ਰਾਗੁ ਬਿਲਾਵਲੁ ਮਹਲਾ ੪ ਘਰੁ ੩ ॥

ਰਾਗੁ ਬਿਲਾਵਲੁ ਗੁਰੂ ਰਾਮਦਾਸ ਜੀ ਅੰਗ 798
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਬਿਲਾਵਲੁਮਹਲਾ੪ਘਰੁ੩॥
ਰਾਗ ਬਿਲਾਵਲੁ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Raag Bilaaval, Fourth Mahalaa, Third House:
रागु बिलावलु महला ४ घरु ३ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਉਦਮਮਤਿਪ੍ਰਭਅੰਤਰਜਾਮੀਜਿਉਪ੍ਰੇਰੇਤਿਉਕਰਨਾ॥
ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉੱਦਮ ਕਰਨ ਦੀ ਅਕਲ (ਜੀਵਾਂ ਨੂੰ ਆਪ ਦੇਂਦਾ ਹੈ)। ਜਿਵੇਂ ਉਹ ਸਾਨੂੰ ਪ੍ਰੇਰਨਾ ਕਰਦਾ ਹੈ ਤਿਵੇਂ ਅਸੀਂ ਕਰਦੇ ਹਾਂ।
Effort and intelligence come from God, the Inner-knower, the Searcher of hearts; as He wills, they act.
उदम मति प्रभ अंतरजामी जिउ प्रेरे तिउ करना ॥
LINE 04
ਜਿਉਨਟੂਆਤੰਤੁਵਜਾਏਤੰਤੀਤਿਉਵਾਜਹਿਜੰਤਜਨਾ੧॥॥
ਜਿਵੇਂ ਕੋਈ ਨਾਟਕ ਕਰਨ ਵਾਲਾ ਮਨੁੱਖ ਵੀਣਾ (ਆਦਿਕ ਸਾਜ) ਦੀ ਤਾਰ ਵਜਾਂਦਾ ਹੈ (ਤਿਵੇਂ ਉਹ ਸਾਜ ਵੱਜਦਾ ਹੈ); ਤਿਵੇਂ ਸਾਰੇ ਜੀਵ (ਜੋ, ਮਾਨੋ) ਵਾਜੇ (ਹਨ, ਪ੍ਰਭੂ ਦੇ ਵਜਾਇਆਂ) ਵੱਜਦੇ ਹਨ ॥੧॥
As the violinist plays upon the strings of the violin, so does the Lord play the living beings. ||1||
जिउ नटूआ तंतु वजाए तंती तिउ वाजहि जंत जना ॥१॥
LINE 05
ਜਪਿਮਨਰਾਮਨਾਮੁਰਸਨਾ॥
ਹੇ (ਮੇਰੇ) ਮਨ! ਜੀਭ ਨਾਲ ਪਰਮਾਤਮਾ ਦਾ ਨਾਮ ਜਪਿਆ ਕਰ।
Chant the Name of the Lord with your tongue, O mind.
जपि मन राम नामु रसना ॥
LINE 06
ਮਸਤਕਿਲਿਖਤਲਿਖੇਗੁਰੁਪਾਇਆਹਰਿਹਿਰਦੈਹਰਿਬਸਨਾ੧॥॥ਰਹਾਉ॥
ਜਿਸ ਮਨੁੱਖ ਦੇ ਮੱਥੇ ਉਤੇ ਲਿਖੇ ਹੋਏ ਚੰਗੇ ਭਾਗ ਉੱਘੜ ਪੈਣ, ਉਸ ਨੂੰ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਸਹੈਤਾ ਨਾਲ ਉਸ ਦੇ) ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ ॥੧॥ ਰਹਾਉ ॥
According to the pre-ordained destiny written upon my forehead, I have found the Guru, and the Lord abides within my heart. ||1||Pause||
मसतकि लिखत लिखे गुरु पाइआ हरि हिरदै हरि बसना ॥१॥ रहाउ ॥
LINE 07
ਮਾਇਆਗਿਰਸਤਿਭ੍ਰਮਤੁਹੈਪ੍ਰਾਨੀਰਖਿਲੇਵਹੁਜਨੁਅਪਨਾ॥
ਹੇ ਪ੍ਰਭੂ! ਮਾਇਆ ਦੇ ਮੋਹ ਵਿਚ ਫਸਿਆ ਹੋਇਆ ਜੀਵ ਭਟਕਦਾ ਫਿਰਦਾ ਹੈ, (ਮੈਨੂੰ) ਆਪਣੇ ਦਾਸ ਨੂੰ (ਇਸ ਮਾਇਆ ਦੇ ਮੋਹ ਤੋਂ) ਬਚਾ ਲੈ,
Entangled in Maya, the mortal wanders around. Save Your humble servant, O Lord,
माइआ गिरसति भ्रमतु है प्रानी रखि लेवहु जनु अपना ॥
LINE 08
ਜਿਉਪ੍ਰਹਿਲਾਦੁਹਰਣਾਖਸਿਗ੍ਰਸਿਓਹਰਿਰਾਖਿਓਹਰਿਸਰਨਾ੨॥॥
(ਉਸ ਤਰ੍ਹਾਂ ਬਚਾ ਲੈ) ਜਿਵੇਂ, ਹੇ ਹਰੀ! ਤੂੰ ਸਰਨ ਪਏ ਪ੍ਰਹਿਲਾਦ ਦੀ ਰੱਖਿਆ ਕੀਤੀ, ਜਦੋਂ ਉਸ ਨੂੰ ਹਰਣਾਖਸ ਨੇ ਦੁੱਖ ਦਿੱਤਾ ॥੨॥
as you saved Prahlaad from the clutches of Harnaakash; keep him in Your Sanctuary, Lord. ||2||
जिउ प्रहिलादु हरणाखसि ग्रसिओ हरि राखिओ हरि सरना ॥२॥
LINE 09
ਕਵਨਕਵਨਕੀਗਤਿਮਿਤਿਕਹੀਐਹਰਿਕੀਏਪਤਿਤਪਵੰਨਾ॥
ਹੇ ਭਾਈ! ਕਿਸ ਕਿਸ ਦੀ ਹਾਲਤ ਦੱਸੀ ਜਾਏ? ਉਹ ਪਰਮਾਤਮਾ ਤਾਂ ਬੜੇ ਬੜੇ ਵਿਕਾਰੀਆਂ ਨੂੰ ਪਵਿੱਤਰ ਕਰ ਦੇਂਦਾ ਹੈ।
How can I describe the state and the condition, O Lord, of those many sinners you have purified?
कवन कवन की गति मिति कहीऐ हरि कीए पतित पवंना ॥
LINE 10
ਓਹੁਢੋਵੈਢੋਰਹਾਥਿਚਮੁਚਮਰੇਹਰਿਉਧਰਿਓਪਰਿਓਸਰਨਾ੩॥॥
(ਵੇਖੋ!) ਉਹ (ਰਵਿਦਾਸ) ਮੋਏ ਹੋਏ ਪਸ਼ੂ ਢੋਂਦਾ ਸੀ, (ਉਸ) ਚਮਾਰ ਦੇ ਹੱਥ ਵਿਚ (ਨਿੱਤ) ਚੰਮ (ਫੜਿਆ ਹੁੰਦਾ) ਸੀ, ਪਰ ਜਦੋਂ ਉਹ ਪ੍ਰਭੂ ਦੀ ਸਰਨ ਪਿਆ, ਪ੍ਰਭੂ ਨੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ॥੩॥
Ravi Daas, the leather-worker, who worked with hides and carried dead animals was saved, by entering the Lord's Sanctuary. ||3||
ओहु ढोवै ढोर हाथि चमु चमरे हरि उधरिओ परिओ सरना ॥३॥
LINE 11
ਪ੍ਰਭਦੀਨਦਇਆਲਭਗਤਭਵਤਾਰਨਹਮਪਾਪੀਰਾਖੁਪਪਨਾ॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਭਗਤਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ ਪ੍ਰਭੂ! ਸਾਨੂੰ ਪਾਪੀ ਜੀਵਾਂ ਨੂੰ ਪਾਪਾਂ ਤੋਂ ਬਚਾ ਲੈ।
O God, Merciful to the meek, carry Your devotees across the world-ocean; I am a sinner - save me from sin!
प्रभ दीन दइआल भगत भव तारन हम पापी राखु पपना ॥
LINE 12
ਹਰਿਦਾਸਨਦਾਸਦਾਸਹਮਕਰੀਅਹੁਜਨਨਾਨਕਦਾਸਦਾਸੰਨਾ੪੧॥॥॥
ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਸਾਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੪॥੧॥
O Lord, make me the slave of the slave of Your slaves; servant Nanak is the slave of Your slaves. ||4||1||
हरि दासन दास दास हम करीअहु जन नानक दास दासंना ॥४॥१॥
GURBANI.WORLD