ਦਿਨਤੇਪਹਰਪਹਰਤੇਘਰੀਆਂਆਵਘਟੈਤਨੁਛੀਜੈ॥
ਦਿਨਾਂ ਤੋਂ ਪਹਿਰ ਤੇ ਪਹਿਰਾਂ ਤੋਂ ਘੜੀਆਂ (ਗਿਣ ਲਉ, ਇਸੇ ਤਰ੍ਹਾਂ ਥੋੜਾ ਥੋੜਾ ਸਮਾ ਕਰ ਕੇ) ਉਮਰ ਘਟਦੀ ਜਾਂਦੀ ਹੈ, ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ,
Day by day, hour by hour, life runs its course, and the body withers away.
दिन ते पहर पहर ते घरीआं आव घटै तनु छीजै ॥
ਕਾਲੁਅਹੇਰੀਫਿਰੈਬਧਿਕਜਿਉਕਹਹੁਕਵਨਬਿਧਿਕੀਜੈ॥੧॥
(ਸਭ ਜੀਵਾਂ ਦੇ ਸਿਰ ਉੱਤੇ) ਕਾਲ-ਰੂਪ ਸ਼ਿਕਾਰੀ ਇਉਂ ਫਿਰਦਾ ਹੈ ਜਿਵੇਂ (ਹਿਰਨ ਆਦਿਕਾਂ ਦਾ ਸ਼ਿਕਾਰ ਕਰਨ ਵਾਲੇ) ਸ਼ਿਕਾਰੀ। ਦੱਸੋ, (ਇਸ ਸ਼ਿਕਾਰੀ ਤੋਂ ਬਚਣ ਲਈ ਕਿਹੜਾ ਜਤਨ ਕੀਤਾ ਜਾ ਸਕਦਾ ਹੈ? ॥੧॥
Death, like a hunter, a butcher, is on the prowl; tell me, what can we do? ||1||
कालु अहेरी फिरै बधिक जिउ कहहु कवन बिधि कीजै ॥१॥
ਸੋਦਿਨੁਆਵਨਲਾਗਾ॥
(ਹਰ ਇਕ ਜੀਵ ਦੇ ਸਿਰ ਉੱਤੇ) ਉਹ ਦਿਨ ਆਉਂਦਾ ਜਾਂਦਾ ਹੈ (ਜਦੋਂ ਕਾਲ-ਸ਼ਿਕਾਰੀ ਆ ਪਕੜਦਾ ਹੈ);
That day is rapidly approaching.
सो दिनु आवन लागा ॥
ਮਾਤਪਿਤਾਭਾਈਸੁਤਬਨਿਤਾਕਹਹੁਕੋਊਹੈਕਾਕਾ॥੧॥ਰਹਾਉ॥
ਮਾਂ, ਪਿਉ, ਭਰਾ, ਪੁੱਤਰ, ਵਹੁਟੀ-ਇਹਨਾਂ ਵਿਚੋਂ ਕੋਈ (ਉਸ ਕਾਲ ਦੇ ਅੱਗੇ) ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ ॥੧॥ ਰਹਾਉ ॥
Mother, father, siblings, children and spouse - tell me, who belongs to whom? ||1||Pause||
मात पिता भाई सुत बनिता कहहु कोऊ है का का ॥१॥ रहाउ ॥
ਜਬਲਗੁਜੋਤਿਕਾਇਆਮਹਿਬਰਤੈਆਪਾਪਸੂਨਬੂਝੈ॥
ਜਦ ਤਕ ਸਰੀਰ ਵਿਚ ਆਤਮਾ ਮੌਜੂਦ ਰਹਿੰਦਾ ਹੈ, ਪਸ਼ੂ-(ਮਨੁੱਖ) ਆਪਣੇ ਅਸਲੇ ਨੂੰ ਸਮਝਦਾ ਨਹੀਂ,
As long as the light remains in the body, the beast does not understand himself.
जब लगु जोति काइआ महि बरतै आपा पसू न बूझै ॥
ਲਾਲਚਕਰੈਜੀਵਨਪਦਕਾਰਨਲੋਚਨਕਛੂਨਸੂਝੈ॥੨॥
ਹੋਰ ਹੋਰ ਜੀਊਣ ਲਈ ਲਾਲਚ ਕਰਦਾ ਹੈ, ਇਸ ਨੂੰ ਅੱਖੀਂ (ਇਹ) ਨਹੀਂ ਦਿੱਸਦਾ (ਕਿ ਕਾਲ-ਅਹੇਰੀ ਤੋਂ ਛੁਟਕਾਰਾ ਨਹੀਂ ਹੋ ਸਕੇਗਾ) ॥੨॥
He acts in greed to maintain his life and status, and sees nothing with his eyes. ||2||
लालच करै जीवन पद कारन लोचन कछू न सूझै ॥२॥
ਕਹਤਕਬੀਰਸੁਨਹੁਰੇਪ੍ਰਾਨੀਛੋਡਹੁਮਨਕੇਭਰਮਾ॥
ਕਬੀਰ ਆਖਦਾ ਹੈ-ਹੇ ਭਾਈ! ਸੁਣੋ, ਮਨ ਦੇ (ਇਹ) ਭੁਲੇਖੇ ਦੂਰ ਕਰ ਦਿਉ (ਕਿ ਸਦਾ ਇੱਥੇ ਬਹਿ ਰਹਿਣਾ ਹੈ)।
Says Kabeer, listen, O mortal: Renounce the doubts of your mind.
कहत कबीर सुनहु रे प्रानी छोडहु मन के भरमा ॥
ਕੇਵਲਨਾਮੁਜਪਹੁਰੇਪ੍ਰਾਨੀਪਰਹੁਏਕਕੀਸਰਨਾਂ॥੩॥੨॥
ਹੇ ਜੀਵ? (ਹੋਰ ਲਾਲਸਾ ਛੱਡ ਕੇ) ਸਿਰਫ਼ ਪ੍ਰਭੂ ਨਾਮ ਸਿਮਰੋ, ਤੇ ਉਸ ਇੱਕ ਦੀ ਸ਼ਰਨ ਆਓ ॥੩॥੨॥
Chant only the One Naam, the Name of the Lord, O mortal, and seek the Sanctuary of the One Lord. ||3||2||
केवल नामु जपहु रे प्रानी परहु एक की सरनां ॥३॥२॥
WWW.GURBANI.WORLD