ਧਨਾਸਰੀਮਹਲਾ੫॥
Dhanaasaree, Fifth Mahalaa:
धनासरी महला ५ ॥
ਬੰਧਨਤੇਛੁਟਕਾਵੈਪ੍ਰਭੂਮਿਲਾਵੈਹਰਿਹਰਿਨਾਮੁਸੁਨਾਵੈ॥
ਜੇਹੜਾ ਮਿੱਤਰ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਏ, ਮੈਨੂੰ ਪਰਮਾਤਮਾ ਮਿਲਾ ਦੇਵੇ, ਮੈਨੂੰ ਪਰਮਾਤਮਾ ਦਾ ਨਾਮ ਸਦਾ ਸੁਣਾਇਆ ਕਰੇ,
Is there anyone who can release me from my bondage, unite me with God, recite the Name of the Lord, Har, Har,
बंधन ते छुटकावै प्रभू मिलावै हरि हरि नामु सुनावै ॥
ਅਸਥਿਰੁਕਰੇਨਿਹਚਲੁਇਹੁਮਨੂਆਬਹੁਰਿਨਕਤਹੂਧਾਵੈ॥੧॥
ਮੇਰੇ ਇਸ ਮਨ ਨੂੰ ਡੋਲਣ ਤੋਂ ਚੰਚਲਤਾ ਤੋਂ ਹਟਾ ਲਏ, ਤਾ ਕਿ ਇਹ ਫਿਰ ਕਿਸੇ ਭੀ ਪਾਸੇ ਭਟਕਿਆ ਨਾਹ ਕਰੇ (ਮੈਂ ਆਪਣੇ ਸਭ ਕੁਝ ਉਸ ਦੇ ਹਵਾਲੇ ਕਰ ਦਿਆਂ) ॥੧॥
and make this mind steady and stable, so that it no longer wanders around? ||1||
असथिरु करे निहचलु इहु मनूआ बहुरि न कतहू धावै ॥१॥
ਹੈਕੋਊਐਸੋਹਮਰਾਮੀਤੁ॥
ਜੇ ਕੋਈ ਮੈਨੂੰ ਇਹੋ ਜਿਹਾ ਮੇਰਾ ਮਿੱਤਰ ਮਿਲ ਜਾਏ (ਜੇਹੜਾ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਏ)
Do I have any such friend?
है कोऊ ऐसो हमरा मीतु ॥
ਸਗਲਸਮਗ੍ਰੀਜੀਉਹੀਉਦੇਉਅਰਪਉਅਪਨੋਚੀਤੁ॥੧॥ਰਹਾਉ॥
ਮੈਂ ਉਸ ਨੂੰ ਆਪਣਾ ਸਾਰਾ ਧਨ-ਪਦਾਰਥ, ਆਪਣੀ ਜਿੰਦ, ਆਪਣਾ ਹਿਰਦਾ ਦੇ ਦਿਆਂ। ਮੈਂ ਆਪਣਾ ਚਿੱਤ ਉਸ ਦੇ ਹਵਾਲੇ ਕਰ ਦਿਆਂ ॥੧॥ ਰਹਾਉ ॥
I would give him all my property, my soul and my heart; I would devote my consciousness to him. ||1||Pause||
सगल समग्री जीउ हीउ देउ अरपउ अपनो चीतु ॥१॥ रहाउ ॥
ਪਰਧਨਪਰਤਨਪਰਕੀਨਿੰਦਾਇਨਸਿਉਪ੍ਰੀਤਿਨਲਾਗੈ॥
(ਕੋਈ ਐਸਾ ਮਿੱਤਰ ਮਿਲ ਪਏ ਜਿਸ ਦੀ ਕਿਰਪਾ ਨਾਲ) ਪਰਾਇਆ ਧਨ, ਪਰਾਈ ਇਸਤ੍ਰੀ, ਪਰਾਈ ਨਿੰਦਾ-ਇਹਨਾਂ ਨਾਲ ਮੇਰਾ ਪਿਆਰ ਨਾਹ ਬਣੇ।
Others' wealth, others' bodies, and the slander of others - do not attach your love to them.
पर धन पर तन पर की निंदा इन सिउ प्रीति न लागै ॥
ਸੰਤਹਸੰਗੁਸੰਤਸੰਭਾਖਨੁਹਰਿਕੀਰਤਨਿਮਨੁਜਾਗੈ॥੨॥
ਮੈਂ ਸੰਤਾਂ ਦਾ ਸੰਗ ਕਰਿਆ ਕਰਾਂ, ਮੇਰਾ ਸੰਤਾਂ ਨਾਲ ਹੀ ਬਚਨ-ਬਿਲਾਸ ਰਹੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਮੇਰਾ ਮਨ ਹਰ ਵੇਲੇ ਸੁਚੇਤ ਰਿਹਾ ਕਰੇ ॥੨॥
Associate with the Saints, speak with the Saints, and keep your mind awake to the Kirtan of the Lord's Praises. ||2||
संतह संगु संत संभाखनु हरि कीरतनि मनु जागै ॥२॥
ਗੁਣਨਿਧਾਨਦਇਆਲਪੁਰਖਪ੍ਰਭਸਰਬਸੂਖਦਇਆਲਾ॥
ਹੇ ਗੁਣਾਂ ਦੇ ਖ਼ਜ਼ਾਨੇ! ਹੇ ਦਇਆ ਦੇ ਘਰ! ਹੇ ਸਰਬ-ਵਿਆਪਕ! ਹੇ ਪ੍ਰਭੂ! ਹੇ ਸਾਰੇ ਸੁਖਾਂ ਦੀ ਬਖਸ਼ਸ਼ ਕਰਨ ਵਾਲੇ!
God is the treasure of virtue, kind and compassionate, the source of all comfort.
गुण निधान दइआल पुरख प्रभ सरब सूख दइआला ॥
ਮਾਗੈਦਾਨੁਨਾਮੁਤੇਰੋਨਾਨਕੁਜਿਉਮਾਤਾਬਾਲਗੁਪਾਲਾ॥੩॥੧੪॥
ਹੇ ਗੋਪਾਲ! ਜਿਵੇਂ ਬੱਚੇ ਆਪਣੀ ਮਾਂ ਪਾਸੋਂ (ਖਾਣ ਪੀਣ ਲਈ ਮੰਗਦੇ ਹਨ) ਮੈਂ ਤੇਰਾ ਦਾਸ ਨਾਨਕ ਤੇਰੇ ਪਾਸੋਂ ਤੇਰੇ ਨਾਮ ਦਾ ਦਾਨ ਮੰਗਦਾ ਹਾਂ ॥੩॥੧੪॥
Nanak begs for the gift of Your Name; O Lord of the world, love him, like the mother loves her child. ||3||14||
मागै दानु नामु तेरो नानकु जिउ माता बाल गुपाला ॥३॥१४॥
WWW.GURBANI.WORLD