ਰਾਗੁਗੌੜੀਮਾਲਵਾਮਹਲਾ੫॥
ਰਾਗ ਗਉੜੀ-ਮਾਲਵਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Gauree Maalwaa, Fifth Mahalaa:
रागु गौड़ी मालवा महला ५ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਹਰਿਨਾਮੁਲੇਹੁਮੀਤਾਲੇਹੁਆਗੈਬਿਖਮਪੰਥੁਭੈਆਨ॥੧॥ਰਹਾਉ॥
ਹੇ ਮਿੱਤਰ! ਪਰਮਾਤਮਾ ਦਾ ਨਾਮ ਸਿਮਰ, ਨਾਮ ਸਿਮਰ। ਜਿਸ ਜੀਵਨ ਪੰਥ ਉਤੇ ਤੂੰ ਤੁਰ ਰਿਹਾ ਹੈਂ ਉਹ ਰਸਤਾ (ਵਿਕਾਰਾਂ ਦੇ ਹੱਲਿਆਂ ਦੇ ਕਾਰਨ) ਔਖਾ ਹੈ ਤੇ ਡਰਾਵਨਾ ਹੈ ॥੧॥ ਰਹਾਉ ॥
Chant the Lord's Name; O my friend, chant it. Hereafter, the path is terrifying and treacherous. ||1||Pause||
हरि नामु लेहु मीता लेहु आगै बिखम पंथु भैआन ॥१॥ रहाउ ॥
ਸੇਵਤਸੇਵਤਸਦਾਸੇਵਿਤੇਰੈਸੰਗਿਬਸਤੁਹੈਕਾਲੁ॥
(ਹੇ ਮਿੱਤਰ!) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਸਦਾ ਸਿਮਰਦਾ ਰਹੁ, ਮੌਤ ਹਰ ਵੇਲੇ ਤੇਰੇ ਨਾਲ ਵੱਸਦੀ ਹੈ।
Serve, serve, forever serve the Lord. Death hangs over your head.
सेवत सेवत सदा सेवि तेरै संगि बसतु है कालु ॥
ਕਰਿਸੇਵਾਤੂੰਸਾਧਕੀਹੋਕਾਟੀਐਜਮਜਾਲੁ॥੧॥
ਹੇ ਭਾਈ! ਗੁਰੂ ਦੀ ਸੇਵਾ ਕਰ (ਗੁਰੂ ਦੀ ਸਰਨ ਪਉ। ਗੁਰੂ ਦੀ ਸਰਨ ਪਿਆਂ) ਉਹ (ਮੋਹ-) ਜਾਲ ਕੱਟਿਆ ਜਾਂਦਾ ਹੈ ਜੋ ਆਤਮਕ ਮੌਤ ਵਿਚ ਫਸਾ ਦੇਂਦਾ ਹੈ ॥੧॥
Do seva, selfless service, for the Holy Saints, and the noose of Death shall be cut away. ||1||
करि सेवा तूं साध की हो काटीऐ जम जालु ॥१॥
ਹੋਮਜਗਤੀਰਥਕੀਏਬਿਚਿਹਉਮੈਬਧੇਬਿਕਾਰ॥
(ਹੇ ਮਿੱਤਰ! ਪਰਮਾਤਮਾ ਦੇ ਨਾਮ ਦਾ ਸਿਮਰਨ ਛੱਡ ਕੇ ਜਿਨ੍ਹਾਂ ਮਨੁੱਖਾਂ ਨੇ ਨਿਰੇ) ਹਵਨ ਕੀਤੇ ਜੱਗ ਕੀਤੇ ਤੀਰਥ-ਇਸ਼ਨਾਨ ਕੀਤੇ, ਉਹ (ਇਹਨਾਂ ਕੀਤੇ ਕਰਮਾਂ ਦੀ) ਹਉਮੈ ਵਿਚ ਫਸਦੇ ਗਏ ਉਹਨਾਂ ਦੇ ਅੰਦਰ ਵਿਕਾਰ ਵਧਦੇ ਗਏ।
You may make burnt offerings, sacrificial feasts and pilgrimages to sacred shrines in egotism, but your corruption only increases.
होम जग तीरथ कीए बिचि हउमै बधे बिकार ॥
ਨਰਕੁਸੁਰਗੁਦੁਇਭੁੰਚਨਾਹੋਇਬਹੁਰਿਬਹੁਰਿਅਵਤਾਰ॥੨॥
ਇਸ ਤਰ੍ਹਾਂ ਨਰਕ ਤੇ ਸੁਰਗ ਦੋਵੇਂ ਭੋਗਣੇ ਪੈਂਦੇ ਹਨ, ਤੇ ਮੁੜ ਮੁੜ ਜਨਮਾਂ ਦਾ ਚੱਕਰ ਚੱਲਦਾ ਰਹਿੰਦਾ ਹੈ ॥੨॥
You are subject to both heaven and hell, and you are reincarnated over and over again. ||2||
नरकु सुरगु दुइ भुंचना होइ बहुरि बहुरि अवतार ॥२॥
ਸਿਵਪੁਰੀਬ੍ਰਹਮਇੰਦ੍ਰਪੁਰੀਨਿਹਚਲੁਕੋਥਾਉਨਾਹਿ॥
(ਹੇ ਮਿੱਤਰ! ਹਵਨ ਜੱਗ ਤੀਰਥ ਆਦਿਕ ਕਰਮ ਕਰ ਕੇ ਲੋਕ ਸ਼ਿਵ-ਪੁਰੀ ਬ੍ਰਹਮ-ਪੁਰੀ ਇੰਦਰ-ਪੁਰੀ ਆਦਿਕ ਦੀ ਪ੍ਰਾਪਤੀ ਦੀਆਂ ਆਸਾਂ ਬਣਾਂਦੇ ਹਨ, ਪਰ) ਸ਼ਿਵ-ਪੁਰੀ, ਬ੍ਰਹਮ-ਪੁਰੀ, ਇੰਦ੍ਰ-ਪੁਰੀ-ਇਹਨਾਂ ਵਿਚੋਂ ਕੋਈ ਭੀ ਥਾਂ ਸਦਾ ਟਿਕੇ ਰਹਿਣ ਵਾਲਾ ਨਹੀਂ ਹੈ।
The realm of Shiva, the realms of Brahma and Indra as well - no place anywhere is permanent.
सिव पुरी ब्रहम इंद्र पुरी निहचलु को थाउ नाहि ॥
ਬਿਨੁਹਰਿਸੇਵਾਸੁਖੁਨਹੀਹੋਸਾਕਤਆਵਹਿਜਾਹਿ॥੩॥
ਪਰਮਾਤਮਾ ਦੇ ਸਿਮਰਨ ਤੋਂ ਬਿਨਾ ਕਿਤੇ ਆਤਮਕ ਆਨੰਦ ਭੀ ਨਹੀਂ ਮਿਲਦਾ। ਹੇ ਭਾਈ! ਪਰਮਾਤਮਾ ਨਾਲੋਂ ਵਿਛੁੱੜੇ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ (ਜੰਮਦੇ ਹਨ ਮਰਦੇ ਹਨ, ਜੰਮਦੇ ਹਨ ਮਰਦੇ ਹਨ) ॥੩॥
Without serving the Lord, there is no peace at all. The faithless cynic comes and goes in reincarnation. ||3||
बिनु हरि सेवा सुखु नही हो साकत आवहि जाहि ॥३॥
ਜੈਸੋਗੁਰਿਉਪਦੇਸਿਆਮੈਤੈਸੋਕਹਿਆਪੁਕਾਰਿ॥
(ਹੇ ਭਾਈ!) ਜਿਸ ਤਰ੍ਹਾਂ ਗੁਰੂ ਨੇ (ਮੈਨੂੰ) ਉਪਦੇਸ਼ ਦਿੱਤਾ ਹੈ, ਮੈਂ ਉਸੇ ਤਰ੍ਹਾਂ ਉੱਚੀ ਬੋਲ ਕੇ ਦੱਸ ਦਿੱਤਾ ਹੈ।
As the Guru has taught me, so have I spoken.
जैसो गुरि उपदेसिआ मै तैसो कहिआ पुकारि ॥
ਨਾਨਕੁਕਹੈਸੁਨਿਰੇਮਨਾਕਰਿਕੀਰਤਨੁਹੋਇਉਧਾਰੁ॥੪॥੧॥੧੫੮॥
ਨਾਨਕ ਆਖਦਾ ਹੈ-ਹੇ (ਮੇਰੇ) ਮਨ! ਸੁਣ ਪਰਮਾਤਮਾ ਦਾ ਕੀਰਤਨ ਕਰਦਾ ਰਹੁ (ਕੀਰਤਨ ਦੀ ਬਰਕਤਿ ਨਾਲ ਵਿਕਾਰਾਂ ਤੋਂ ਜਨਮ ਮਰਨ ਦੇ ਗੇੜ ਤੋਂ) ਬਚਾਉ ਹੋ ਜਾਂਦਾ ਹੈ ॥੪॥੧॥੧੫੮॥
Says Nanak, listen, people: sing the Kirtan of the Lord's Praises, and you shall be saved. ||4||1||158||
नानकु कहै सुनि रे मना करि कीरतनु होइ उधारु ॥४॥१॥१५८॥
WWW.GURBANI.WORLD