ਸਿਰੀਰਾਗੁਮਹਲਾ੧॥
ਰਾਗ ਸਿਰੀਰਾਗ ਵਿੱਚ ਗੁਰੂ ਨਾਨਕ ਦੀ ਬਾਣੀ।
Siree Raag, First Mahalaa:
सिरीरागु महला १ ॥
ਭਲੀਸਰੀਜਿਉਬਰੀਹਉਮੈਮੁਈਘਰਾਹੁ॥
(ਮੇਰੇ ਵਾਸਤੇ ਬਹੁਤ) ਚੰਗਾ ਹੋਇਆ ਕਿ ਮੇਰੀ ਜਿੰਦ ਵਿਕਾਰਾਂ ਤੋਂ ਬਚ ਗਈ, ਮੇਰੇ ਹਿਰਦੇ ਵਿਚੋਂ ਹਉਮੈ ਮਰ ਗਈ।
It all worked out-I was saved, and the egotism within my heart was subdued.
भली सरी जि उबरी हउमै मुई घराहु ॥
ਦੂਤਲਗੇਫਿਰਿਚਾਕਰੀਸਤਿਗੁਰਕਾਵੇਸਾਹੁ॥
ਮੈਨੂੰ ਆਪਣੇ ਗੁਰੂ ਦੀ ਥਾਪਣਾ ਮਿਲੀ, ਤੇ ਵਿਕਾਰ (ਮੈਨੂੰ ਖ਼ੁਆਰ ਕਰਨ ਦੇ ਥਾਂ) ਉਲਟੇ ਮੇਰੇ ਵੱਸ ਵਿਚ ਹੋ ਗਏ।
The evil energies have been made to serve me, since I placed my faith in the True Guru.
दूत लगे फिरि चाकरी सतिगुर का वेसाहु ॥
ਕਲਪਤਿਆਗੀਬਾਦਿਹੈਸਚਾਵੇਪਰਵਾਹੁ॥੧॥
ਸਦਾ-ਥਿਰ ਰਹਿਣ ਵਾਲਾ ਬੇ-ਪਰਵਾਹ ਪ੍ਰਭੂ (ਮੈਨੂੰ ਮਿਲ ਪਿਆ), ਮੈਂ (ਮਾਇਆ-ਮੋਹ ਦੀ) ਵਿਅਰਥ ਕਲਪਣਾ ਛੱਡ ਦਿੱਤੀ ॥੧॥
I have renounced my useless schemes, by the Grace of the True, Carefree Lord. ||1||
कलप तिआगी बादि है सचा वेपरवाहु ॥१॥
ਮਨਰੇਸਚੁਮਿਲੈਭਉਜਾਇ॥
ਹੇ (ਮੇਰੇ) ਮਨ! ਜਦੋਂ ਸਦਾ-ਥਿਰ ਪ੍ਰਭੂ ਮਿਲ ਪਏ, ਤਾਂ ਦੁਨੀਆ ਦਾ ਡਰ-ਸਹਮ ਦੂਰ ਹੋ ਜਾਂਦਾ ਹੈ।
O mind, meeting with the True One, fear departs.
मन रे सचु मिलै भउ जाइ ॥
ਭੈਬਿਨੁਨਿਰਭਉਕਿਉਥੀਐਗੁਰਮੁਖਿਸਬਦਿਸਮਾਇ॥੧॥ਰਹਾਉ॥
ਜਦ ਤਕ ਪਰਮਾਤਮਾ ਦਾ ਡਰ-ਅਦਬ ਮਨ ਵਿਚ ਨਾਹ ਹੋਵੇ, ਮਨੁੱਖ ਦੁਨੀਆ ਦੇ ਡਰਾਂ ਤੋਂ ਬਚ ਹੀ ਨਹੀਂ ਸਕਦਾ (ਤੇ ਪਰਮਾਤਮਾ ਦਾ ਡਰ-ਅਦਬ ਤਦੋਂ ਹੀ ਪੈਦਾ ਹੁੰਦਾ ਹੈ ਜਦੋਂ ਜੀਵ) ਗੁਰੂ ਦੀ ਰਾਹੀਂ ਸ਼ਬਦ ਵਿਚ ਜੁੜਦਾ ਹੈ ॥੧॥ ਰਹਾਉ ॥
Without the Fear of God, how can anyone become fearless? Become Gurmukh, and immerse yourself in the Shabad. ||1||Pause||
भै बिनु निरभउ किउ थीऐ गुरमुखि सबदि समाइ ॥१॥ रहाउ ॥
ਕੇਤਾਆਖਣੁਆਖੀਐਆਖਣਿਤੋਟਿਨਹੋਇ॥
ਮਨੁੱਖ ਦੁਨੀਆ ਵਾਲੀ ਮੰਗ ਕਿਤਨੀ ਹੀ ਮੰਗਦਾ ਰਹਿੰਦਾ ਹੈ, ਮੰਗ ਮੰਗਣ ਵਿਚ ਕਮੀ ਹੁੰਦੀ ਹੀ ਨਹੀਂ (ਭਾਵ, ਦੁਨੀਆਵੀ ਮੰਗ ਮੁੱਕਦੀ ਹੀ ਨਹੀਂ)।
How can we describe Him with words? There is no end to the descriptions of Him.
केता आखणु आखीऐ आखणि तोटि न होइ ॥
ਮੰਗਣਵਾਲੇਕੇਤੜੇਦਾਤਾਏਕੋਸੋਇ॥
(ਫਿਰ) ਬੇਅੰਤ ਜੀਵ ਹਨ ਮੰਗਾਂ ਮੰਗਣ ਵਾਲੇ, ਤੇ ਦੇਣ ਵਾਲਾ ਸਿਰਫ਼ ਇਕੋ ਪਰਮਾਤਮਾ ਹੈ (ਪਰ ਇਸ ਮੰਗਣ ਵਿਚ ਸੁਖ ਭੀ ਨਹੀਂ ਹੈ)।
There are so many beggars, but He is the only Giver.
मंगण वाले केतड़े दाता एको सोइ ॥
ਜਿਸਕੇਜੀਅਪਰਾਣਹੈਮਨਿਵਸਿਐਸੁਖੁਹੋਇ॥੨॥
ਜਿਸ ਪਰਮਾਤਮਾ ਨੇ ਜਿੰਦ ਪ੍ਰਾਣ ਦਿੱਤੇ ਹੋਏ ਹਨ, ਜੇ ਉਹ ਮਨੁੱਖ ਦੇ ਮਨ ਵਿਚ ਵੱਸ ਪਏ, ਤਦੋਂ ਹੀ ਸੁਖ ਹੁੰਦਾ ਹੈ ॥੨॥
He is the Giver of the soul, and the praanaa, the breath of life; when He dwells within the mind, there is peace. ||2||
जिस के जीअ पराण है मनि वसिऐ सुखु होइ ॥२॥
ਜਗੁਸੁਪਨਾਬਾਜੀਬਨੀਖਿਨਮਹਿਖੇਲੁਖੇਲਾਇ॥
ਜਗਤ (ਮਾਨੋ) ਸੁਪਨਾ ਹੈ, ਜਗਤ ਇਕ ਖੇਡ ਬਣੀ ਹੋਈ ਹੈ, ਜੀਵ ਇਕ ਖਿਨ ਵਿਚ (ਜ਼ਿੰਦਗੀ ਦੀ) ਖੇਡ ਖੇਡ ਕੇ ਚਲਾ ਜਾਂਦਾ ਹੈ।
The world is a drama, staged in a dream. In a moment, the play is played out.
जगु सुपना बाजी बनी खिन महि खेलु खेलाइ ॥
ਸੰਜੋਗੀਮਿਲਿਏਕਸੇਵਿਜੋਗੀਉਠਿਜਾਇ॥
(ਪ੍ਰਭੂ ਦੀ) ਸੰਜੋਗ-ਸੱਤਿਆ ਨਾਲ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ, ਵਿਜੋਗ-ਸੱਤਿਆ ਅਨੁਸਾਰ ਜੀਵ (ਇਥੋਂ) ਉੱਠ ਕੇ ਤੁਰ ਪੈਂਦਾ ਹੈ।
Some attain union with the Lord, while others depart in separation.
संजोगी मिलि एकसे विजोगी उठि जाइ ॥
ਜੋਤਿਸੁਭਾਣਾਸੋਥੀਐਅਵਰੁਨਕਰਣਾਜਾਇ॥੩॥
ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, (ਉਸ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ ॥੩॥
Whatever pleases Him comes to pass; nothing else can be done. ||3||
जो तिसु भाणा सो थीऐ अवरु न करणा जाइ ॥३॥
ਗੁਰਮੁਖਿਵਸਤੁਵੇਸਾਹੀਐਸਚੁਵਖਰੁਸਚੁਰਾਸਿ॥
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਅਸਲ ਸੌਦਾ ਹੈ ਤੇ ਪੂੰਜੀ ਹੈ (ਜੋ ਵਿਹਾਝਣ ਲਈ ਜੀਵ ਇਥੇ ਆਇਆ ਹੈ) ਇਹ ਸੌਦਾ ਗੁਰੂ ਦੀ ਰਾਹੀਂ ਹੀ ਖ਼ਰੀਦਿਆ ਜਾ ਸਕਦਾ ਹੈ।
The Gurmukhs purchase the Genuine Article. The True Merchandise is purchased with the True Capital.
गुरमुखि वसतु वेसाहीऐ सचु वखरु सचु रासि ॥
ਜਿਨੀਸਚੁਵਣੰਜਿਆਗੁਰਪੂਰੇਸਾਬਾਸਿ॥
ਜਿਨ੍ਹਾਂ ਬੰਦਿਆਂ ਨੇ ਇਹ ਸੱਚਾ ਸੌਦਾ ਖ਼ਰੀਦਿਆ ਹੈ ਉਹਨਾਂ ਨੂੰ ਪੂਰੇ ਗੁਰੂ ਦੀ ਥਾਪਣਾ ਮਿਲਦੀ ਹੈ।
Those who purchase this True Merchandise through the Perfect Guru are blessed.
जिनी सचु वणंजिआ गुर पूरे साबासि ॥
ਨਾਨਕਵਸਤੁਪਛਾਣਸੀਸਚੁਸਉਦਾਜਿਸੁਪਾਸਿ॥੪॥੧੧॥
ਹੇ ਨਾਨਕ! ਜਿਸ ਦੇ ਪਾਸ ਇਹ ਸੱਚਾ ਸੌਦਾ ਹੁੰਦਾ ਹੈ, ਇਸ ਵਸਤ ਦੀ ਕਦਰ ਭੀ ਉਹੀ ਜਾਣਦਾ ਹੈ ॥੪॥੧੧॥
O Nanak, one who stocks this True Merchandise shall recognize and realize the Genuine Article. ||4||11||
नानक वसतु पछाणसी सचु सउदा जिसु पासि ॥४॥११॥
WWW.GURBANI.WORLD