ਸਿਰੀਰਾਗੁਮਹਲਾ੩॥
Siree Raag, Third Mahalaa:
सिरीरागु महला ३ ॥
ਜਿਨੀਪੁਰਖੀਸਤਿਗੁਰੁਨਸੇਵਿਓਸੇਦੁਖੀਏਜੁਗਚਾਰਿ॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਹ ਚੌਹਾਂ ਜੁਗਾਂ ਵਿਚ ਦੁਖੀ ਰਹਿੰਦੇ ਹਨ (ਭਾਵ, ਜੁਗ ਕੋਈ ਭੀ ਹੋਵੇ ਗੁਰੂ ਦੀ ਸਰਨ ਤੋਂ ਬਿਨਾ ਦੁੱਖ ਹੈ)।
Those who do not serve the True Guru shall be miserable throughout the four ages.
जिनी पुरखी सतिगुरु न सेविओ से दुखीए जुग चारि ॥
ਘਰਿਹੋਦਾਪੁਰਖੁਨਪਛਾਣਿਆਅਭਿਮਾਨਿਮੁਠੇਅਹੰਕਾਰਿ॥
ਉਹ ਮਨੁੱਖ ਹਿਰਦੇ-ਘਰ ਵਿਚ ਵੱਸਦੇ ਪਰਮਾਤਮਾ ਨੂੰ ਨਹੀਂ ਪਛਾਣ ਸਕਦੇ, ਉਹ ਅਹੰਕਾਰ ਵਿਚ ਅਭਿਮਾਨ ਵਿਚ (ਫਸੇ ਰਹਿ ਕੇ ਆਤਮਕ ਜੀਵਨ ਦੀ ਰਾਸ-ਪੂੰਜੀ) ਲੁਟਾ ਬੈਠਦੇ ਹਨ।
The Primal Being is within their own home, but they do not recognize Him. They are plundered by their egotistical pride and arrogance.
घरि होदा पुरखु न पछाणिआ अभिमानि मुठे अहंकारि ॥
ਸਤਿਗੁਰੂਕਿਆਫਿਟਕਿਆਮੰਗਿਥਕੇਸੰਸਾਰਿ॥
ਗੁਰੂ ਵਲੋਂ ਬੇ-ਮੁੱਖ ਮਨੁੱਖ ਜਗਤ ਵਿਚ ਮੰਗਦੇ ਫਿਰਦੇ ਹਨ (ਭਾਵ, ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ)।
Cursed by the True Guru, they wander around the world begging, until they are exhausted.
सतिगुरू किआ फिटकिआ मंगि थके संसारि ॥
ਸਚਾਸਬਦੁਨਸੇਵਿਓਸਭਿਕਾਜਸਵਾਰਣਹਾਰੁ॥੧॥
ਉਹ ਬੰਦੇ ਉਸ ਅਟੱਲ ਗੁਰ-ਸ਼ਬਦ ਨੂੰ ਨਹੀਂ ਸਿਮਰਦੇ ਜੋ ਸਾਰੇ ਕੰਮ ਸਵਾਰਣ ਦੇ ਸਮਰੱਥ ਹੈ ॥੧॥
They do not serve the True Word of the Shabad, which is the solution to all of their problems. ||1||
सचा सबदु न सेविओ सभि काज सवारणहारु ॥१॥
ਮਨਮੇਰੇਸਦਾਹਰਿਵੇਖੁਹਦੂਰਿ॥
ਹੇ ਮੇਰੇ ਮਨ! ਪਰਮਾਤਮਾ ਨੂੰ ਸਦਾ (ਆਪਣੇ) ਅੰਗ-ਸੰਗ ਵੇਖ।
O my mind, see the Lord ever close at hand.
मन मेरे सदा हरि वेखु हदूरि ॥
ਜਨਮਮਰਨਦੁਖੁਪਰਹਰੈਸਬਦਿਰਹਿਆਭਰਪੂਰਿ॥੧॥ਰਹਾਉ॥
ਪਰਮਾਤਮਾ (ਜੀਵਾਂ ਦਾ) ਜਨਮ ਮਰਨ ਦਾ ਦੁੱਖ ਦੂਰ ਕਰ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਭਰਪੂਰ ਵੱਸ ਰਿਹਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦਾ ਸ਼ਬਦ ਆਪਣੇ ਅੰਦਰ ਧਾਰਨ ਕਰ) ॥੧॥ ਰਹਾਉ ॥
He shall remove the pains of death and rebirth; the Word of the Shabad shall fill you to overflowing. ||1||Pause||
जनम मरन दुखु परहरै सबदि रहिआ भरपूरि ॥१॥ रहाउ ॥
ਸਚੁਸਲਾਹਨਿਸੇਸਚੇਸਚਾਨਾਮੁਅਧਾਰੁ॥
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹ ਉਸ ਸਦਾ-ਥਿਰ ਦਾ ਰੂਪ ਹੋ ਜਾਂਦੇ ਹਨ। ਪਰਮਾਤਮਾ ਦਾ ਸਦਾ-ਥਿਰ ਨਾਮ ਉਹਨਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ।
Those who praise the True One are true; the True Name is their Support.
सचु सलाहनि से सचे सचा नामु अधारु ॥
ਸਚੀਕਾਰਕਮਾਵਣੀਸਚੇਨਾਲਿਪਿਆਰੁ॥
ਜਿਨ੍ਹਾਂ ਨੇ ਸਿਮਰਨ ਦੀ ਇਹ ਸਦਾ- ਥਿਰ ਰਹਿਣ ਵਾਲੀ ਕਾਰ ਕੀਤੀ ਹੈ, ਉਹਨਾਂ ਦਾ ਪਿਆਰ ਸਦਾ-ਥਿਰ ਪ੍ਰਭੂ ਨਾਲ ਬਣ ਜਾਂਦਾ ਹੈ।
They act truthfully, in love with the True Lord.
सची कार कमावणी सचे नालि पिआरु ॥
ਸਚਾਸਾਹੁਵਰਤਦਾਕੋਇਨਮੇਟਣਹਾਰੁ॥
(ਪਰਮਾਤਮਾ ਹੀ) ਸਦਾ-ਥਿਰ ਰਹਿਣ ਵਾਲਾ ਸ਼ਾਹ ਹੈ (ਜਿਸ ਦਾ ਹੁਕਮ ਜਗਤ ਵਿਚ) ਚੱਲ ਰਿਹਾ ਹੈ, ਕੋਈ ਜੀਵ ਉਸ ਦਾ ਹੁਕਮ ਉਲੰਘ ਨਹੀਂ ਸਕਦਾ।
The True King has written His Order, which no one can erase.
सचा साहु वरतदा कोइ न मेटणहारु ॥
ਮਨਮੁਖਮਹਲੁਨਪਾਇਨੀਕੂੜਿਮੁਠੇਕੂੜਿਆਰ॥੨॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦਾ ਦਰ-ਘਰ ਨਹੀਂ ਲੱਭ ਸਕਦੇ। ਉਹ ਨਾਸਵੰਤ ਜਗਤ ਦੇ ਵਪਾਰੀ ਝੂਠੇ ਮੋਹ ਵਿਚ ਹੀ (ਆਤਮਕ ਜੀਵਨ ਦੀ ਰਾਸ-ਪੂੰਜੀ) ਠਗਾ ਬੈਠਦੇ ਹਨ ॥੨॥
The self-willed manmukhs do not obtain the Mansion of the Lord's Presence. The false are plundered by falsehood. ||2||
मनमुख महलु न पाइनी कूड़ि मुठे कूड़िआर ॥२॥
ਹਉਮੈਕਰਤਾਜਗੁਮੁਆਗੁਰਬਿਨੁਘੋਰਅੰਧਾਰੁ॥
ਜਗਤ 'ਮੈਂ ਮੈਂ' ਕਰਦਾ ਹੀ (ਭਾਵ, 'ਮੈਂ ਵੱਡਾ ਹਾਂ ਮੈਂ ਵੱਡਾ ਹਾਂ' ਇਸ ਅਹੰਕਾਰ ਵਿਚ) ਆਤਮਕ ਮੌਤ ਸਹੇੜ ਲੈਂਦਾ ਹੈ, ਗੁਰੂ ਦੀ ਸਰਨ ਤੋਂ ਵਾਂਜੇ ਰਹਿ ਕੇ (ਇਸ ਦੇ ਵਾਸਤੇ) ਘੁੱਪ ਹਨੇਰਾ (ਬਣਿਆ ਰਹਿੰਦਾ) ਹੈ।
Engrossed in egotism, the world perishes. Without the Guru, there is utter darkness.
हउमै करता जगु मुआ गुर बिनु घोर अंधारु ॥
ਮਾਇਆਮੋਹਿਵਿਸਾਰਿਆਸੁਖਦਾਤਾਦਾਤਾਰੁ॥
ਮਾਇਆ ਦੇ ਮੋਹ ਵਿਚ ਫਸ ਕੇ (ਇਸ ਨੇ) ਸੁਖ ਦੇਣ ਵਾਲਾ ਤੇ ਸਭ ਦਾਤਾਂ ਦੇਣ ਵਾਲਾ ਪਰਮਾਤਮਾ ਭੁਲਾ ਦਿੱਤਾ ਹੈ।
In emotional attachment to Maya, they have forgotten the Great Giver, the Giver of Peace.
माइआ मोहि विसारिआ सुखदाता दातारु ॥
ਸਤਿਗੁਰੁਸੇਵਹਿਤਾਉਬਰਹਿਸਚੁਰਖਹਿਉਰਧਾਰਿ॥
ਜਦੋਂ ਜੀਵ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਤਦੋਂ (ਮਾਇਆ ਦੇ ਮੋਹ ਦੇ ਘੁੱਪ ਹਨੇਰੇ ਤੋਂ) ਬਚ ਜਾਂਦੇ ਹਨ, ਤੇ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।
Those who serve the True Guru are saved; they keep the True One enshrined in their hearts.
सतिगुरु सेवहि ता उबरहि सचु रखहि उर धारि ॥
ਕਿਰਪਾਤੇਹਰਿਪਾਈਐਸਚਿਸਬਦਿਵੀਚਾਰਿ॥੩॥
ਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ (ਮਿਹਰ ਨਾਲ ਹੀ) ਸਦਾ-ਥਿਰ ਗੁਰ-ਸ਼ਬਦ ਦੀ ਰਾਹੀਂ (ਉਸ ਦੇ ਗੁਣਾਂ ਦੀ) ਵਿਚਾਰ ਕੀਤੀ ਜਾ ਸਕਦੀ ਹੈ ॥੩॥
By His Grace, we find the Lord, and reflect on the True Word of the Shabad. ||3||
किरपा ते हरि पाईऐ सचि सबदि वीचारि ॥३॥
ਸਤਿਗੁਰੁਸੇਵਿਮਨੁਨਿਰਮਲਾਹਉਮੈਤਜਿਵਿਕਾਰ॥
ਗੁਰੂ ਦੀ ਦੱਸੀ ਸੇਵਾ ਕਰ ਕੇ ਹਉਮੈ ਤੋਂ ਪੈਦਾ ਹੋਣ ਵਾਲੇ ਵਿਕਾਰ ਛੱਡ ਕੇ (ਮਨੁੱਖ ਦਾ) ਮਨ ਪਵਿਤ੍ਰ ਹੋ ਜਾਂਦਾ ਹੈ।
Serving the True Guru, the mind becomes immaculate and pure; egotism and corruption are discarded.
सतिगुरु सेवि मनु निरमला हउमै तजि विकार ॥
ਆਪੁਛੋਡਿਜੀਵਤਮਰੈਗੁਰਕੈਸਬਦਿਵੀਚਾਰ॥
ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਦੀ) ਵਿਚਾਰ (ਹਿਰਦੇ ਵਿਚ ਟਿਕਾ ਕੇ), ਤੇ ਆਪਾ-ਭਾਵ ਦੂਰ ਕਰ ਕੇ ਮਨੁੱਖ ਦੁਨੀਆ ਦੀ ਕਿਰਤ ਕਾਰ ਕਰਦਾ ਹੀ ਵਿਕਾਰਾਂ ਵੱਲੋਂ ਮਰ ਜਾਂਦਾ ਹੈ।
So abandon your selfishness, and remain dead while yet alive. Contemplate the Word of the Guru's Shabad.
आपु छोडि जीवत मरै गुर कै सबदि वीचार ॥
ਧੰਧਾਧਾਵਤਰਹਿਗਏਲਾਗਾਸਾਚਿਪਿਆਰੁ॥
ਜਿਨ੍ਹਾਂ ਮਨੁੱਖਾਂ ਦਾ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਪਿਆਰ ਬਣ ਜਾਂਦਾ ਹੈ, ਉਹ ਮੋਹ ਦੇ ਝਮੇਲਿਆਂ ਦੀ ਭਟਕਣਾ ਤੋਂ ਬਚ ਜਾਂਦੇ ਹਨ।
The pursuit of worldly affairs comes to an end, when you embrace love for the True One.
धंधा धावत रहि गए लागा साचि पिआरु ॥
ਸਚਿਰਤੇਮੁਖਉਜਲੇਤਿਤੁਸਾਚੈਦਰਬਾਰਿ॥੪॥
ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਬੰਦੇ ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਸੁਰਖ਼ਰੂ ਹੋ ਜਾਂਦੇ ਹਨ ॥੪॥
Those who are attuned to Truth-their faces are radiant in the Court of the True Lord. ||4||
सचि रते मुख उजले तितु साचै दरबारि ॥४॥
ਸਤਿਗੁਰੁਪੁਰਖੁਨਮੰਨਿਓਸਬਦਿਨਲਗੋਪਿਆਰੁ॥
ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨੂੰ (ਆਪਣਾ ਜੀਵਨ-ਰਾਹਬਰ) ਨਹੀਂ ਮੰਨਿਆ, ਜਿਨ੍ਹਾਂ ਦਾ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਬਣਿਆ।
Those who do not have faith in the Primal Being, the True Guru, and who do not enshrine love for the Shabad
सतिगुरु पुरखु न मंनिओ सबदि न लगो पिआरु ॥
ਇਸਨਾਨੁਦਾਨੁਜੇਤਾਕਰਹਿਦੂਜੈਭਾਇਖੁਆਰੁ॥
ਉਹ ਜਿਤਨਾ ਭੀ (ਤੀਰਥ-) ਇਸ਼ਨਾਨ ਕਰਦੇ ਹਨ ਜਿਤਨਾ ਭੀ ਦਾਨ ਪੁੰਨ ਕਰਦੇ ਹਨ ਮਾਇਆ ਦੇ ਪਿਆਰ ਦੇ ਕਾਰਨ ਉਹ ਸਾਰਾ ਉਹਨਾਂ ਨੂੰ ਖ਼ੁਆਰ ਹੀ ਕਰਦਾ ਹੈ।
- they take their cleansing baths, and give to charity again and again, but they are ultimately consumed by their love of duality.
इसनानु दानु जेता करहि दूजै भाइ खुआरु ॥
ਹਰਿਜੀਉਆਪਣੀਕ੍ਰਿਪਾਕਰੇਤਾਲਾਗੈਨਾਮਪਿਆਰੁ॥
ਜਦੋਂ ਪਰਮਾਤਮਾ ਆਪ ਆਪਣੀ ਮਿਹਰ ਕਰੇ, ਤਦੋਂ ਹੀ ਜੀਵ ਦਾ ਉਸ ਦੇ ਨਾਮ ਨਾਲ ਪਿਆਰ ਬਣਦਾ ਹੈ।
When the Dear Lord Himself grants His Grace, they are inspired to love the Naam.
हरि जीउ आपणी क्रिपा करे ता लागै नाम पिआरु ॥
ਨਾਨਕਨਾਮੁਸਮਾਲਿਤੂਗੁਰਕੈਹੇਤਿਅਪਾਰਿ॥੫॥੨੦॥੫੩॥
ਹੇ ਨਾਨਕ! ਗੁਰੂ ਦੇ ਅਤੁੱਟ ਪ੍ਰੇਮ ਦੀ ਬਰਕਤਿ ਨਾਲ ਤੂੰ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ ॥੫॥੨੦॥੫੩॥
O Nanak, immerse yourself in the Naam, through the Infinite Love of the Guru. ||5||20||53||
नानक नामु समालि तू गुर कै हेति अपारि ॥५॥२०॥५३॥
WWW.GURBANI.WORLD