ਗਉੜੀ₃ਮਹਲਾ੫॥
Gauree, Fifth Mahalaa:
गउड़ी₃ महला ५ ॥
ਛੋਡਿਛੋਡਿਰੇਬਿਖਿਆਕੇਰਸੂਆ॥
ਹੇ ਭਾਈ! ਮਾਇਆ ਦੇ ਚਸਕੇ ਛੱਡ ਦੇ ਛੱਡ ਦੇ।
Give them up - give up the pleasures of corruption;
छोडि छोडि रे बिखिआ के रसूआ ॥
ਉਰਝਿਰਹਿਓਰੇਬਾਵਰਗਾਵਰਜਿਉਕਿਰਖੈਹਰਿਆਇਓਪਸੂਆ॥੧॥ਰਹਾਉ॥
ਹੇ ਕਮਲੇ ਗੰਵਾਰ! ਤੂੰ (ਇਹਨਾਂ ਚਸਕਿਆਂ ਵਿਚ ਇਉਂ) ਮਸਤ ਪਿਆ ਹੈਂ, ਜਿਵੇਂ ਕੋਈ ਪਸ਼ੂ ਹਰੇ ਖੇਤ ਵਿਚ ਮਸਤ (ਹੁੰਦਾ ਹੈ) ॥੧॥ ਰਹਾਉ ॥
you are entangled in them, you crazy fool, like an animal grazing in the green fields. ||1||Pause||
उरझि रहिओ रे बावर गावर जिउ किरखै हरिआइओ पसूआ ॥१॥ रहाउ ॥
ਜੋਜਾਨਹਿਤੂੰਅਪੁਨੇਕਾਜੈਸੋਸੰਗਿਨਚਾਲੈਤੇਰੈਤਸੂਆ॥
(ਹੇ ਕਮਲੇ!) ਜਿਸ ਚੀਜ਼ ਨੂੰ ਤੂੰ ਆਪਣੇ ਕੰਮ ਆਉਣ ਵਾਲੀ ਸਮਝਦਾ ਹੈਂ, ਉਹ ਰਤਾ ਭਰ ਭੀ (ਅੰਤ ਵੇਲੇ) ਤੇਰੇ ਨਾਲ ਨਹੀਂ ਜਾਂਦੀ।
That which you believe to be of use to you, shall not go even an inch with you.
जो जानहि तूं अपुने काजै सो संगि न चालै तेरै तसूआ ॥
ਨਾਗੋਆਇਓਨਾਗਸਿਧਾਸੀਫੇਰਿਫਿਰਿਓਅਰੁਕਾਲਿਗਰਸੂਆ॥੧॥
ਤੂੰ (ਜਗਤ ਵਿਚ) ਨੰਗਾ ਆਇਆ ਸੀ (ਇਥੋਂ) ਨੰਗਾ ਹੀ ਚਲਾ ਜਾਏਂਗਾ। ਤੂੰ (ਵਿਅਰਥ ਹੀ ਜੂਨਾਂ ਦੇ) ਗੇੜ ਵਿਚ ਫਿਰ ਰਿਹਾ ਹੈਂ ਅਤੇ ਤੈਨੂੰ ਆਤਮਕ ਮੌਤ ਨੇ ਗ੍ਰਸਿਆ ਹੋਇਆ ਹੈ ॥੧॥
Naked you came, and naked you shall depart. You shall go round and round the cycle of birth and death, and you shall be food for Death. ||1||
नागो आइओ नाग सिधासी फेरि फिरिओ अरु कालि गरसूआ ॥१॥
ਪੇਖਿਪੇਖਿਰੇਕਸੁੰਭਕੀਲੀਲਾਰਾਚਿਮਾਚਿਤਿਨਹੂੰਲਉਹਸੂਆ॥
(ਹੇ ਕਮਲੇ!) (ਇਹ ਮਾਇਆ ਦੀ ਖੇਡ) ਕਸੁੰਭੇ ਦੀ ਖੇਡ (ਹੈ, ਇਸ ਨੂੰ) ਵੇਖ ਵੇਖ ਕੇ ਤੂੰ ਇਸ ਵਿਚ ਮਸਤ ਹੋ ਰਿਹਾ ਹੈਂ ਤੇ ਇਹਨਾਂ ਪਦਾਰਥਾਂ ਨਾਲ ਖ਼ੁਸ਼ ਹੋ ਰਿਹਾ ਹੈਂ।
Watching, watching the transitory dramas of the world, you are embroiled and enmeshed in them, and you laugh with delight.
पेखि पेखि रे कसुंभ की लीला राचि माचि तिनहूं लउ हसूआ ॥
ਛੀਜਤਡੋਰਿਦਿਨਸੁਅਰੁਰੈਨੀਜੀਅਕੋਕਾਜੁਨਕੀਨੋਕਛੂਆ॥੨॥
ਦਿਨ ਰਾਤ ਤੇਰੀ ਉਮਰ ਦੀ ਡੋਰੀ ਕਮਜ਼ੋਰ ਹੁੰਦੀ ਜਾ ਰਹੀ ਹੈ। ਤੂੰ ਆਪਣੀ ਜਿੰਦ ਦੇ ਕੰਮ ਆਉਣ ਵਾਲਾ ਕੋਈ ਭੀ ਕੰਮ ਨਹੀਂ ਕੀਤਾ ॥੨॥
The string of life is wearing thin, day and night, and you have done nothing for your soul. ||2||
छीजत डोरि दिनसु अरु रैनी जीअ को काजु न कीनो कछूआ ॥२॥
ਕਰਤਕਰਤਇਵਹੀਬਿਰਧਾਨੋਹਾਰਿਓਉਕਤੇਤਨੁਖੀਨਸੂਆ॥
(ਮਾਇਆ ਦੇ ਧੰਧੇ) ਕਰ ਕਰ ਕੇ ਇਉਂ ਹੀ ਮਨੁੱਖ ਬੁੱਢਾ ਹੋ ਜਾਂਦਾ ਹੈ, ਅਕਲ ਕੰਮ ਕਰਨੋਂ ਰਹਿ ਜਾਂਦੀ ਹੈ, ਤੇ ਸਰੀਰ ਲਿੱਸਾ ਹੋ ਜਾਂਦਾ ਹੈ।
Doing your deeds, you have grown old; your voice fails you, and your body has become weak.
करत करत इव ही बिरधानो हारिओ उकते तनु खीनसूआ ॥
ਜਿਉਮੋਹਿਓਉਨਿਮੋਹਨੀਬਾਲਾਉਸਤੇਘਟੈਨਾਹੀਰੁਚਚਸੂਆ॥੩॥
ਜਿਵੇਂ (ਜਵਾਨੀ ਵੇਲੇ) ਉਸ ਮੋਹਣ ਵਾਲੀ ਮਾਇਆ ਨੇ ਇਸ ਨੂੰ ਆਪਣੇ ਮੋਹ ਵਿਚ ਫਸਾਇਆ ਸੀ, ਉਸ ਵਲੋਂ ਇਸ ਦੀ ਪ੍ਰੀਤਿ ਰਤਾ ਭੀ ਨਹੀਂ ਘਟਦੀ ॥੩॥
You were enticed by Maya in your youth, and your attachment for it has not diminished, one little bit. ||3||
जिउ मोहिओ उनि मोहनी बाला उस ते घटै नाही रुच चसूआ ॥३॥
ਜਗੁਐਸਾਮੋਹਿਗੁਰਹਿਦਿਖਾਇਓਤਉਸਰਣਿਪਰਿਓਤਜਿਗਰਬਸੂਆ॥
ਆਖ-ਮੈਨੂੰ ਗੁਰੂ ਨੇ ਵਿਖਾ ਦਿੱਤਾ ਹੈ ਕਿ ਜਗਤ (ਦਾ ਮੋਹ) ਇਹੋ ਜਿਹਾ ਹੈ। ਤਦ ਮੈਂ (ਜਗਤ ਦਾ) ਮਾਣ ਛੱਡ ਕੇ (ਗੁਰੂ ਦੀ) ਸਰਨ ਪਿਆ ਹਾਂ।
The Guru has shown me that this is the way of the world; I have abandoned the dwelling of pride, and entered Your Sanctuary.
जगु ऐसा मोहि गुरहि दिखाइओ तउ सरणि परिओ तजि गरबसूआ ॥
ਮਾਰਗੁਪ੍ਰਭਕੋਸੰਤਿਬਤਾਇਓਦ੍ਰਿੜੀਨਾਨਕਦਾਸਭਗਤਿਹਰਿਜਸੂਆ॥੪॥੬॥੧੨੭॥
ਹੇ ਦਾਸ ਨਾਨਕ! ਗੁਰੂ-ਸੰਤ ਨੇ ਮੈਨੂੰ ਪਰਮਾਤਮਾ ਦੇ ਮਿਲਣ ਦਾ ਰਾਹ ਦੱਸ ਦਿੱਤਾ ਹੈ ਤੇ ਮੈਂ ਪਰਮਾਤਮਾ ਦੀ ਭਗਤੀ ਪਰਮਾਤਮਾ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਪੱਕੀ ਕਰ ਲਈ ਹੈ ॥੪॥੬॥੧੨੭॥
The Saint has shown me the Path of God; slave Nanak has implanted devotional worship and the Praise of the Lord. ||4||6||127||
मारगु प्रभ को संति बताइओ द्रिड़ी नानक दास भगति हरि जसूआ ॥४॥६॥१२७॥
WWW.GURBANI.WORLD