ਧਨਾਸਰੀਮਹਲਾ੫॥
Dhanaasaree, Fifth Mahalaa:
धनासरी महला ५ ॥
ਵਡੇਵਡੇਰਾਜਨਅਰੁਭੂਮਨਤਾਕੀਤ੍ਰਿਸਨਨਬੂਝੀ॥
(ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ।
The desires of the greatest of the great kings and landlords cannot be satisfied.
वडे वडे राजन अरु भूमन ता की त्रिसन न बूझी ॥
ਲਪਟਿਰਹੇਮਾਇਆਰੰਗਮਾਤੇਲੋਚਨਕਛੂਨਸੂਝੀ॥੧॥
ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ। (ਮਾਇਆ ਤੋਂ ਬਿਨਾ) ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ ॥੧॥
They remain engrossed in Maya, intoxicated with the pleasures of their wealth; their eyes see nothing else at all. ||1||
लपटि रहे माइआ रंग माते लोचन कछू न सूझी ॥१॥
ਬਿਖਿਆਮਹਿਕਿਨਹੀਤ੍ਰਿਪਤਿਨਪਾਈ॥
ਹੇ ਭਾਈ! ਮਾਇਆ (ਦੇ ਮੋਹ) ਵਿਚ (ਫਸੇ ਰਹਿ ਕੇ) ਕਿਸੇ ਮਨੁੱਖ ਨੇ (ਮਾਇਆ ਵਲੋਂ) ਰੱਜ ਪ੍ਰਾਪਤ ਨਹੀਂ ਕੀਤਾ।
No one has ever found satisfaction in sin and corruption.
बिखिआ महि किन ही त्रिपति न पाई ॥
ਜਿਉਪਾਵਕੁਈਧਨਿਨਹੀਧ੍ਰਾਪੈਬਿਨੁਹਰਿਕਹਾਅਘਾਈ॥ਰਹਾਉ॥
ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ, ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ ਰਹਾਉ॥
The flame is not satisfied by more fuel; how can one be satisfied without the Lord? ||Pause||
जिउ पावकु ईधनि नही ध्रापै बिनु हरि कहा अघाई ॥ रहाउ ॥
ਦਿਨੁਦਿਨੁਕਰਤਭੋਜਨਬਹੁਬਿੰਜਨਤਾਕੀਮਿਟੈਨਭੂਖਾ॥
ਹੇ ਭਾਈ! ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ (ਸੁਆਦਲੇ ਖਾਣਿਆਂ ਦੀ) ਭੁੱਖ ਕਦੇ ਨਹੀਂ ਮੁੱਕਦੀ।
Day after day, he eats his meals with many different foods, but his hunger is not eradicated.
दिनु दिनु करत भोजन बहु बिंजन ता की मिटै न भूखा ॥
ਉਦਮੁਕਰੈਸੁਆਨਕੀਨਿਆਈਚਾਰੇਕੁੰਟਾਘੋਖਾ॥੨॥
(ਸੁਆਦਲੇ ਖਾਣਿਆਂ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ ॥੨॥
He runs around like a dog, searching in the four directions. ||2||
उदमु करै सुआन की निआई चारे कुंटा घोखा ॥२॥
ਕਾਮਵੰਤਕਾਮੀਬਹੁਨਾਰੀਪਰਗ੍ਰਿਹਜੋਹਨਚੂਕੈ॥
ਹੇ ਭਾਈ! ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ।
The lustful, lecherous man desires many women, and he never stops peeking into the homes of others.
कामवंत कामी बहु नारी पर ग्रिह जोह न चूकै ॥
ਦਿਨਪ੍ਰਤਿਕਰੈਕਰੈਪਛੁਤਾਪੈਸੋਗਲੋਭਮਹਿਸੂਕੈ॥੩॥
ਉਹ ਹਰ ਰੋਜ਼ (ਵਿਸ਼ੇ-ਪਾਪ) ਕਰਦਾ ਹੈ, ਤੇ, ਪਛੁਤਾਂਦਾ (ਭੀ) ਹੈ। ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ ॥੩॥
Day after day, he commits adultery again and again, and then he regrets his actions; he wastes away in misery and greed. ||3||
दिन प्रति करै करै पछुतापै सोग लोभ महि सूकै ॥३॥
ਹਰਿਹਰਿਨਾਮੁਅਪਾਰਅਮੋਲਾਅੰਮ੍ਰਿਤੁਏਕੁਨਿਧਾਨਾ॥
ਹੇ ਭਾਈ! ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ।
The Name of the Lord, Har, Har, is incomparable and priceless; it is the treasure of Ambrosial Nectar.
हरि हरि नामु अपार अमोला अंम्रितु एकु निधाना ॥
ਸੂਖੁਸਹਜੁਆਨੰਦੁਸੰਤਨਕੈਨਾਨਕਗੁਰਤੇਜਾਨਾ॥੪॥੬॥
(ਇਸ ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ। ਪਰ, ਹੇ ਨਾਨਕ! ਗੁਰੂ ਪਾਸੋਂ ਹੀ ਇਸ ਖ਼ਜ਼ਾਨੇ ਦੀ ਜਾਣ-ਪਛਾਣ ਪ੍ਰਾਪਤ ਹੁੰਦੀ ਹੈ ॥੪॥੬॥
The Saints abide in peace, poise and bliss; O Nanak, through the Guru, this is known. ||4||6||
सूखु सहजु आनंदु संतन कै नानक गुर ते जाना ॥४॥६॥
WWW.GURBANI.WORLD