ਮਲਾਰਮਹਲਾ੫॥
Malaar, Fifth Mahalaa:
मलार महला ५ ॥
ਗੁਨਗੋੁਪਾਲਗਾਉਨੀਤ॥
ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਸਦਾ ਗਾਇਆ ਕਰ।
Sing forever the Glorious Praises of the Lord of the World.
गुन गुोपाल गाउ नीत ॥
ਰਾਮਨਾਮਧਾਰਿਚੀਤ॥੧॥ਰਹਾਉ॥
ਪਰਮਾਤਮਾ ਦਾ ਨਾਮ ਆਪਣੇ ਚਿੱਤ ਵਿਚ ਟਿਕਾਈ ਰੱਖ ॥੧॥ ਰਹਾਉ ॥
Enshrine the Lord's Name in your consciousness. ||1||Pause||
राम नाम धारि चीत ॥१॥ रहाउ ॥
ਛੋਡਿਮਾਨੁਤਜਿਗੁਮਾਨੁਮਿਲਿਸਾਧੂਆਕੈਸੰਗਿ॥
ਹੇ ਮਿੱਤਰ! ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਮਾਣ ਛੱਡ ਅਹੰਕਾਰ ਤਿਆਗ।
Forsake your pride, and abandon your ego; join the Saadh Sangat, the Company of the Holy.
छोडि मानु तजि गुमानु मिलि साधूआ कै संगि ॥
ਹਰਿਸਿਮਰਿਏਕਰੰਗਿਮਿਟਿਜਾਂਹਿਦੋਖਮੀਤ॥੧॥
ਇਕ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਪਰਮਾਤਮਾ ਦਾ ਨਾਮ ਸਿਮਰਿਆ ਕਰ। ਤੇਰੇ ਸਾਰੇ ਐਬ ਦੂਰ ਹੋ ਜਾਣਗੇ ॥੧॥
Meditate in loving remembrance on the One Lord; your sorrows shall be ended, O friend. ||1||
हरि सिमरि एक रंगि मिटि जांहि दोख मीत ॥१॥
ਪਾਰਬ੍ਰਹਮਭਏਦਇਆਲ॥
ਪ੍ਰਭੂ ਜੀ ਉਸ ਉਤੇ ਦਇਆਵਾਨ ਹੋ ਜਾਂਦੇ ਹਨ,
The Supreme Lord God has become merciful;
पारब्रहम भए दइआल ॥
ਬਿਨਸਿਗਏਬਿਖੈਜੰਜਾਲ॥
(ਉਸ ਦੇ ਅੰਦਰੋਂ) ਵਿਸ਼ੇ-ਵਿਕਾਰਾਂ ਦੀਆਂ ਫਾਹੀਆਂ ਮੁੱਕ ਜਾਂਦੀਆਂ ਹਨ,
corrupt entanglements have come to an end.
बिनसि गए बिखै जंजाल ॥
ਸਾਧਜਨਾਂਕੈਚਰਨਲਾਗਿ॥
ਸੰਤ ਜਨਾਂ ਦੇ ਚਰਨਾਂ ਵਿਚ ਜੁੜ ਕੇ-
Grasping the feet of the Holy,
साध जनां कै चरन लागि ॥
ਨਾਨਕਗਾਵੈਗੋਬਿੰਦਨੀਤ॥੨॥੬॥੨੮॥
ਹੇ ਨਾਨਕ (ਜਿਹੜਾ ਮਨੁੱਖ) ਸਦਾ ਗੋਬਿੰਦ ਦੇ ਗੁਣ ਗਾਂਦਾ ਰਹਿੰਦਾ ਹੈ ॥੨॥੬॥੨੮॥
Nanak sings forever the Glorious Praises of the Lord of the World. ||2||6||28||
नानक गावै गोबिंद नीत ॥२॥६॥२८॥
WWW.GURBANI.WORLD