ਕਬੀਰਮਹਿਦੀਕਰਿਕੈਘਾਲਿਆਆਪੁਪੀਸਾਇਪੀਸਾਇ॥
ਹੇ ਕਬੀਰ! ਮੈਂ ਆਪਣੇ ਆਪ ਨੂੰ ਮਹਿਦੀ ਬਣਾ ਕੇ (ਭਾਵ, ਮਹਿਦੀ ਵਾਂਗ) ਪੀਹ ਪੀਹ ਕੇ ਘਾਲ ਕਮਾਈ,
Kabeer, I have ground myself into henna paste.
कबीर महिदी करि कै घालिआ आपु पीसाइ पीसाइ ॥
ਤੈਸਹਬਾਤਨਪੁਛੀਆਕਬਹੂਨਲਾਈਪਾਇ॥੧॥
(ਪਰ) ਹੇ ਪਤੀ (ਪ੍ਰਭੂ!) ਤੂੰ ਮੇਰੀ ਵਾਤ ਹੀ ਨਾਹ ਪੁੱਛੀ (ਭਾਵ, ਤੂੰ ਮੇਰੀ ਸਾਰ ਹੀ ਨਾ ਲਈ) ਤੇ ਤੂੰ ਕਦੇ ਮੈਨੂੰ ਆਪਣੀ ਪੈਰੀਂ ਨਾਹ ਲਾਇਆ ॥੧॥
O my Husband Lord, You took no notice of me; You never applied me to Your feet. ||1||
तै सह बात न पुछीआ कबहू न लाई पाइ ॥१॥