GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅਰਜਨ ਦੇਵ ਜੀ
ਅੰਗ 1096
Display Settings
Translations
ਪਉੜੀ
Pauree:
पउड़ी ॥
ਤੁਧੁਰੂਪੁਰੇਖਿਆਜਾਤਿਤੂਵਰਨਾਬਾਹਰਾ
ਹੇ ਪ੍ਰਭੂ! ਤੇਰਾ ਕੋਈ (ਖ਼ਾਸ) ਰੂਪ ਨਹੀਂ ਕੋਈ ਚਿਹਨ-ਚੱਕ੍ਰ ਨਹੀਂ। ਤੇਰੀ ਕੋਈ (ਖ਼ਾਸ) ਜਾਤਿ ਨਹੀਂ, (ਬ੍ਰਾਹਮਣ ਖਤ੍ਰੀ ਆਦਿ) ਤੇਰਾ ਕੋਈ (ਖ਼ਾਸ) ਵਰਨ ਨਹੀਂ ਹੈ।
You have no form or shape, no social class or race.
तुधु रूपु न रेखिआ जाति तू वरना बाहरा ॥
ਮਾਣਸਜਾਣਹਿਦੂਰਿਤੂਵਰਤਹਿਜਾਹਰਾ
ਇਹ ਮਨੁੱਖ ਤੈਨੂੰ ਕਿਤੇ ਦੂਰ ਥਾਂ ਵੱਸਦਾ ਸਮਝਦੇ ਹਨ, ਤੂੰ ਹਰ ਥਾਂ ਮੌਜੂਦ ਹੈਂ,
These humans believe that You are far away; but You are quite obviously apparent.
ए माणस जाणहि दूरि तू वरतहि जाहरा ॥
ਤੂਸਭਿਘਟਭੋਗਹਿਆਪਿਤੁਧੁਲੇਪੁਲਾਹਰਾ
ਸਭ ਜੀਵਾਂ ਵਿਚ ਵਿਆਪਕ ਹੋ ਕੇ ਪਦਾਰਥ ਭੋਗ ਰਿਹਾ ਹੈਂ, (ਫਿਰ ਭੀ) ਤੈਨੂੰ ਮਾਇਆ ਦਾ ਅਸਰ ਪੋਹ ਨਹੀਂ ਸਕਦਾ।
You enjoy Yourself in every heart, and no filth sticks to You.
तू सभि घट भोगहि आपि तुधु लेपु न लाहरा ॥
ਤੂਪੁਰਖੁਅਨੰਦੀਅਨੰਤਸਭਜੋਤਿਸਮਾਹਰਾ
ਤੂੰ ਸਦਾ ਅਨੰਦ ਰਹਿਣ ਵਾਲਾ ਹੈਂ, ਬੇਅੰਤ ਹੈਂ, ਸਭ ਵਿਚ ਵਿਆਪਕ ਹੈਂ, ਸਭਨਾਂ ਵਿਚ ਤੇਰੀ ਜੋਤਿ ਟਿਕੀ ਹੋਈ ਹੈ।
You are the blissful and infinite Primal Lord God; Your Light is all-pervading.
तू पुरखु अनंदी अनंत सभ जोति समाहरा ॥
ਤੂਸਭਦੇਵਾਮਹਿਦੇਵਬਿਧਾਤੇਨਰਹਰਾ
ਹੇ ਸਿਰਜਣਹਾਰ! ਹੇ ਪਰਮਾਤਮਾ! ਸਾਰੇ ਦੇਵਤਿਆਂ ਵਿਚ ਤੂੰ ਆਪ ਹੀ ਦੇਵਤਾ (ਪ੍ਰਕਾਸ਼ ਕਰਨ ਵਾਲਾ) ਹੈਂ। ਤੂੰ ਪਰੇ ਤੋਂ ਪਰੇ ਹੈਂ, ਤੂੰ ਨਾਸ-ਰਹਿਤ ਹੈਂ,
Among all divine beings, You are the most divine, O Creator-architect, Rejuvenator of all.
तू सभ देवा महि देव बिधाते नरहरा ॥
ਕਿਆਆਰਾਧੇਜਿਹਵਾਇਕਤੂਅਬਿਨਾਸੀਅਪਰਪਰਾ
ਮੇਰੀ ਇਕ ਜੀਭ ਤੇਰੀ ਅਰਾਧਨਾ ਕਰਨ ਦੇ ਸਮਰੱਥ ਨਹੀਂ ਹੈ।
How can my single tongue worship and adore You? You are the eternal, imperishable, infinite Lord God.
किआ आराधे जिहवा इक तू अबिनासी अपरपरा ॥
ਜਿਸੁਮੇਲਹਿਸਤਿਗੁਰੁਆਪਿਤਿਸਕੇਸਭਿਕੁਲਤਰਾ
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਗੁਰੂ ਮਿਲਾ ਦੇਂਦਾ ਹੈਂ, ਉਸ ਦੀਆਂ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ।
One whom You Yourself unite with the True Guru - all his generations are saved.
जिसु मेलहि सतिगुरु आपि तिस के सभि कुल तरा ॥
ਸੇਵਕਸਭਿਕਰਦੇਸੇਵਦਰਿਨਾਨਕੁਜਨੁਤੇਰਾ॥੫॥
ਤੇਰੇ ਸਾਰੇ ਸੇਵਕ ਤੇਰੀ ਸੇਵਾ ਕਰਦੇ ਹਨ, ਮੈਂ ਤੇਰਾ ਦਾਸ ਨਾਨਕ (ਭੀ ਤੇਰੇ ਹੀ) ਦਰ ਤੇ (ਪਿਆ ਹਾਂ) ॥੫॥
All Your servants serve You; Nanak is a humble servant at Your Door. ||5||
सेवक सभि करदे सेव दरि नानकु जनु तेरा ॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ