GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਲਾਰ - ਗੁਰੂ ਅਮਰਦਾਸ ਜੀ
ਅੰਗ 1257
Display Settings
Translations
ਮਲਾਰਮਹਲਾਚਉਪਦੇਘਰੁ
ਰਾਗ ਮਲਾਰ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Malaar, Third Mahalaa, Chau-Padas, First House:
मलार महला ३ चउपदे घरु १ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਨਿਰੰਕਾਰੁਆਕਾਰੁਹੈਆਪੇਆਪੇਭਰਮਿਭੁਲਾਏ
ਇਹ ਸਾਰਾ ਦਿੱਸਦਾ ਸੰਸਾਰ ਨਿਰੰਕਾਰ ਆਪ ਹੀ ਆਪ ਹੈ (ਪਰਮਾਤਮਾ ਦਾ ਆਪਣਾ ਹੀ ਸਰੂਪ ਹੈ)। ਪਰਮਾਤਮਾ ਆਪ ਹੀ (ਜੀਵਾਂ ਨੂੰ) ਭਟਕਣਾ ਦੀ ਰਾਹੀਂ ਕੁਰਾਹੇ ਪਾਂਦਾ ਹੈ।
The Formless Lord is formed by Himself. He Himself deludes in doubt.
निरंकारु आकारु है आपे आपे भरमि भुलाए ॥
ਕਰਿਕਰਿਕਰਤਾਆਪੇਵੇਖੈਜਿਤੁਭਾਵੈਤਿਤੁਲਾਏ
(ਸਾਰੇ ਕੰਮ) ਕਰ ਕਰ ਕੇ ਕਰਤਾਰ ਆਪ ਹੀ (ਉਹਨਾਂ ਕੰਮਾਂ ਨੂੰ) ਵੇਖਦਾ ਹੈ। ਜਿਸ (ਕੰਮ) ਵਿਚ ਉਸ ਦੀ ਰਜ਼ਾ ਹੁੰਦੀ ਹੈ (ਹਰੇਕ ਜੀਵ ਨੂੰ) ਉਸ (ਕੰਮ) ਵਿਚ ਲਾਂਦਾ ਹੈ।
Creating the Creation, the Creator Himself beholds it; He enjoins us as He pleases.
करि करि करता आपे वेखै जितु भावै तितु लाए ॥
ਸੇਵਕਕਉਏਹਾਵਡਿਆਈਜਾਕਉਹੁਕਮੁਮਨਾਏ॥੧॥
ਜਿਸ ਸੇਵਕ ਪਾਸੋਂ ਆਪਣਾ ਹੁਕਮ ਮਨਾਂਦਾ ਹੈ (ਹੁਕਮ ਮਿੱਠਾ ਲਾਂਦਾ ਹੈ, ਹੁਕਮ ਵਿਚ ਤੋਰਦਾ ਹੈ), ਉਸ ਨੂੰ ਉਹ ਇਹੀ ਇੱਜ਼ਤ ਬਖ਼ਸ਼ਦਾ ਹੈ ॥੧॥
This is the true greatness of His servant, that he obeys the Hukam of the Lord's Command. ||1||
सेवक कउ एहा वडिआई जा कउ हुकमु मनाए ॥१॥
ਆਪਣਾਭਾਣਾਆਪੇਜਾਣੈਗੁਰਕਿਰਪਾਤੇਲਹੀਐ
(ਪਰਮਾਤਮਾ) ਆਪ ਹੀ ਆਪਣੀ ਮਰਜ਼ੀ ਜਾਣਦਾ ਹੈ, (ਉਸ ਦੀ ਰਜ਼ਾ ਨੂੰ) ਗੁਰੂ ਦੀ ਮਿਹਰ ਨਾਲ ਸਮਝਿਆ ਜਾ ਸਕਦਾ ਹੈ।
Only He Himself knows His Will. By Guru's Grace, it is grasped.
आपणा भाणा आपे जाणै गुर किरपा ते लहीऐ ॥
ਏਹਾਸਕਤਿਸਿਵੈਘਰਿਆਵੈਜੀਵਦਿਆਮਰਿਰਹੀਐ॥੧॥ਰਹਾਉ
(ਜਦੋਂ ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਤਦੋਂ) ਇਹ ਮਾਇਆ ਵਾਲੀ ਬ੍ਰਿਤੀ ਪਰਮਾਤਮਾ (ਦੇ ਚਰਨਾਂ) ਵਿਚ ਜੁੜਦੀ ਹੈ, ਅਤੇ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਆਪਣੇ ਅੰਦਰੋਂ ਆਪਾ-ਭਾਵ ਮੁਕਾ ਲਈਦਾ ਹੈ ॥੧॥ ਰਹਾਉ ॥
When this play of Shiva and Shakti comes to his home, he remains dead while yet alive. ||1||Pause||
एहा सकति सिवै घरि आवै जीवदिआ मरि रहीऐ ॥१॥ रहाउ ॥
ਵੇਦਪੜੈਪੜਿਵਾਦੁਵਖਾਣੈਬ੍ਰਹਮਾਬਿਸਨੁਮਹੇਸਾ
(ਪਰ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਰਜ਼ਾ ਨੂੰ ਸਮਝਣ ਦੇ ਥਾਂ, ਪੰਡਿਤ ਨਿਰੇ) ਵੇਦ (ਹੀ) ਪੜ੍ਹਦਾ ਰਹਿੰਦਾ ਹੈ, ਤੇ, ਪੜ੍ਹ ਕੇ (ਉਹਨਾਂ ਦੀ) ਚਰਚਾ ਹੀ (ਹੋਰਨਾਂ ਨੂੰ) ਸੁਣਾਂਦਾ ਰਹਿੰਦਾ ਹੈ; ਬ੍ਰਹਮਾ ਵਿਸ਼ਨੂੰ ਸ਼ਿਵ (ਆਦਿਕ ਦੇਵਤਿਆਂ ਦੀਆਂ ਕਥਾ-ਕਹਾਣੀਆਂ ਹੀ ਸੁਣਾਂਦਾ ਰਹਿੰਦਾ ਹੈ।
They read the Vedas, and read them again, and engage in arguments about Brahma, Vishnu and Shiva.
वेद पड़ै पड़ि वादु वखाणै ब्रहमा बिसनु महेसा ॥
ਏਹਤ੍ਰਿਗੁਣਮਾਇਆਜਿਨਿਜਗਤੁਭੁਲਾਇਆਜਨਮਮਰਣਕਾਸਹਸਾ
ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਇਹ ਤ੍ਰਿਗੁਣੀ ਮਾਇਆ ਜਿਸ ਨੇ ਸਾਰੇ ਜਗਤ ਨੂੰ ਕੁਰਾਹੇ ਪਾ ਰਖਿਆ ਹੈ (ਉਸ ਦੇ ਅੰਦਰ) ਜੰਮਣ ਮਰਨ (ਦੇ ਗੇੜ) ਦਾ ਸਹਿਮ ਬਣਾਈ ਰੱਖਦੀ ਹੈ।
This three-phased Maya has deluded the whole world into cynicism about death and birth.
एह त्रिगुण माइआ जिनि जगतु भुलाइआ जनम मरण का सहसा ॥
ਗੁਰਪਰਸਾਦੀਏਕੋਜਾਣੈਚੂਕੈਮਨਹੁਅੰਦੇਸਾ॥੨॥
ਹਾਂ, ਜਿਹੜਾ ਮਨੁੱਖ (ਗੁਰੂ ਦੀ ਸਰਨ ਆ ਕੇ) ਗੁਰੂ ਦੀ ਮਿਹਰ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਦੇ ਮਨ ਵਿਚੋਂ (ਹਰੇਕ) ਫ਼ਿਕਰ ਦੂਰ ਹੋ ਜਾਂਦਾ ਹੈ ॥੨॥
By Guru's Grace, know the One Lord, and the anxiety of your mind will be allayed. ||2||
गुर परसादी एको जाणै चूकै मनहु अंदेसा ॥२॥
ਹਮਦੀਨਮੂਰਖਅਵੀਚਾਰੀਤੁਮਚਿੰਤਾਕਰਹੁਹਮਾਰੀ
ਹੇ ਪ੍ਰਭੂ! ਅਸੀਂ ਜੀਵ ਨਿਮਾਣੇ ਮੂਰਖ ਬੇ-ਸਮਝ ਹਾਂ, ਤੂੰ ਆਪ ਹੀ ਸਾਡਾ ਧਿਆਨ ਰੱਖਿਆ ਕਰ।
I am meek, foolish and thoughtless, but still, You take care of me.
हम दीन मूरख अवीचारी तुम चिंता करहु हमारी ॥
ਹੋਹੁਦਇਆਲਕਰਿਦਾਸੁਦਾਸਾਕਾਸੇਵਾਕਰੀਤੁਮਾਰੀ
ਹੇ ਪ੍ਰਭੂ! (ਮੇਰੇ ਉਤੇ) ਦਇਆਵਾਨ ਹੋ, (ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ (ਤਾ ਕਿ) ਮੈਂ ਤੇਰੀ ਭਗਤੀ ਕਰਦਾ ਰਹਾਂ।
Please be kind to me, and make me the slave of Your slaves, so that I may serve You.
होहु दइआल करि दासु दासा का सेवा करी तुमारी ॥
ਏਕੁਨਿਧਾਨੁਦੇਹਿਤੂਅਪਣਾਅਹਿਨਿਸਿਨਾਮੁਵਖਾਣੀ॥੩॥
ਹੇ ਪ੍ਰਭੂ! ਤੂੰ ਮੈਨੂੰ ਆਪਣਾ ਨਾਮ-ਖ਼ਜ਼ਾਨਾ ਦੇਹ, ਮੈਂ ਦਿਨ ਰਾਤ (ਤੇਰਾ) ਨਾਮ ਜਪਦਾ ਰਹਾਂ ॥੩॥
Please bless me with the treasure of the One Name, that I may chant it, day and night. ||3||
एकु निधानु देहि तू अपणा अहिनिसि नामु वखाणी ॥३॥
ਕਹਤਨਾਨਕੁਗੁਰਪਰਸਾਦੀਬੂਝਹੁਕੋਈਐਸਾਕਰੇਵੀਚਾਰਾ
ਨਾਨਕ ਆਖਦਾ ਹੈ ਕਿ ਤੁਸੀਂ ਗੁਰੂ ਦੀ ਕਿਰਪਾ ਨਾਲ ਹੀ (ਸਹੀ ਜੀਵਨ-ਰਾਹ) ਸਮਝ ਸਕਦੇ ਹੋ।
Says Nanak, by Guru's Grace, understand. Hardly anyone considers this.
कहत नानकु गुर परसादी बूझहु कोई ऐसा करे वीचारा ॥
ਜਿਉਜਲਊਪਰਿਫੇਨੁਬੁਦਬੁਦਾਤੈਸਾਇਹੁਸੰਸਾਰਾ
(ਜਿਹੜਾ ਮਨੁੱਖ ਸਮਝਦਾ ਹੈ, ਉਹ ਜਗਤ ਬਾਰੇ ਆਪਣੇ) ਖ਼ਿਆਲ ਇਉਂ ਬਣਾਂਦਾ ਹੈ ਕਿ ਜਿਵੇਂ ਪਾਣੀ ਉੱਤੇ ਝੱਗ ਹੈ ਬੁਲਬੁਲਾ ਹੈ (ਜੋ ਝਬਦੇ ਹੀ ਮਿਟ ਜਾਂਦਾ ਹੈ) ਤਿਵੇਂ ਇਹ ਜਗਤ ਹੈ।
Like foam bubbling up on the surface of the water, so is this world.
जिउ जल ऊपरि फेनु बुदबुदा तैसा इहु संसारा ॥
ਜਿਸਤੇਹੋਆਤਿਸਹਿਸਮਾਣਾਚੂਕਿਗਇਆਪਾਸਾਰਾ॥੪॥੧॥
ਜਿਸ (ਪਰਮਾਤਮਾ) ਤੋਂ (ਜਗਤ) ਪੈਦਾ ਹੁੰਦਾ ਹੈ (ਜਦੋਂ) ਉਸ ਵਿਚ ਹੀ ਲੀਨ ਹੋ ਜਾਂਦਾ ਹੈ, ਤਾਂ ਇਹ ਸਾਰਾ ਜਗਤ-ਖਿਲਾਰਾ ਮੁੱਕ ਜਾਂਦਾ ਹੈ ॥੪॥੧॥
It shall eventually merge back into that from which it came, and all its expanse shall be gone. ||4||1||
जिस ते होआ तिसहि समाणा चूकि गइआ पासारा ॥४॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ