ਧਨਾਸਰੀਮਹਲਾ੫ਛੰਤ॥
ਰਾਗ ਧਨਾਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
Dhanaasaree, Fifth Mahalaa, Chhant:
धनासरी महला ५ छंत ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਤਿਗੁਰਦੀਨਦਇਆਲਜਿਸੁਸੰਗਿਹਰਿਗਾਵੀਐਜੀਉ॥
ਹੇ ਭਾਈ! ਉਹ ਗੁਰੂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜਿਸ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।
The True Guru is merciful to the meek; in His Presence, the Lord's Praises are sung.
सतिगुर दीन दइआल जिसु संगि हरि गावीऐ जीउ ॥
ਅੰਮ੍ਰਿਤੁਹਰਿਕਾਨਾਮੁਸਾਧਸੰਗਿਰਾਵੀਐਜੀਉ॥
ਗੁਰੂ ਦੀ ਸੰਗਤਿ ਵਿਚ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਿਮਰਿਆ ਜਾ ਸਕਦਾ ਹੈ।
The Ambrosial Name of the Lord is chanted in the Saadh Sangat, the Company of the Holy.
अंम्रितु हरि का नामु साधसंगि रावीऐ जीउ ॥
ਭਜੁਸੰਗਿਸਾਧੂਇਕੁਅਰਾਧੂਜਨਮਮਰਨਦੁਖਨਾਸਏ॥
ਹੇ ਭਾਈ! ਗੁਰੂ ਦੀ ਸੰਗਤਿ ਵਿਚ ਜਾਹ, (ਉਥੇ) ਇਕ ਪ੍ਰਭੂ ਦਾ ਸਿਮਰਨ ਕਰ, (ਸਿਮਰਨ ਦੀ ਬਰਕਤਿ ਨਾਲ) ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ।
Vibrating, and worshipping the One Lord in the Company of the Holy, the pains of birth and death are removed.
भजु संगि साधू इकु अराधू जनम मरन दुख नासए ॥
ਧੁਰਿਕਰਮੁਲਿਖਿਆਸਾਚੁਸਿਖਿਆਕਟੀਜਮਕੀਫਾਸਏ॥
(ਜਿਸ ਮਨੁੱਖ ਦੇ ਮੱਥੇ ਉੱਤੇ) ਧੁਰ ਦਰਗਾਹ ਤੋਂ (ਸਿਮਰਨ ਕਰਨ ਵਾਸਤੇ) ਬਖ਼ਸ਼ਸ਼ (ਦਾ ਲੇਖ) ਲਿਖਿਆ ਹੁੰਦਾ ਹੈ, ਉਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਗ੍ਰਹਣ ਕਰਦਾ ਹੈ, ਉਸ ਦੀ ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Those who have such karma pre-ordained, study and learn the Truth; the noose of Death is removed from their necks.
धुरि करमु लिखिआ साचु सिखिआ कटी जम की फासए ॥
ਭੈਭਰਮਨਾਠੇਛੁਟੀਗਾਠੇਜਮਪੰਥਿਮੂਲਿਨਆਵੀਐ॥
ਹੇ ਭਾਈ! ਸਿਮਰਨ ਦੀ ਬਰਕਤਿ ਨਾਲ ਸਾਰੇ ਡਰ ਸਾਰੇ ਭਰਮ ਨਾਸ ਹੋ ਜਾਂਦੇ ਹਨ, (ਮਨ ਵਿਚ ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ, ਆਤਮਕ ਮੌਤ ਸਹੇੜਨ ਵਾਲੇ ਰਸਤੇ ਉਤੇ ਬਿਲਕੁਲ ਨਹੀਂ ਤੁਰੀਦਾ।
Their fears and doubts are dispelled, the knot of death is untied, and they never have to walk on Death's path.
भै भरम नाठे छुटी गाठे जम पंथि मूलि न आवीऐ ॥
ਬਿਨਵੰਤਿਨਾਨਕਧਾਰਿਕਿਰਪਾਸਦਾਹਰਿਗੁਣਗਾਵੀਐ॥੧॥
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੇਹਰ ਕਰ ਕਿ ਅਸੀਂ ਜੀਵ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹੀਏ ॥੧॥
Prays Nanak, shower me with Your Mercy, Lord; let me sing Your Glorious Praises forever. ||1||
बिनवंति नानक धारि किरपा सदा हरि गुण गावीऐ ॥१॥
ਨਿਧਰਿਆਧਰਏਕੁਨਾਮੁਨਿਰੰਜਨੋਜੀਉ॥
ਹੇ ਪ੍ਰਭੂ! ਤੂੰ ਮਾਇਆ ਦੀ ਕਾਲਖ ਤੋਂ ਰਹਿਤ ਹੈਂ, ਤੇਰਾ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ।
The Name of the One, Immaculate Lord is the Support of the unsupported.
निधरिआ धर एकु नामु निरंजनो जीउ ॥
ਤੂਦਾਤਾਦਾਤਾਰੁਸਰਬਦੁਖਭੰਜਨੋਜੀਉ॥
ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਸਭਨਾਂ ਦੇ ਦੁੱਖ ਨਾਸ ਕਰਨ ਵਾਲਾ ਹੈਂ।
You are the Giver, the Great Giver, the Dispeller of all sorrow.
तू दाता दातारु सरब दुख भंजनो जीउ ॥
ਦੁਖਹਰਤਕਰਤਾਸੁਖਹਸੁਆਮੀਸਰਣਿਸਾਧੂਆਇਆ॥
ਹੇ (ਸਭ ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ, ਸਭ ਦੇ ਪੈਦਾ ਕਰਨ ਵਾਲੇ, ਸਾਰੇ ਸੁਖਾਂ ਦੇ ਮਾਲਕ-ਪ੍ਰਭੂ! ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ,
O Destroyer of pain, Creator Lord, Master of peace and bliss, I have come seeking the Sanctuary of the Holy;
दुख हरत करता सुखह सुआमी सरणि साधू आइआ ॥
ਸੰਸਾਰੁਸਾਗਰੁਮਹਾਬਿਖੜਾਪਲਏਕਮਾਹਿਤਰਾਇਆ॥
ਉਸ ਨੂੰ ਤੂੰ ਇਸ ਬੜੇ ਔਖੇ ਸੰਸਾਰ-ਸਮੁੰਦਰ ਤੋਂ ਇਕ ਛਿਨ ਵਿਚ ਪਾਰ ਲੰਘਾ ਦੇਂਦਾ ਹੈਂ।
please, help me to cross over the terrifying and difficult world-ocean in an instant.
संसारु सागरु महा बिखड़ा पल एक माहि तराइआ ॥
ਪੂਰਿਰਹਿਆਸਰਬਥਾਈਗੁਰਗਿਆਨੁਨੇਤ੍ਰੀਅੰਜਨੋ॥
ਹੇ ਪ੍ਰਭੂ! ਗੁਰੂ ਦਾ ਦਿੱਤਾ ਗਿਆਨ-ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈਂਦਾ ਹੈ, ਉਸ ਨੂੰ ਤੂੰ ਸਭ ਥਾਵਾਂ ਵਿਚ ਵਿਆਪਕ ਦਿੱਸਦਾ ਹੈਂ।
I saw the Lord pervading and permeating everywhere, when the healing ointment of the Guru's wisdom was applied to my eyes.
पूरि रहिआ सरब थाई गुर गिआनु नेत्री अंजनो ॥
ਬਿਨਵੰਤਿਨਾਨਕਸਦਾਸਿਮਰੀਸਰਬਦੁਖਭੈਭੰਜਨੋ॥੨॥
ਨਾਨਕ ਬੇਨਤੀ ਕਰਦਾ ਹੈ-ਹੇ ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ! (ਮੇਹਰ ਕਰ) ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂ ॥੨॥
Prays Nanak, remember Him forever in meditation, the Destroyer of all sorrow and fear. ||2||
बिनवंति नानक सदा सिमरी सरब दुख भै भंजनो ॥२॥
ਆਪਿਲੀਏਲੜਿਲਾਇਕਿਰਪਾਧਾਰੀਆਜੀਉ॥
ਜਿਨ੍ਹਾਂ ਉੱਤੇ ਤੂੰ ਮੇਹਰ (ਦੀ ਨਿਗਾਹ) ਕਰਦਾ ਹੈਂ, ਤੂੰ ਉਹਨਾਂ ਨੂੰ ਆਪਣੇ ਲੜ ਲਾ ਲੈਂਦਾ ਹੈਂ।
He Himself has attached me to the hem of His robe; He has showered me with His Mercy.
आपि लीए लड़ि लाइ किरपा धारीआ जीउ ॥
ਮੋਹਿਨਿਰਗੁਣੁਨੀਚੁਅਨਾਥੁਪ੍ਰਭਅਗਮਅਪਾਰੀਆਜੀਉ॥
ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਮੈਂ ਗੁਣ-ਹੀਨ ਨੀਚ ਅਤੇ ਅਨਾਥ (ਭੀ ਤੇਰੀ ਸਰਨ ਆਇਆ ਹਾਂ, ਮੇਰੇ ਉਤੇ ਭੀ ਮੇਹਰ ਕਰ)।
I am worthless, lowly and helpless; God is unfathomable and infinite.
मोहि निरगुणु नीचु अनाथु प्रभ अगम अपारीआ जीउ ॥
ਦਇਆਲਸਦਾਕ੍ਰਿਪਾਲਸੁਆਮੀਨੀਚਥਾਪਣਹਾਰਿਆ॥
ਹੇ ਦਇਆ ਦੇ ਘਰ! ਹੇ ਕਿਰਪਾ ਦੇ ਘਰ ਮਾਲਕ! ਹੇ ਨੀਵਿਆਂ ਨੂੰ ਉੱਚੇ ਬਣਾਣ ਵਾਲੇ ਪ੍ਰਭੂ!
My Lord and Master is always merciful, kind and compassionate; He uplifts and establishes the lowly.
दइआल सदा क्रिपाल सुआमी नीच थापणहारिआ ॥
ਜੀਅਜੰਤਸਭਿਵਸਿਤੇਰੈਸਗਲਤੇਰੀਸਾਰਿਆ॥
ਸਾਰੇ ਜੀਵ ਤੇਰੇ ਵੱਸ ਵਿਚ ਹਨ, ਸਾਰੇ ਤੇਰੀ ਸੰਭਾਲ ਵਿਚ ਹਨ।
All beings and creatures are under Your power; You take care of all.
जीअ जंत सभि वसि तेरै सगल तेरी सारिआ ॥
ਆਪਿਕਰਤਾਆਪਿਭੁਗਤਾਆਪਿਸਗਲਬੀਚਾਰੀਆ॥
ਤੂੰ ਆਪ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ, (ਸਭ ਵਿਚ ਵਿਆਪਕ ਹੋ ਕੇ) ਤੂੰ ਆਪ (ਸਾਰੇ ਪਦਾਰਥ) ਭੋਗਣ ਵਾਲਾ ਹੈਂ, ਤੂੰ ਆਪ ਸਾਰੇ ਜੀਵਾਂ ਵਾਸਤੇ ਵਿਚਾਰਾਂ ਕਰਨ ਵਾਲਾ ਹੈਂ।
He Himself is the Creator, and He Himself is the Enjoyer; He Himself is the Contemplator of all.
आपि करता आपि भुगता आपि सगल बीचारीआ ॥
ਬਿਨਵੰਤਨਾਨਕਗੁਣਗਾਇਜੀਵਾਹਰਿਜਪੁਜਪਉਬਨਵਾਰੀਆ॥੩॥
ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਹੇ ਪ੍ਰਭੂ! (ਮੇਹਰ ਕਰ) ਮੈਂ ਤੇਰੇ ਗੁਣ ਗਾ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ, ਮੈਂ ਸਦਾ ਤੇਰੇ ਨਾਮ ਦਾ ਜਾਪ ਜਪਦਾ ਰਹਾਂ ॥੩॥
Prays Nanak, singing Your Glorious Praises, I live, chanting the Chant of the Lord, the Lord of the world-forest. ||3||
बिनवंत नानक गुण गाइ जीवा हरि जपु जपउ बनवारीआ ॥३॥
ਤੇਰਾਦਰਸੁਅਪਾਰੁਨਾਮੁਅਮੋਲਈਜੀਉ॥
ਹੇ ਪ੍ਰਭੂ! ਤੂੰ ਬੇਅੰਤ ਹੈਂ। ਤੇਰਾ ਨਾਮ ਕਿਸੇ (ਦੁਨੀਆਵੀ) ਕੀਮਤ ਤੋਂ ਨਹੀਂ ਮਿਲ ਸਕਦਾ।
The Blessed Vision of Your Darshan is incomparable; Your Name is utterly priceless.
तेरा दरसु अपारु नामु अमोलई जीउ ॥
ਨਿਤਿਜਪਹਿਤੇਰੇਦਾਸਪੁਰਖਅਤੋਲਈਜੀਉ॥
ਹੇ ਨਾਹ ਤੋਲੇ ਜਾ ਸਕਣ ਵਾਲੇ ਸਰਬ-ਵਿਆਪਕ ਪ੍ਰਭੂ! ਤੇਰੇ ਦਾਸ ਸਦਾ ਤੇਰਾ ਨਾਮ ਜਪਦੇ ਰਹਿੰਦੇ ਹਨ।
O my Incomputable Lord, Your humble servants ever meditate on You.
निति जपहि तेरे दास पुरख अतोलई जीउ ॥
ਸੰਤਰਸਨਵੂਠਾਆਪਿਤੂਠਾਹਰਿਰਸਹਿਸੇਈਮਾਤਿਆ॥
ਹੇ ਪ੍ਰਭੂ! ਸੰਤਾਂ ਉੱਤੇ ਤੂੰ ਆਪ ਪ੍ਰਸੰਨ ਹੁੰਦਾ ਹੈਂ, ਤੇ ਉਹਨਾਂ ਦੀ ਜੀਭ ਉਤੇ ਆ ਵੱਸਦਾ ਹੈਂ, ਉਹ ਤੇਰੇ ਨਾਮ ਦੇ ਰਸ ਵਿਚ ਮਸਤ ਰਹਿੰਦੇ ਹਨ।
You dwell on the tongues of the Saints, by Your own pleasure; they are intoxicated with Your sublime essence, O Lord.
संत रसन वूठा आपि तूठा हरि रसहि सेई मातिआ ॥
ਗੁਰਚਰਨਲਾਗੇਮਹਾਭਾਗੇਸਦਾਅਨਦਿਨੁਜਾਗਿਆ॥
ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਦਾ ਹਰ ਵੇਲੇ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ।
Those who are attached to Your feet are very blessed; night and day, they remain always awake and aware.
गुर चरन लागे महा भागे सदा अनदिनु जागिआ ॥
ਸਦਸਦਾਸਿੰਮ੍ਰਤਬੵਸੁਆਮੀਸਾਸਿਸਾਸਿਗੁਣਬੋਲਈ॥
ਹੇ ਸਿਮਰਨ-ਜੋਗ ਮਾਲਕ! ਹੇ ਪ੍ਰਭੂ! ਜੇਹੜਾ (ਗੁਰੂ) ਸਦਾ ਹੀ ਹਰੇਕ ਸਾਹ ਦੇ ਨਾਲ ਤੇਰੇ ਗੁਣ ਉਚਾਰਦਾ ਰਹਿੰਦਾ ਹੈ,
Forever and ever, meditate in remembrance on the Lord and Master; with each and every breath, speak His Glorious Praises.
सद सदा सिंम्रतब्य सुआमी सासि सासि गुण बोलई ॥
ਬਿਨਵੰਤਿਨਾਨਕਧੂਰਿਸਾਧੂਨਾਮੁਪ੍ਰਭੂਅਮੋਲਈ॥੪॥੧॥
ਨਾਨਕ ਬੇਨਤੀ ਕਰਦਾ ਹੈ-ਮੈਨੂੰ ਉਸ ਗੁਰੂ ਦੀ ਚਰਨ-ਧੂੜ ਦੇਹ, ਜੇਹੜਾ ਤੇਰਾ ਅਮੋਲਕ ਨਾਮ (ਸਦਾ ਜਪਦਾ ਹੈ) ॥੪॥੧॥
Prays Nanak, let me become the dust of the feet of the Saints. God's Name is invaluable. ||4||1||
बिनवंति नानक धूरि साधू नामु प्रभू अमोलई ॥४॥१॥
WWW.GURBANI.WORLD