ਫਰੀਦਾਮਉਤੈਦਾਬੰਨਾਏਵੈਦਿਸੈਜਿਉਦਰੀਆਵੈਢਾਹਾ॥
ਹੇ ਫਰੀਦ! ਜਿਵੇਂ ਦਰਿਆ ਦਾ ਕਿਨਾਰਾ ਹੈ (ਜੋ ਪਾਣੀ ਦੇ ਵੇਗ ਨਾਲ ਢਹਿ ਰਿਹਾ ਹੁੰਦਾ ਹੈ) ਇਸੇ ਤਰ੍ਹਾਂ ਮੌਤ (-ਰੂਪ) ਨਦੀ ਦਾ ਕੰਢਾ ਹੈ (ਜਿਸ ਵਿਚ ਬੇਅੰਤ ਜੀਵ ਉਮਰ ਭੋਗ ਕੇ ਡਿੱਗਦੇ ਜਾ ਰਹੇ ਹਨ)।
Fareed, the shore of death looks like the river-bank, being eroded away.
फरीदा मउतै दा बंना एवै दिसै जिउ दरीआवै ढाहा ॥
ਅਗੈਦੋਜਕੁਤਪਿਆਸੁਣੀਐਹੂਲਪਵੈਕਾਹਾਹਾ॥
(ਮੌਤ) ਅਗਲੇ ਪਾਸੇ (ਵਿਕਾਰੀਆਂ ਵਾਸਤੇ) ਤਪੇ ਹੋਏ ਨਰਕ ਸੁਣੀਂਦੇ ਹਨ, ਉਥੇ ਉਹਨਾਂ ਦੀ ਹਾਹਾਕਾਰ ਤੇ ਰੌਲਾ ਪੈ ਰਿਹਾ ਹੈ।
Beyond is the burning hell, from which cries and shrieks are heard.
अगै दोजकु तपिआ सुणीऐ हूल पवै काहाहा ॥
ਇਕਨਾਨੋਸਭਸੋਝੀਆਈਇਕਿਫਿਰਦੇਵੇਪਰਵਾਹਾ॥
ਕਈ (ਭਾਗਾਂ ਵਾਲਿਆਂ) ਨੂੰ ਤਾਂ ਸਾਰੀ ਸਮਝ ਆ ਗਈ ਹੈ (ਕਿ ਇਥੇ ਕਿਵੇਂ ਜ਼ਿੰਦਗੀ ਗੁਜ਼ਾਰਨੀ ਹੈ, ਪਰ) ਕਈ ਬੇਪਰਵਾਹ ਫਿਰ ਰਹੇ ਹਨ।
Some understand this completely, while others wander around carelessly.
इकना नो सभ सोझी आई इकि फिरदे वेपरवाहा ॥
ਅਮਲਜਿਕੀਤਿਆਦੁਨੀਵਿਚਿਸੇਦਰਗਹਓਗਾਹਾ॥੯੮॥
ਜੇਹੜੇ ਅਮਲ ਇਥੇ ਦੁਨੀਆ ਵਿਚ ਕਰੀਦੇ ਹਨ, ਉਹ ਰੱਬ ਦੀ ਦਰਗਾਹ ਵਿਚ (ਮਨੁੱਖ ਦੀ ਜ਼ਿੰਦਗੀ ਦੇ) ਗਵਾਹ ਬਣਦੇ ਹਨ ॥੯੮॥
Those actions which are done in this world, shall be examined in the Court of the Lord. ||98||
अमल जि कीतिआ दुनी विचि से दरगह ओगाहा ॥९८॥
WWW.GURBANI.WORLD