ਜੋਬਨਜਾਂਦੇਨਾਡਰਾਂਜੇਸਹਪ੍ਰੀਤਿਨਜਾਇ॥
ਜੇ ਖਸਮ (ਪ੍ਰਭੂ) ਨਾਲ ਮੇਰੀ ਪ੍ਰੀਤ ਨਾਹ ਟੁੱਟੇ ਤਾਂ ਮੈਨੂੰ ਜੁਆਨੀ ਦੇ (ਗੁਜ਼ਰ) ਜਾਣ ਦਾ ਡਰ ਨਹੀਂ ਹੈ।
I am not afraid of losing my youth, as long as I do not lose the Love of my Husband Lord.
जोबन जांदे ना डरां जे सह प्रीति न जाइ ॥
ਫਰੀਦਾਕਿਤਂੀਜੋਬਨਪ੍ਰੀਤਿਬਿਨੁਸੁਕਿਗਏਕੁਮਲਾਇ॥੩੪॥
ਹੇ ਫਰੀਦ! (ਪ੍ਰਭੂ ਦੀ) ਪ੍ਰੀਤ ਤੋਂ ਸੱਖਣੇ ਕਿਤਨੇ ਹੀ ਜੋਬਨ ਕੁਮਲਾ ਕੇ ਸੁੱਕ ਗਏ (ਭਾਵ, ਜੇ ਪ੍ਰਭੂ-ਚਰਨਾਂ ਨਾਲ ਪਿਆਰ ਨਹੀਂ ਬਣਿਆ ਤਾਂ ਮਨੁੱਖਾ ਜੀਵਨ ਦਾ ਜੋਬਨ ਵਿਅਰਥ ਹੀ ਗਿਆ) ॥੩੪॥
Fareed, so many youths, without His Love, have dried up and withered away. ||34||
फरीदा कितीं जोबन प्रीति बिनु सुकि गए कुमलाइ ॥३४॥