GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਨਾਨਕ ਦੇਵ ਜੀ
ਅੰਗ 148
Display Settings
Translations
ਪਉੜੀ
Pauree:
पउड़ी ॥
ਨਾਰੀਪੁਰਖਪਿਆਰੁਪ੍ਰੇਮਿਸੀਗਾਰੀਆ
ਜਿਨ੍ਹਾਂ ਜੀਵ-ਇਸਤ੍ਰੀਆਂ ਦਾ ਪ੍ਰਭੂ-ਪਤੀ ਨਾਲ ਪਿਆਰ ਹੈ, ਉਹ ਇਸ ਪਿਆਰ (-ਰੂਪ ਗਹਣੇ ਨਾਲ) ਸਜੀਆਂ ਹੋਈਆਂ ਹਨ,
The soul-bride loves her Husband Lord; she is embellished with His Love.
नारी पुरख पिआरु प्रेमि सीगारीआ ॥
ਕਰਨਿਭਗਤਿਦਿਨੁਰਾਤਿਰਹਨੀਵਾਰੀਆ
ਉਹ ਦਿਨ ਰਾਤ (ਪ੍ਰਭੂ-ਪਤੀ ਦੀ) ਭਗਤੀ ਕਰਦੀਆਂ ਹਨ, ਵਰਜੀਆਂ (ਭੀ ਭਗਤੀ ਤੋਂ) ਹਟਦੀਆਂ ਨਹੀਂ ਹਨ।
She worships Him day and night; she cannot be restrained from doing so.
करनि भगति दिनु राति न रहनी वारीआ ॥
ਮਹਲਾਮੰਝਿਨਿਵਾਸੁਸਬਦਿਸਵਾਰੀਆ
ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੁਧਰੀਆਂ ਹੋਈਆਂ ਉਹ (ਮਾਨੋ) ਮਹਲਾਂ ਵਿਚ ਵੱਸਦੀਆਂ ਹਨ।
In the Mansion of the Lord's Presence, she has made her home; she is adorned with the Word of His Shabad.
महला मंझि निवासु सबदि सवारीआ ॥
ਸਚੁਕਹਨਿਅਰਦਾਸਿਸੇਵੇਚਾਰੀਆ
ਉਹ ਵਿਚਾਰਵਾਨ (ਹੋ ਜਾਣ ਦੇ ਕਾਰਨ) ਸਦਾ-ਥਿਰ ਰਹਿਣ ਵਾਲੀ ਅਰਦਾਸ ਕਰਦੀਆਂ ਹਨ (ਭਾਵ, ਦੁਨੀਆ ਦੇ ਨਾਸਵੰਤ ਪਦਾਰਥ ਨਹੀਂ ਮੰਗਦੀਆਂ, ਸਦਾ-ਕਾਇਮ ਰਹਿਣ ਵਾਲਾ 'ਪਿਆਰ' ਹੀ ਮੰਗਦੀਆਂ ਹਨ)।
She is humble, and she offers her true and sincere prayer.
सचु कहनि अरदासि से वेचारीआ ॥
ਸੋਹਨਿਖਸਮੈਪਾਸਿਹੁਕਮਿਸਿਧਾਰੀਆ
(ਪਤੀ-ਪ੍ਰਭੂ ਦੇ) ਹੁਕਮ ਅਨੁਸਾਰ (ਪਤੀ-ਪ੍ਰਭੂ ਤਕ) ਅੱਪੜੀਆਂ ਹੋਈਆਂ ਉਹ ਖਸਮ-ਪ੍ਰਭੂ ਦੇ ਕੋਲ (ਬੈਠੀਆਂ) ਸੋਭਦੀਆਂ ਹਨ।
She is beautiful in the Company of her Lord and Master; she walks in the Way of His Will.
सोहनि खसमै पासि हुकमि सिधारीआ ॥
ਸਖੀਕਹਨਿਅਰਦਾਸਿਮਨਹੁਪਿਆਰੀਆ
ਪ੍ਰਭੂ ਨੂੰ ਦਿਲੋਂ ਪਿਆਰ ਕਰਦੀਆਂ ਹਨ ਤੇ ਸਖੀ-ਭਾਵਨਾਂ ਨਾਲ ਉਸ ਅੱਗੇ ਅਰਦਾਸ ਕਰਦੀਆਂ ਹਨ।
With her dear friends, she offers her heart-felt prayers to her Beloved.
सखी कहनि अरदासि मनहु पिआरीआ ॥
ਬਿਨੁਨਾਵੈਧ੍ਰਿਗੁਵਾਸੁਫਿਟੁਸੁਜੀਵਿਆ
(ਪਰ) ਉਹ ਜੀਊਣ ਫਿਟਕਾਰ-ਜੋਗ ਹੈ, ਉਸ ਵਸੇਬੇ ਨੂੰ ਲਾਹਨਤ ਹੈ ਜੋ ਨਾਮ ਤੋਂ ਸੱਖਣਾ ਹੈ।
Cursed is that home, and shameful is that life, which is without the Name of the Lord.
बिनु नावै ध्रिगु वासु फिटु सु जीविआ ॥
ਸਬਦਿਸਵਾਰੀਆਸੁਅੰਮ੍ਰਿਤੁਪੀਵਿਆ॥੨੨॥
ਜਿਸ ਜੀਵ-ਇਸਤ੍ਰੀ ਨੂੰ (ਅਕਾਲ ਪੁਰਖ) ਨੇ ਗੁਰ-ਸ਼ਬਦ ਦੀ ਰਾਹੀਂ ਸੁਧਾਰਿਆ ਹੈ ਉਸ ਨੇ (ਨਾਮ-) ਅੰਮ੍ਰਿਤ ਪੀਤਾ ਹੈ ॥੨੨॥
But she who is adorned with the Word of His Shabad, drinks in the Amrit of His Nectar. ||22||
सबदि सवारीआसु अंम्रितु पीविआ ॥२२॥
WWW.GURBANI.WORLD
ਪਿਛਲਾ Share ਹੋਮ Save ਅਗਲਾ