ਸੁੰਦਰਸੇਜਅਨੇਕਸੁਖਰਸਭੋਗਣਪੂਰੇ॥
ਜੇ ਸੋਹਣੀ ਸੇਜ ਮਿਲੀ ਹੋਵੇ, ਅਨੇਕਾਂ ਸੁਖ ਹੋਣ, ਸਭ ਕਿਸਮ ਦੇ ਸੁਆਦਲੇ ਭੋਗ ਭੋਗਣ ਨੂੰ ਹੋਣ।
He may enjoy a beautiful bed, countless pleasures and all sorts of enjoyments.
सुंदर सेज अनेक सुख रस भोगण पूरे ॥
ਗ੍ਰਿਹਸੋਇਨਚੰਦਨਸੁਗੰਧਲਾਇਮੋਤੀਹੀਰੇ॥
ਜੇ ਮੋਤੀ ਹੀਰਿਆਂ ਨਾਲ ਜੁੜੇ ਹੋਏ ਸੋਨੇ ਦੇ ਘਰ ਹੋਣ ਜਿਨ੍ਹਾਂ ਵਿਚ ਚੰਦਨ ਦੀ ਸੁਗੰਧੀ ਹੋਵੇ।
He may possess mansions of gold, studded with pearls and rubies, plastered with fragrant sandalwood oil.
ग्रिह सोइन चंदन सुगंध लाइ मोती हीरे ॥
ਮਨਇਛੇਸੁਖਮਾਣਦਾਕਿਛੁਨਾਹਿਵਿਸੂਰੇ॥
ਜੇ ਮਨੁੱਖ ਮਨ-ਮੰਨੀਆਂ ਮੌਜਾਂ ਮਾਣਦਾ ਹੋਵੇ, ਤੇ ਕੋਈ ਚਿੰਤਾ ਝੌਰਾ ਨਾਹ ਹੋਵੇ,
He may relish in the pleasures of his mind's desires, and have no anxiety at all.
मन इछे सुख माणदा किछु नाहि विसूरे ॥
ਸੋਪ੍ਰਭੁਚਿਤਿਨਆਵਈਵਿਸਟਾਕੇਕੀਰੇ॥
(ਪਰ ਇਹ ਸਭ ਕੁਝ ਹੁੰਦਿਆਂ) ਜੇ (ਇਹ ਦਾਤਾਂ ਦੇਣ ਵਾਲਾ) ਉਹ ਪ੍ਰਭੂ ਮਨ ਵਿਚ ਯਾਦ ਨਹੀਂ ਹੈ ਤਾਂ (ਇਹ ਭੋਗ ਭੋਗਣ ਵਾਲਿਆਂ ਨੂੰ) ਗੰਦ ਦੇ ਕੀੜੇ ਜਾਣੋ,
But if he does not remember God, he is like a maggot in manure.
सो प्रभु चिति न आवई विसटा के कीरे ॥
ਬਿਨੁਹਰਿਨਾਮਨਸਾਂਤਿਹੋਇਕਿਤੁਬਿਧਿਮਨੁਧੀਰੇ॥੬॥
(ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾ ਸ਼ਾਂਤੀ ਨਹੀਂ ਮਿਲਦੀ, ਹੋਰ ਕਿਸੇ ਤਰ੍ਹਾਂ ਭੀ ਮਨ ਧੀਰਜ ਨਹੀਂ ਫੜਦਾ ॥੬॥
Without the Lord's Name, there is no peace at all. How can the mind be comforted? ||6||
बिनु हरि नाम न सांति होइ कितु बिधि मनु धीरे ॥६॥
WWW.GURBANI.WORLD