GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਗੁਰੂ ਰਾਮਦਾਸ ਜੀ
ਅੰਗ 1201
Display Settings
Translations
ਸਾਰਗਮਹਲਾ
Saarang, Fourth Mahalaa:
सारग महला ४ ॥
ਜਪਿਮਨਨਿਰਭਉ
ਹੇ (ਮੇਰੇ) ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ,
O my mind, meditate on the Fearless Lord,
जपि मन निरभउ ॥
ਸਤਿਸਤਿਸਦਾਸਤਿ
ਜੋ ਸਦਾ ਸਦਾ ਹੀ ਕਾਇਮ ਰਹਿਣ ਵਾਲਾ ਹੈ,
who is True, True, Forever True.
सति सति सदा सति ॥
ਨਿਰਵੈਰੁਅਕਾਲਮੂਰਤਿ
ਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ, ਜਿਸ ਦੀ ਹਸਤੀ ਮੌਤ ਤੋਂ ਪਰੇ ਹੈ,
He is free of vengeance, the Image of the Undying,
निरवैरु अकाल मूरति ॥
ਆਜੂਨੀਸੰਭਉ
ਜੋ ਜੂਨਾਂ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ।
beyond birth, Self-existent.
आजूनी संभउ ॥
ਮੇਰੇਮਨਅਨਦਿਨੋੁਧਿਆਇਨਿਰੰਕਾਰੁਨਿਰਾਹਾਰੀ॥੧॥ਰਹਾਉ
ਹੇ ਮੇਰੇ ਮਨ! ਹਰ ਵੇਲੇ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ, ਜਿਸ ਦੀ ਕੋਈ ਸ਼ਕਲ ਨਹੀਂ ਦੱਸੀ ਜਾ ਸਕਦੀ, ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ॥੧॥ ਰਹਾਉ ॥
O my mind, meditate night and day on the Formless, Self-sustaining Lord. ||1||Pause||
मेरे मन अनदिनुो धिआइ निरंकारु निराहारी ॥१॥ रहाउ ॥
ਹਰਿਦਰਸਨਕਉਹਰਿਦਰਸਨਕਉਕੋਟਿਕੋਟਿਤੇਤੀਸਸਿਧਜਤੀਜੋਗੀਤਟਤੀਰਥਪਰਭਵਨਕਰਤਰਹਤਨਿਰਾਹਾਰੀ
ਹੇ ਮੇਰੇ ਮਨ! ਉਸ ਪਰਮਾਤਮਾ ਦੇ ਦਰਸਨ ਦੀ ਖ਼ਾਤਰ ਤੇਤੀ ਕ੍ਰੋੜ ਦੇਵਤੇ, ਸਿੱਧ ਜਤੀ ਅਤੇ ਜੋਗੀ ਭੁੱਖੇ ਰਹਿ ਰਹਿ ਕੇ ਅਨੇਕਾਂ ਤੀਰਥਾਂ ਤੇ ਰਟਨ ਕਰਦੇ ਫਿਰਦੇ ਹਨ।
For the Blessed Vision of the Lord's Darshan, for the Blessed Vision of the Lord's Darshan, the three hundred thirty million gods, and millions of Siddhas, celibates and Yogis make their pilgrimages to sacred shrines and rivers, and go on fasts.
हरि दरसन कउ हरि दरसन कउ कोटि कोटि तेतीस सिध जती जोगी तट तीरथ परभवन करत रहत निराहारी ॥
ਤਿਨਜਨਕੀਸੇਵਾਥਾਇਪਈਜਿਨੑਕਉਕਿਰਪਾਲਹੋਵਤੁਬਨਵਾਰੀ॥੧॥
ਹੇ ਮਨ! ਉਹਨਾਂ (ਭਾਗਾਂ ਵਾਲਿਆਂ) ਦੀ ਹੀ ਸੇਵਾ ਕਬੂਲ ਹੁੰਦੀ ਹੈ ਜਿਨ੍ਹਾਂ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ ॥੧॥
The service of the humble person is approved, unto whom the Lord of the World shows His Mercy. ||1||
तिन जन की सेवा थाइ पई जिन कउ किरपाल होवतु बनवारी ॥१॥
ਹਰਿਕੇਹੋਸੰਤਭਲੇਤੇਊਤਮਭਗਤਭਲੇਜੋਭਾਵਤਹਰਿਰਾਮਮੁਰਾਰੀ
ਹੇ ਭਾਈ! ਉਹ ਹਰੀ ਦੇ ਸੰਤ ਚੰਗੇ ਹਨ, ਉਹ ਹਰੀ ਦੇ ਭਗਤ ਸ੍ਰੇਸ਼ਟ ਹਨ ਜਿਹੜੇ ਦੁਸ਼ਟ-ਦਮਨ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।
They alone are the good Saints of the Lord, the best and most exalted devotees, who are pleasing to their Lord.
हरि के हो संत भले ते ऊतम भगत भले जो भावत हरि राम मुरारी ॥
ਜਿਨੑਕਾਅੰਗੁਕਰੈਮੇਰਾਸੁਆਮੀਤਿਨੑਕੀਨਾਨਕਹਰਿਪੈਜਸਵਾਰੀ॥੨॥੪॥੧੧॥
ਹੇ ਨਾਨਕ! ਮੇਰਾ ਮਾਲਕ-ਪ੍ਰਭੂ ਜਿਨ੍ਹਾਂ ਮਨੁੱਖਾਂ ਦਾ ਪੱਖ ਕਰਦਾ ਹੈ (ਲੋਕ ਪਰਲੋਕ ਵਿਚ) ਉਹਨਾਂ ਦੀ ਇੱਜ਼ਤ ਰੱਖ ਲੈਂਦਾ ਹੈ ॥੨॥੪॥੧੧॥
Those who have my Lord and Master on their side - O Nanak, the Lord saves their honor. ||2||4||11||
जिन का अंगु करै मेरा सुआमी तिन की नानक हरि पैज सवारी ॥२॥४॥११॥
WWW.GURBANI.WORLD
ਪਿਛਲਾ Share ਹੋਮ Save ਅਗਲਾ