ਸਾਰਗਮਃ੫॥
Saarang, Fifth Mahalaa:
सारग मः ५ ॥
ਕਰਤਕੇਲਬਿਖੈਮੇਲਚੰਦ੍ਰਸੂਰਮੋਹੇ॥
(ਮਾਇਆ ਅਨੇਕਾਂ) ਕਲੋਲ ਕਰਦੀ ਹੈ, (ਜੀਵਾਂ ਨੂੰ) ਵਿਸ਼ੇ-ਵਿਕਾਰਾਂ ਨਾਲ ਜੋੜਦੀ ਹੈ, ਚੰਦ੍ਰਮਾ ਸੂਰਜ ਆਦਿਕ ਸਭ ਦੇਵਤੇ ਇਸ ਨੇ ਆਪਣੇ ਜਾਲ ਵਿਚ ਫਸਾ ਰੱਖੇ ਹਨ।
Acting and play-acting, the mortal sinks into corruption. Even the moon and the sun are enticed and bewitched.
करत केल बिखै मेल चंद्र सूर मोहे ॥
ਉਪਜਤਾਬਿਕਾਰਦੁੰਦਰਨਉਪਰੀਝੁਨੰਤਕਾਰਸੁੰਦਰਅਨਿਗਭਾਉਕਰਤਫਿਰਤਬਿਨੁਗੋਪਾਲਧੋਹੇ॥ਰਹਾਉ॥
(ਮਾਇਆ ਦੇ ਪ੍ਰਭਾਵ ਹੇਠ ਜੀਵਾਂ ਦੇ ਅੰਦਰ) ਖਰੂਦੀ ਵਿਕਾਰ ਪੈਦਾ ਹੋ ਜਾਂਦੇ ਹਨ, ਝਾਂਜਰਾਂ ਦੀ ਛਣਕਾਰ ਵਾਂਗ ਮਾਇਆ ਜੀਵਾਂ ਨੂੰ ਪਿਆਰੀ ਲੱਗਦੀ ਹੈ, ਇਹ ਮਾਇਆ ਅਨੇਕਾਂ ਹਾਵ-ਭਾਵ ਕਰਦੀ ਫਿਰਦੀ ਹੈ। ਜਗਤ-ਰੱਖਿਅਕ ਪ੍ਰਭੂ ਤੋਂ ਬਿਨਾ ਮਾਇਆ ਨੇ ਸਭ ਜੀਵਾਂ ਨੂੰ ਠੱਗ ਲਿਆ ਹੈ ॥ ਰਹਾਉ॥
The disturbing noise of corruption wells up, in the tinkling ankle bells of Maya the beautiful. With her beguiling gestures of love, she seduces everyone except the Lord. ||Pause||
उपजता बिकार दुंदर नउपरी झुनंतकार सुंदर अनिग भाउ करत फिरत बिनु गोपाल धोहे ॥ रहाउ ॥
ਤੀਨਿਭਉਨੇਲਪਟਾਇਰਹੀਕਾਚਕਰਮਿਨਜਾਤਸਹੀਉਨਮਤਅੰਧਧੰਧਰਚਿਤਜੈਸੇਮਹਾਸਾਗਰਹੋਹੇ॥੧॥
ਮਾਇਆ ਤਿੰਨਾਂ ਭਵਨਾਂ (ਦੇ ਜੀਵਾਂ) ਨੂੰ ਚੰਬੜੀ ਰਹਿੰਦੀ ਹੈ, (ਪੁੰਨ ਦਾਨ ਤੀਰਥ ਆਦਿਕ) ਕੱਚੇ ਕਰਮ ਦੀ (ਇਸ ਮਾਇਆ ਦੀ ਸੱਟ) ਸਹਾਰੀ ਨਹੀਂ ਜਾ ਸਕਦੀ। ਜੀਵ ਮਾਇਆ ਦੇ ਮੋਹ ਵਿਚ ਮਸਤ ਤੇ ਅੰਨ੍ਹੇ ਹੋਏ ਰਹਿੰਦੇ ਹਨ, ਜਗਤ ਦੇ ਧੰਧਿਆਂ ਵਿਚ ਰੁੱਝੇ ਰਹਿੰਦੇ ਹਨ (ਇਉਂ ਧੱਕੇ ਖਾਂਦੇ ਹਨ) ਜਿਵੇਂ ਵੱਡੇ ਸਮੁੰਦਰ ਵਿਚ ਧੱਕੇ ਲੱਗਦੇ ਹਨ ॥੧॥
Maya clings to the three worlds; those who are stuck in wrong actions cannot escape her. Drunk and engrossed in blind worldly affairs, they are tossed about on the mighty ocean. ||1||
तीनि भउने लपटाइ रही काच करमि न जात सही उनमत अंध धंध रचित जैसे महा सागर होहे ॥१॥
ਉਧਰੇਹਰਿਸੰਤਦਾਸਕਾਟਿਦੀਨੀਜਮਕੀਫਾਸਪਤਿਤਪਾਵਨਨਾਮੁਜਾਕੋਸਿਮਰਿਨਾਨਕਓਹੇ॥੨॥੧੦॥੧੩੯॥੩॥੧੩॥੧੫੫॥
(ਮਾਇਆ ਦੇ ਅਸਰ ਤੋਂ) ਪਰਮਾਤਮਾ ਦੇ ਸੰਤ ਪ੍ਰਭੂ ਦੇ ਦਾਸ (ਹੀ) ਬਚਦੇ ਹਨ, ਪ੍ਰਭੂ ਨੇ ਉਹਨਾਂ ਦੀ ਜਮਾਂ ਵਾਲੀ (ਆਤਮਕ ਮੌਤ ਦੀ) ਫਾਹੀ ਕੱਟ ਦਿੱਤੀ ਹੁੰਦੀ ਹੈ। ਹੇ ਨਾਨਕ! ਜਿਸ ਪ੍ਰਭੂ ਦਾ ਨਾਮ 'ਪਤਿਤ ਪਾਵਨ' (-ਪਾਪੀਆਂ ਨੂੰ ਪਵਿੱਤਰ ਕਰਨ ਵਾਲਾ) ਹੈ, ਉਸੇ ਦਾ ਨਾਮ ਸਿਮਰਿਆ ਕਰ ॥੨॥੧੦॥੧੩੯॥੩॥੧੩॥੧੫੫॥
The Saint, the slave of the Lord is saved; the noose of the Messenger of Death is snapped. The Naam, the Name of the Lord, is the Purifier of sinners; O Nanak, remember Him in meditation. ||2||10||139||3||13||155||
उधरे हरि संत दास काटि दीनी जम की फास पतित पावन नामु जा को सिमरि नानक ओहे ॥२॥१०॥१३९॥३॥१३॥१५५॥
WWW.GURBANI.WORLD