ਸਲੋਕੁਮਃ੧॥
Shalok, First Mahalaa:
सलोकु मः १ ॥
ਖਤਿਅਹੁਜੰਮੇਖਤੇਕਰਨਿਤਖਤਿਆਵਿਚਿਪਾਹਿ॥
ਪਾਪਾਂ ਦੇ ਕਾਰਨ (ਜੋ ਜੀਵ) ਜੰਮਦੇ ਹਨ, (ਇਥੇ ਭੀ) ਪਾਪ ਕਰਦੇ ਹਨ ਤੇ (ਅਗਾਂਹ ਭੀ ਇਹਨਾਂ ਕੀਤੇ ਪਾਪਾਂ ਦੇ ਸੰਸਕਾਰਾਂ ਕਰਕੇ) ਪਾਪਾਂ ਵਿਚ ਹੀ ਪ੍ਰਵਿਰਤ ਹੁੰਦੇ ਹਨ।
Born because of the karma of their past mistakes, they make more mistakes, and fall into mistakes.
खतिअहु जंमे खतेकर नित खतिआ विचि पाहि ॥
ਧੋਤੇਮੂਲਿਨਉਤਰਹਿਜੇਸਉਧੋਵਣਪਾਹਿ॥
ਇਹ ਪਾਪ ਧੋਤਿਆਂ ਉੱਕਾ ਹੀ ਨਹੀਂ ਉਤਰਦੇ ਭਾਵੇਂ ਸੌ ਧੋਣ ਧੋਈਏ (ਭਾਵ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੀਏ)।
By washing, their pollution is not removed, even though they may wash hundreds of times.
धोते मूलि न उतरहि जे सउ धोवण पाहि ॥
ਨਾਨਕਬਖਸੇਬਖਸੀਅਹਿਨਾਹਿਤਪਾਹੀਪਾਹਿ॥੧॥
ਹੇ ਨਾਨਕ! ਜੇ ਪ੍ਰਭੂ ਮਿਹਰ ਕਰੇ (ਤਾਂ ਇਹ ਪਾਪ) ਬਖ਼ਸ਼ੇ ਜਾਂਦੇ ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ ॥੧॥
O Nanak, if God forgives, they are forgiven; otherwise, they are kicked and beaten. ||1||
नानक बखसे बखसीअहि नाहि त पाही पाहि ॥१॥
WWW.GURBANI.WORLD