ਸਾਧਸੰਗਤਿਬਿਨੁਭ੍ਰਮਿਮੁਈਕਰਤੀਕਰਮਅਨੇਕ॥
ਗੁਰੂ ਦੀ ਸੰਗਤ ਤੋਂ ਵਾਂਜੀ ਰਹਿ ਕੇ ਹੋਰ ਹੋਰ ਅਨੇਕਾਂ ਕਰਮ ਕਰਦੀ ਹੋਈ ਜੀਵ-ਇਸਤ੍ਰੀ (ਮਾਇਆ ਦੇ ਮੋਹ ਵਿਚ) ਭਟਕ ਭਟਕ ਕੇ ਆਤਮਕ ਮੌਤ ਸਹੇੜ ਲੈਂਦੀ ਹੈ।
Without the Saadh Sangat, the Company of the Holy, one dies wandering around in confusion, performing all sorts of rituals.
साधसंगति बिनु भ्रमि मुई करती करम अनेक ॥
ਕੋਮਲਬੰਧਨਬਾਧੀਆਨਾਨਕਕਰਮਹਿਲੇਖ॥੧॥
ਹੇ ਨਾਨਕ! ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹ ਜੀਵ-ਇਸਤ੍ਰੀ ਮਾਇਆ ਦੇ ਮੋਹ ਦੀਆਂ ਕੋਮਲ ਫਾਹੀਆਂ ਵਿਚ ਬੱਝੀ ਰਹਿੰਦੀ ਹੈ ॥੧॥
O Nanak, all are bound by the attractive bonds of Maya, and the karmic record of past actions. ||1||
कोमल बंधन बाधीआ नानक करमहि लेख ॥१॥
ਜੋਭਾਣੇਸੇਮੇਲਿਆਵਿਛੋੜੇਭੀਆਪਿ॥
ਜਿਹੜੇ ਜੀਵ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ, ਉਹਨਾਂ ਨੂੰ ਉਹ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, (ਆਪਣੇ ਚਰਨਾਂ ਤੋਂ) ਵਿਛੋੜਦਾ ਭੀ ਆਪ ਹੀ ਹੈ।
Those who are pleasing to God are united with Him; He separates others from Himself.
जो भाणे से मेलिआ विछोड़े भी आपि ॥
ਨਾਨਕਪ੍ਰਭਸਰਣਾਗਤੀਜਾਕਾਵਡਪਰਤਾਪੁ॥੨॥
(ਇਸ ਵਾਸਤੇ, ਹੇ ਨਾਨਕ!) ਉਸ ਪ੍ਰਭੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ਜਿਸ ਦਾ ਬਹੁਤ ਵੱਡਾ ਤੇਜ-ਪਰਤਾਪ ਹੈ ॥੨॥
Nanak has entered the Sanctuary of God; His greatness is glorious! ||2||
नानक प्रभ सरणागती जा का वड परतापु ॥२॥
WWW.GURBANI.WORLD