅਗਲਾ