ਟੋਡੀਮਹਲਾ੯॥
ਰਾਗ ਟੋਡੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
Todee, Ninth Mahalaa:
टोडी महला ९ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕਹਉਕਹਾਅਪਨੀਅਧਮਾਈ॥
ਹੇ ਭਾਈ! ਮੈਂ ਆਪਣੀ ਨੀਚਤਾ ਕਿਤਨੀ ਕੁ ਬਿਆਨ ਕਰਾਂ?
What can I say about my base nature?
कहउ कहा अपनी अधमाई ॥
ਉਰਝਿਓਕਨਿਕਕਾਮਨੀਕੇਰਸਨਹਕੀਰਤਿਪ੍ਰਭਗਾਈ॥੧॥ਰਹਾਉ॥
ਮੈਂ (ਕਦੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕੀਤੀ, (ਮੇਰਾ ਮਨ) ਧਨ-ਪਦਾਰਥ ਅਤੇ ਇਸਤ੍ਰੀ ਦੇ ਰਸਾਂ ਵਿਚ ਹੀ ਫਸਿਆ ਰਹਿੰਦਾ ਹੈ ॥੧॥ ਰਹਾਉ ॥
I am entangled in the love of gold and women, and I have not sung the Kirtan of God's Praises. ||1||Pause||
उरझिओ कनिक कामनी के रस नह कीरति प्रभ गाई ॥१॥ रहाउ ॥
ਜਗਝੂਠੇਕਉਸਾਚੁਜਾਨਿਕੈਤਾਸਿਉਰੁਚਉਪਜਾਈ॥
ਹੇ ਭਾਈ! ਇਸ ਨਾਸਵੰਤ ਸੰਸਾਰ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਕੇ ਮੈਂ ਇਸ ਸੰਸਾਰ ਨਾਲ ਹੀ ਪ੍ਰੀਤ ਬਣਾਈ ਹੋਈ ਹੈ।
I judge the false world to be true, and I have fallen in love with it.
जग झूठे कउ साचु जानि कै ता सिउ रुच उपजाई ॥
ਦੀਨਬੰਧੁਸਿਮਰਿਓਨਹੀਕਬਹੂਹੋਤਜੁਸੰਗਿਸਹਾਈ॥੧॥
ਮੈਂ ਉਸ ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਿਆ ਜੋ ਨਿਮਾਣਿਆਂ ਦਾ ਰਿਸ਼ਤੇਦਾਰ ਹੈ, ਅਤੇ ਜੇਹੜਾ (ਸਦਾ ਸਾਡੇ) ਨਾਲ ਮਦਦਗਾਰ ਹੈ ॥੧॥
I have never contemplated the friend of the poor, who shall be my companion and helper in the end. ||1||
दीन बंधु सिमरिओ नही कबहू होत जु संगि सहाई ॥१॥
ਮਗਨਰਹਿਓਮਾਇਆਮਹਿਨਿਸਿਦਿਨੁਛੁਟੀਨਮਨਕੀਕਾਈ॥
ਹੇ ਭਾਈ! ਮੈਂ ਰਾਤ ਦਿਨ ਮਾਇਆ (ਦੇ ਮੋਹ) ਵਿਚ ਮਸਤ ਰਿਹਾ ਹਾਂ, (ਇਸ ਤਰ੍ਹਾਂ ਮੇਰੇ) ਮਨ ਦੀ ਮੈਲ ਦੂਰ ਨਹੀਂ ਹੋ ਸਕੀ।
I remain intoxicated by Maya, night and day, and the filth of my mind will not depart.
मगन रहिओ माइआ महि निसि दिनु छुटी न मन की काई ॥
ਕਹਿਨਾਨਕਅਬਨਾਹਿਅਨਤਗਤਿਬਿਨੁਹਰਿਕੀਸਰਨਾਈ॥੨॥੧॥੩੧॥
ਨਾਨਕ ਆਖਦਾ ਹੈ- ਹੁਣ (ਜਦੋਂ ਮੈਂ ਗੁਰੂ ਦੀ ਸਰਨ ਪਿਆ ਹਾਂ, ਤਾਂ ਮੈਨੂੰ ਸਮਝ ਆਈ ਹੈ ਕਿ) ਪ੍ਰਭੂ ਦੀ ਸਰਣ ਪੈਣ ਤੋਂ ਬਿਨਾ ਕਿਸੇ ਭੀ ਹੋਰ ਥਾਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ॥੨॥੧॥੩੧॥
Says Nanak, now, without the Lord's Sanctuary, I cannot find salvation in any other way. ||2||1||31||
कहि नानक अब नाहि अनत गति बिनु हरि की सरनाई ॥२॥१॥३१॥
WWW.GURBANI.WORLD