ਮਨਕਾਜੀਉਪਵਨੁਕਥੀਅਲੇਪਵਨੁਕਹਾਰਸੁਖਾਈ॥
(ਪ੍ਰਸ਼ਨ:) ਮਨ ਦਾ ਆਸਰਾ ਪ੍ਰਾਣ ਕਹੀਦੇ ਹਨ, ਪ੍ਰਾਣ ਕਿਥੋਂ ਖ਼ੁਰਾਕ ਲੈਂਦੇ ਹਨ? (ਭਾਵ, ਪ੍ਰਾਣਾਂ ਦਾ ਆਸਰਾ ਕੌਣ ਹੈ?)
"The air is said to be the soul of the mind. But what does the air feed on?
मन का जीउ पवनु कथीअले पवनु कहा रसु खाई ॥
ਗਿਆਨਕੀਮੁਦ੍ਰਾਕਵਨਅਉਧੂਸਿਧਕੀਕਵਨਕਮਾਈ॥
ਹੇ ਜੋਗੀ! ਗਿਆਨ ਦੀ ਪ੍ਰਾਪਤੀ ਦਾ ਕੇਹੜਾ ਸਾਧਨ ਹੈ? ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਨੂੰ ਕੀਹ ਪ੍ਰਾਪਤ ਹੋ ਜਾਂਦਾ ਹੈ?
What is the way of the spiritual teacher, and the reclusive hermit? What is the occupation of the Siddha?"
गिआन की मुद्रा कवन अउधू सिध की कवन कमाई ॥
ਬਿਨੁਸਬਦੈਰਸੁਨਆਵੈਅਉਧੂਹਉਮੈਪਿਆਸਨਜਾਈ॥
(ਉੱਤਰ:) ਹੇ ਜੋਗੀ! ਸਤਿਗੁਰੂ ਦੇ ਸ਼ਬਦ ਤੋਂ ਬਿਨਾਂ (ਪ੍ਰਾਣਾਂ ਨੂੰ) ਰਸ ਨਹੀਂ ਆਉਂਦਾ (ਭਾਵ, ਗੁਰੂ ਦਾ ਸ਼ਬਦ ਹੀ ਪ੍ਰਾਣਾਂ ਦਾ ਆਸਰਾ ਹੈ, ਪ੍ਰਾਨਾਂ ਦੀ ਖ਼ੁਰਾਕ ਹੈ)। ਗੁਰੂ-ਸ਼ਬਦ ਤੋਂ ਬਿਨਾ ਹਉਮੈ ਦੀ ਤ੍ਰੇਹ ਨਹੀਂ ਮਿਟਦੀ।
Without the Shabad, the essence does not come, O hermit, and the thirst of egotism does not depart.
बिनु सबदै रसु न आवै अउधू हउमै पिआस न जाई ॥
ਸਬਦਿਰਤੇਅੰਮ੍ਰਿਤਰਸੁਪਾਇਆਸਾਚੇਰਹੇਅਘਾਈ॥
ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹਨਾਂ ਨੂੰ ਸਦਾ ਟਿਕੇ ਰਹਿਣ ਵਾਲਾ ਨਾਮ-ਰਸ ਮਿਲ ਜਾਂਦਾ ਹੈ, ਉਹ ਸੱਚੇ ਪ੍ਰਭੂ ਵਿਚ ਰੱਜੇ ਰਹਿੰਦੇ ਹਨ (ਭਾਵ, ਨਾਮ ਵਿਚ ਜੁੜ ਕੇ ਸੰਤੋਖੀ ਹੋ ਜਾਂਦੇ ਹਨ)।
Imbued with the Shabad, one finds the ambrosial essence, and remains fulfilled with the True Name.
सबदि रते अंम्रित रसु पाइआ साचे रहे अघाई ॥
ਕਵਨਬੁਧਿਜਿਤੁਅਸਥਿਰੁਰਹੀਐਕਿਤੁਭੋਜਨਿਤ੍ਰਿਪਤਾਸੈ॥
(ਪ੍ਰਸ਼ਨ:) ਉਹ ਕੇਹੜੀ ਮਤ ਹੈ ਜਿਸ ਦੀ ਰਾਹੀ ਮਨ ਸਦਾ ਟਿਕਿਆ ਰਹਿ ਸਕਦਾ ਹੈ? ਕੇਹੜੀ ਖ਼ੁਰਾਕ ਨਾਲ ਮਨ ਸਦਾ ਰੱਜਿਆ ਰਹਿ ਸਕੇ?
"What is that wisdom, by which one remains steady and stable? What food brings satisfaction?"
कवन बुधि जितु असथिरु रहीऐ कितु भोजनि त्रिपतासै ॥
ਨਾਨਕਦੁਖੁਸੁਖੁਸਮਕਰਿਜਾਪੈਸਤਿਗੁਰਤੇਕਾਲੁਨਗ੍ਰਾਸੈ॥੬੧॥
(ਉੱਤਰ:) ਹੇ ਨਾਨਕ! ਸਤਿਗੁਰੂ ਤੋਂ (ਜੋ ਮਤ ਮਿਲਦੀ ਹੈ ਉਸ ਨਾਲ) ਦੁੱਖ ਤੇ ਸੁਖ ਇੱਕ-ਸਮਾਨ ਜਾਪਦਾ ਹੈ, ਸਤਿਗੁਰੂ ਤੋਂ (ਜੋ ਨਾਮ-ਭੋਜਨ ਮਿਲਦਾ ਹੈ, ਉਸ ਕਰਕੇ) ਮੌਤ (ਦਾ ਡਰ) ਪੋਹ ਨਹੀਂ ਸਕਦਾ ॥੬੧॥
O Nanak, when one looks upon pain and pleasure alike, through the True Guru, then he is not consumed by Death. ||61||
नानक दुखु सुखु सम करि जापै सतिगुर ते कालु न ग्रासै ॥६१॥
ਰੰਗਿਨਰਾਤਾਰਸਿਨਹੀਮਾਤਾ॥
(ਸ਼ਬਦ ਦੀ ਕਮਾਈ ਤੋਂ ਬਿਨਾ ਮਨੁੱਖ ਦਾ ਮਨ) ਪ੍ਰਭੂ ਦੇ ਪਿਆਰ ਵਿਚ ਰੰਗਿਆ ਨਹੀਂ ਜਾਂਦਾ ਤੇ ਉਹ ਪ੍ਰਭੂ ਦੇ ਆਨੰਦ ਵਿਚ ਖੀਵਾ ਨਹੀਂ ਹੁੰਦਾ।
If one is not imbued with the Lord's Love, nor intoxicated with His subtle essence,
रंगि न राता रसि नही माता ॥
ਬਿਨੁਗੁਰਸਬਦੈਜਲਿਬਲਿਤਾਤਾ॥
ਸਤਿਗੁਰੂ ਦੇ ਸ਼ਬਦ (ਦੀ ਕਮਾਈ ਕਰਨ) ਤੋਂ ਬਿਨਾ ਮਨੁੱਖ (ਮਾਇਕ ਧੰਧਿਆਂ ਵਿਚ) ਸੜ ਬਲ ਕੇ ਖਿੱਝਦਾ ਰਹਿੰਦਾ ਹੈ,
without the Word of the Guru's Shabad, he is frustrated, and consumed by his own inner fire.
बिनु गुर सबदै जलि बलि ताता ॥
ਬਿੰਦੁਨਰਾਖਿਆਸਬਦੁਨਭਾਖਿਆ॥
ਜਿਸ ਮਨੁੱਖ ਨੇ ਗੁਰ-ਸ਼ਬਦ ਨਹੀਂ ਉਚਾਰਿਆ, ਉਸ ਨੇ ਜਤੀ ਬਣ ਕੇ ਕੁਝ ਨਹੀਂ ਖੱਟਿਆ।
He does not preserve his semen and seed, and does not chant the Shabad.
बिंदु न राखिआ सबदु न भाखिआ ॥
ਪਵਨੁਨਸਾਧਿਆਸਚੁਨਅਰਾਧਿਆ॥
ਜਿਸ ਨੇ ਸੱਚੇ ਪ੍ਰਭੂ ਨੂੰ ਸਿਮਰਿਆ ਨਹੀਂ, ਉਸ ਨੇ ਪ੍ਰਾਣਾਯਾਮ ਕਰ ਕੇ ਕੀਹ ਲਿਆ?
He does not control his breath; he does not worship and adore the True Lord.
पवनु न साधिआ सचु न अराधिआ ॥
ਅਕਥਕਥਾਲੇਸਮਕਰਿਰਹੈ॥
ਜੇ ਮਨੁੱਖ ਅਕੱਥ ਪ੍ਰਭੂ ਦੇ ਗੁਣ ਗਾ ਕੇ (ਦੁਖ ਸੁਖ ਨੂੰ) ਇੱਕ-ਸਮਾਨ ਜਾਣ ਕੇ ਜੀਵਨ ਬਿਤੀਤ ਕਰੇ,
But one who speaks the Unspoken Speech, and remains balanced,
अकथ कथा ले सम करि रहै ॥
ਤਉਨਾਨਕਆਤਮਰਾਮਕਉਲਹੈ॥੬੨॥
ਤਾਂ ਹੇ ਨਾਨਕ! ਉਹ ਸਾਰੇ-ਸੰਸਾਰ-ਦੀ-ਜਿੰਦ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ ॥੬੨॥
O Nanak, attains the Lord, the Supreme Soul. ||62||
तउ नानक आतम राम कउ लहै ॥६२॥
WWW.GURBANI.WORLD