ਮਾਰੂਮਹਲਾ੫॥
Maaroo, Fifth Mahalaa:
मारू महला ५ ॥
ਮਾਨਮੋਹਅਰੁਲੋਭਵਿਕਾਰਾਬੀਓਚੀਤਿਨਘਾਲਿਓ॥
ਮਾਣ ਮੋਹ ਅਤੇ ਲੋਭ ਆਦਿਕ ਹੋਰ ਹੋਰ ਵਿਕਾਰਾਂ ਨੂੰ ਪਰਮਾਤਮਾ ਦਾ ਸੇਵਕ ਆਪਣੇ ਚਿੱਤ ਵਿਚ ਨਹੀਂ ਆਉਣ ਦੇਂਦਾ।
Pride, emotional attachment, greed and corruption are gone; I have not placed anything else, other than the Lord, within my consciousness.
मान मोह अरु लोभ विकारा बीओ चीति न घालिओ ॥
ਨਾਮਰਤਨੁਗੁਣਾਹਰਿਬਣਜੇਲਾਦਿਵਖਰੁਲੈਚਾਲਿਓ॥੧॥
ਉਹ ਸਦਾ ਪਰਮਾਤਮਾ ਦਾ ਨਾਮ-ਰਤਨ ਅਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਵਣਜਦਾ ਰਹਿੰਦਾ ਹੈ। ਇਹੀ ਸੌਦਾ ਉਹ ਇਥੋਂ ਲੱਦ ਕੇ ਲੈ ਤੁਰਦਾ ਹੈ ॥੧॥
I have purchased the jewel of the Naam and the Glorious Praises of the Lord; loading this merchandise, I have set out on my journey. ||1||
नाम रतनु गुणा हरि बणजे लादि वखरु लै चालिओ ॥१॥
ਸੇਵਕਕੀਓੜਕਿਨਿਬਹੀਪ੍ਰੀਤਿ॥
ਪਰਮਾਤਮਾ ਦੇ ਭਗਤ ਦੀ ਪਰਮਾਤਮਾ ਨਾਲ ਪ੍ਰੀਤ ਅਖ਼ੀਰ ਤਕ ਬਣੀ ਰਹਿੰਦੀ ਹੈ।
The love which the Lord's servant feels for the Lord lasts forever.
सेवक की ओड़कि निबही प्रीति ॥
ਜੀਵਤਸਾਹਿਬੁਸੇਵਿਓਅਪਨਾਚਲਤੇਰਾਖਿਓਚੀਤਿ॥੧॥ਰਹਾਉ॥
ਜਿਤਨਾ ਚਿਰ ਉਹ ਜਗਤ ਵਿਚ ਜੀਊਂਦਾ ਹੈ ਉਤਨਾ ਚਿਰ ਆਪਣੇ ਮਾਲਕ-ਪ੍ਰਭੂ ਦੀ ਸੇਵਾ-ਭਗਤੀ ਕਰਦਾ ਰਹਿੰਦਾ ਹੈ, ਜਗਤ ਤੋਂ ਤੁਰਨ ਲੱਗਾ ਭੀ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਈ ਰੱਖਦਾ ਹੈ ॥੧॥ ਰਹਾਉ ॥
In my life, I served my Lord and Master, and as I depart, I keep Him enshrined in my consciousness. ||1||Pause||
जीवत साहिबु सेविओ अपना चलते राखिओ चीति ॥१॥ रहाउ ॥
ਜੈਸੀਆਗਿਆਕੀਨੀਠਾਕੁਰਿਤਿਸਤੇਮੁਖੁਨਹੀਮੋਰਿਓ॥
ਸੇਵਕ ਉਹ ਹੈ ਜਿਸ ਨੂੰ ਮਾਲਕ-ਪ੍ਰਭੂ ਨੇ ਜਿਹੋ ਜਿਹਾ ਕਦੇ ਹੁਕਮ ਕੀਤਾ, ਉਸ ਨੇ ਉਸ ਹੁਕਮ ਤੋਂ ਕਦੇ ਮੂੰਹ ਨਹੀਂ ਮੋੜਿਆ।
I have not turned my face away from my Lord and Master's Command.
जैसी आगिआ कीनी ठाकुरि तिस ते मुखु नही मोरिओ ॥
ਸਹਜੁਅਨੰਦੁਰਖਿਓਗ੍ਰਿਹਭੀਤਰਿਉਠਿਉਆਹੂਕਉਦਉਰਿਓ॥੨॥
ਜੇ ਮਾਲਕ ਨੇ ਉਸ ਨੂੰ ਘਰ ਦੇ ਅੰਦਰ ਟਿਕਾਈ ਰੱਖਿਆ, ਤਾਂ ਸੇਵਕ ਵਾਸਤੇ ਉਥੇ ਹੀ ਆਤਮਕ ਅਡੋਲਤਾ ਤੇ ਆਨੰਦ ਬਣਿਆ ਰਹਿੰਦਾ ਹੈ; (ਜੇ ਮਾਲਕ ਨੇ ਆਖਿਆ-) ਉੱਠ (ਉਸ-ਪਾਸੇ ਵਲ ਜਾਹ, ਤਾਂ ਸੇਵਕ) ਉਸੇ ਪਾਸੇ ਵਲ ਦੌੜ ਪਿਆ ॥੨॥
He fills my household with celestial peace and bliss; if He asks me to leave, I leave at once. ||2||
सहजु अनंदु रखिओ ग्रिह भीतरि उठि उआहू कउ दउरिओ ॥२॥
ਆਗਿਆਮਹਿਭੂਖਸੋਈਕਰਿਸੂਖਾਸੋਗਹਰਖਨਹੀਜਾਨਿਓ॥
ਜੇ ਸੇਵਕ ਨੂੰ ਮਾਲਕ-ਪ੍ਰਭੂ ਦੇ ਹੁਕਮ ਵਿਚ ਭੁੱਖ-ਨੰਗ ਆ ਗਈ, ਤਾਂ ਉਸ ਨੂੰ ਹੀ ਉਸ ਨੇ ਸੁਖ ਮੰਨ ਲਿਆ। ਸੇਵਕ ਖ਼ੁਸ਼ੀ ਜਾਂ ਗ਼ਮੀ ਦੀ ਪਰਵਾਹ ਨਹੀਂ ਕਰਦਾ।
When I am under the Lord's Command, I find even hunger pleasurable; I know no difference between sorrow and joy.
आगिआ महि भूख सोई करि सूखा सोग हरख नही जानिओ ॥
ਜੋਜੋਹੁਕਮੁਭਇਓਸਾਹਿਬਕਾਸੋਮਾਥੈਲੇਮਾਨਿਓ॥੩॥
ਸੇਵਕ ਨੂੰ ਮਾਲਕ-ਪ੍ਰਭੂ ਦਾ ਜਿਹੜਾ ਜਿਹੜਾ ਹੁਕਮ ਮਿਲਦਾ ਹੈ, ਉਸ ਨੂੰ ਸਿਰ-ਮੱਥੇ ਮੰਨਦਾ ਹੈ ॥੩॥
Whatever the Command of my Lord and Master is, I bow my forehead and accept it. ||3||
जो जो हुकमु भइओ साहिब का सो माथै ले मानिओ ॥३॥
ਭਇਓਕ੍ਰਿਪਾਲੁਠਾਕੁਰੁਸੇਵਕਕਉਸਵਰੇਹਲਤਪਲਾਤਾ॥
ਮਾਲਕ-ਪ੍ਰਭੂ ਜਿਸ ਸੇਵਕ ਉਥੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਸੁਧਰ ਜਾਂਦੇ ਹਨ।
The Lord and Master has become merciful to His servant; He has embellished both this world and the next.
भइओ क्रिपालु ठाकुरु सेवक कउ सवरे हलत पलाता ॥
ਧੰਨੁਸੇਵਕੁਸਫਲੁਓਹੁਆਇਆਜਿਨਿਨਾਨਕਖਸਮੁਪਛਾਤਾ॥੪॥੫॥
ਹੇ ਨਾਨਕ! ਜਿਸ ਸੇਵਕ ਨੇ ਖ਼ਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹ ਭਾਗਾਂ ਵਾਲਾ ਹੈ, ਉਸ ਦਾ ਦੁਨੀਆ ਵਿਚ ਆਉਣਾ ਸਫਲ ਹੋ ਜਾਂਦਾ ਹੈ ॥੪॥੫॥
Blessed is that servant, and fruitful is his birth; O Nanak, he realizes his Lord and Master. ||4||5||
धंनु सेवकु सफलु ओहु आइआ जिनि नानक खसमु पछाता ॥४॥५॥
WWW.GURBANI.WORLD