ਮਃ੧॥
First Mahalaa:
मः १ ॥
ਕਾਪੜੁਕਾਠੁਰੰਗਾਇਆਰਾਂਗਿ॥
(ਮਨੁੱਖ ਨੇ) ਕੱਪੜੇ ਤੇ ਲੱਕੜ ਦਾ ਸਾਮਾਨ ਰੰਗ ਨਾਲ ਰੰਗਾ ਲਿਆ,
They have fine clothes and furniture of various colors.
कापड़ु काठु रंगाइआ रांगि ॥
ਘਰਗਚਕੀਤੇਬਾਗੇਬਾਗ॥
ਘਰਾਂ ਨੂੰ ਚੂਨੇ-ਗੱਚ ਕਰ ਕੇ ਚਿੱਟੇ ਹੀ ਚਿੱਟੇ ਬਣਾ ਲਿਆ,
Their houses are painted beautifully white.
घर गच कीते बागे बाग ॥
ਸਾਦਸਹਜਕਰਿਮਨੁਖੇਲਾਇਆ॥
(ਅਜੇਹੇ) ਸੁਆਦਾਂ ਤੇ ਸੁਖਾਂ ਨਾਲ ਮਨ ਨੂੰ ਪਰਚਾਂਦਾ ਰਿਹਾ,
In pleasure and poise, they play their mind games.
साद सहज करि मनु खेलाइआ ॥
ਤੈਸਹਪਾਸਹੁਕਹਣੁਕਹਾਇਆ॥
(ਪਰ ਇਹਨੀਂ ਕੰਮੀਂ) ਹੇ ਪ੍ਰਭੂ! ਤੇਰੇ ਪਾਸੋਂ ਉਲਾਹਮਾ ਲਿਆ (ਕਿ ਮਨੁੱਖਾ ਜਨਮ ਦਾ ਮਨੋਰਥ ਨਾਹ ਖੱਟਿਆ);
When they approach You, O Lord, they shall be spoken to.
तै सह पासहु कहणु कहाइआ ॥
ਮਿਠਾਕਰਿਕੈਕਉੜਾਖਾਇਆ॥
ਵਿਸ਼ੇ-ਵਿਕਾਰ ਜੋ ਆਖ਼ਰ ਦੁਖਦਾਈ ਹੁੰਦੇ ਹਨ ਸੁਆਦਲੇ ਜਾਣ ਕੇ ਮਾਣਦਾ ਰਿਹਾ,
They think it is sweet, so they eat the bitter.
मिठा करि कै कउड़ा खाइआ ॥
ਤਿਨਿਕਉੜੈਤਨਿਰੋਗੁਜਮਾਇਆ॥
ਉਸ ਵਿਸ਼ੇ-ਭੋਗ ਨੇ ਸਰੀਰ ਵਿਚ ਰੋਗ ਪੈਦਾ ਕਰ ਦਿੱਤਾ।
The bitter disease grows in the body.
तिनि कउड़ै तनि रोगु जमाइआ ॥
ਜੇਫਿਰਿਮਿਠਾਪੇੜੈਪਾਇ॥
ਜੇ ਪ੍ਰਭੂ ਦਾ ਨਾਮ-ਰੂਪ ਸੁਆਦਲਾ ਭੋਜਨ ਮੁੜ ਮਿਲ ਜਾਏ,
If, later on, they receive the sweet,
जे फिरि मिठा पेड़ै पाइ ॥
ਤਉਕਉੜਤਣੁਚੂਕਸਿਮਾਇ॥
ਤਾਂ ਹੇ ਮਾਂ! ਵਿਸ਼ੇ-ਭੋਗਾਂ ਤੋਂ ਪੈਦਾ ਹੋਇਆ ਦੁੱਖ ਦੂਰ ਹੋ ਜਾਂਦਾ ਹੈ;
then their bitterness shall be gone, O mother.
तउ कउड़तणु चूकसि माइ ॥
ਨਾਨਕਗੁਰਮੁਖਿਪਾਵੈਸੋਇ॥
ਪਰ, ਹੇ ਨਾਨਕ! ਇਹ 'ਮਿੱਠਾ' ਨਾਮ ਉਸੇ ਗੁਰਮੁਖਿ ਨੂੰ ਮਿਲਦਾ ਹੈ,
O Nanak, the Gurmukh is blessed to receive
नानक गुरमुखि पावै सोइ ॥
ਜਿਸਨੋਪ੍ਰਾਪਤਿਲਿਖਿਆਹੋਇ॥੨॥
ਜਿਸ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੋਵੇ ॥੨॥
what he is predestined to receive. ||2||
जिस नो प्रापति लिखिआ होइ ॥२॥
WWW.GURBANI.WORLD