GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਨਾਨਕ ਦੇਵ ਜੀ
ਅੰਗ 149
Display Settings
Translations
ਪਉੜੀ
Pauree:
पउड़ी ॥
ਸਤਿਗੁਰੁਹੋਇਦਇਆਲੁਸਰਧਾਪੂਰੀਐ
ਜਿਸ ਮਨੁੱਖ ਉੱਤੇ ਸਤਿਗੁਰੂ ਕਿਰਪਾ ਕਰੇ (ਉਸ ਦੇ ਅੰਦਰ ਪਰਮਾਤਮਾ ਉੱਤੇ) ਪੱਕਾ ਭਰੋਸਾ ਬੱਝ ਜਾਂਦਾ ਹੈ।
When the True Guru is merciful, then your desires will be fulfilled.
सतिगुरु होइ दइआलु त सरधा पूरीऐ ॥
ਸਤਿਗੁਰੁਹੋਇਦਇਆਲੁਕਬਹੂੰਝੂਰੀਐ
ਉਹ (ਕਿਸੇ ਦੁੱਖ-ਕਲੇਸ਼ ਦੇ ਆਉਣ ਤੇ) ਕਦੇ ਗਿਲਾ ਗੁਜ਼ਾਰੀ ਨਹੀਂ ਕਰਦਾ,
When the True Guru is merciful, you will never grieve.
सतिगुरु होइ दइआलु न कबहूं झूरीऐ ॥
ਸਤਿਗੁਰੁਹੋਇਦਇਆਲੁਤਾਦੁਖੁਜਾਣੀਐ
(ਕਿਉਂਕਿ) ਉਹ (ਕਿਸੇ ਆਏ ਦੁੱਖ ਨੂੰ) ਦੁੱਖ ਨਹੀਂ ਸਮਝਦਾ,
When the True Guru is merciful, you will know no pain.
सतिगुरु होइ दइआलु ता दुखु न जाणीऐ ॥
ਸਤਿਗੁਰੁਹੋਇਦਇਆਲੁਤਾਹਰਿਰੰਗੁਮਾਣੀਐ
ਸਦਾ ਪ੍ਰਭੂ ਦੇ ਮੇਲ ਦਾ ਆਨੰਦ ਮਾਣਦਾ ਹੈ।
When the True Guru is merciful, you will enjoy the Lord's Love.
सतिगुरु होइ दइआलु ता हरि रंगु माणीऐ ॥
ਸਤਿਗੁਰੁਹੋਇਦਇਆਲੁਤਾਜਮਕਾਡਰੁਕੇਹਾ
(ਦੁੱਖ ਕਲੇਸ਼ ਤਾਂ ਕਿਤੇ ਰਿਹਾ) ਉਸ ਨੂੰ ਜਮ ਦਾ ਭੀ ਡਰ ਨਹੀਂ ਰਹਿੰਦਾ।
When the True Guru is merciful, then why should you fear death?
सतिगुरु होइ दइआलु ता जम का डरु केहा ॥
ਸਤਿਗੁਰੁਹੋਇਦਇਆਲੁਤਾਸਦਹੀਸੁਖੁਦੇਹਾ
(ਇਸ ਤਰ੍ਹਾਂ) ਉਸ ਦੇ ਸਰੀਰ ਨੂੰ ਸਦਾ ਸੁਖ ਰਹਿੰਦਾ ਹੈ।
When the True Guru is merciful, the body is always at peace.
सतिगुरु होइ दइआलु ता सद ही सुखु देहा ॥
ਸਤਿਗੁਰੁਹੋਇਦਇਆਲੁਤਾਨਵਨਿਧਿਪਾਈਐ
ਜਿਸ ਉਤੇ ਗੁਰੂ ਦਇਆਵਾਨ ਹੋ ਜਾਏ ਉਸ ਨੂੰ (ਮਾਨੋ) ਜਗਤ ਦੇ ਨੌਂ ਹੀ ਖ਼ਜ਼ਾਨੇ ਮਿਲ ਪਏ ਹਨ,
When the True Guru is merciful, the nine treasures are obtained.
सतिगुरु होइ दइआलु ता नव निधि पाईऐ ॥
ਸਤਿਗੁਰੁਹੋਇਦਇਆਲੁਸਚਿਸਮਾਈਐ॥੨੫॥
(ਕਿਉਂਕਿ) ਉਹ ਤਾਂ (ਖ਼ਜ਼ਾਨਿਆਂ ਦੇ ਮਾਲਕ) ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੨੫॥
When the True Guru is merciful, you shall be absorbed in the True Lord. ||25||
सतिगुरु होइ दइआलु त सचि समाईऐ ॥२५॥
WWW.GURBANI.WORLD
ਪਿਛਲਾ Share ਹੋਮ Save ਅਗਲਾ