GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਅਰਜਨ ਦੇਵ ਜੀ
ਅੰਗ 107
Display Settings
Translations
ਮਾਝਮਹਲਾ
Maajh, Fifth Mahalaa:
माझ महला ५ ॥
ਰੈਣਿਸੁਹਾਵੜੀਦਿਨਸੁਸੁਹੇਲਾ
ਰਾਤ ਸੁਹਾਵਣੀ ਬੀਤਦੀ ਹੈ, ਦਿਨ ਭੀ ਸੌਖਾ ਗੁਜ਼ਾਰਦਾ ਹੈ,
Beautiful is the night, and beautiful is the day,
रैणि सुहावड़ी दिनसु सुहेला ॥
ਜਪਿਅੰਮ੍ਰਿਤਨਾਮੁਸੰਤਸੰਗਿਮੇਲਾ
(ਜੇ) ਸੰਤਾਂ ਦੀ ਸੰਗਤਿ ਵਿਚ ਮੇਲ (ਹੋ ਜਾਏ। ਉਥੇ) ਆਤਮਕ ਮੌਤ ਤੋਂ ਬਚਾਣ ਵਾਲਾ ਹਰਿ-ਨਾਮ ਜਪ ਕੇ -
when one joins the Society of the Saints and chants the Ambrosial Naam.
जपि अंम्रित नामु संतसंगि मेला ॥
ਘੜੀਮੂਰਤਸਿਮਰਤਪਲਵੰਞਹਿਜੀਵਣੁਸਫਲੁਤਿਥਾਈਜੀਉ॥੧॥
ਉਮਰ ਦੀਆਂ ਘੜੀਆਂ ਦੋ ਘੜੀਆਂ ਪਲ ਪਰਮਾਤਮਾ ਦਾ ਨਾਮ ਸਿਮਰਦਿਆਂ ਬੀਤਣ, ਉਥੇ ਹੀ ਜੀਵਨ (ਦਾ ਸਮਾਂ) ਸਫਲ ਹੁੰਦਾ ਹੈ ॥੧॥
If you remember the Lord in meditation for a moment, even for an instant, then your life will become fruitful and prosperous. ||1||
घड़ी मूरत सिमरत पल वंञहि जीवणु सफलु तिथाई जीउ ॥१॥
ਸਿਮਰਤਨਾਮੁਦੋਖਸਭਿਲਾਥੇ
ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਲਹਿ ਜਾਂਦੇ ਹਨ।
Remembering the Naam, the Name of the Lord, all sinful mistakes are erased.
सिमरत नामु दोख सभि लाथे ॥
ਅੰਤਰਿਬਾਹਰਿਹਰਿਪ੍ਰਭੁਸਾਥੇ
ਜੀਵ ਦੇ ਹਿਰਦੇ ਵਿਚ ਤੇ ਬਾਹਰ ਜਗਤ ਵਿਚ ਪਰਮਾਤਮਾ (ਹਰ ਵੇਲੇ) ਨਾਲ (ਵੱਸਦਾ ਪ੍ਰਤੀਤ) ਹੁੰਦਾ ਹੈ।
Inwardly and outwardly, the Lord God is always with us.
अंतरि बाहरि हरि प्रभु साथे ॥
ਭੈਭਉਭਰਮੁਖੋਇਆਗੁਰਿਪੂਰੈਦੇਖਾਸਭਨੀਜਾਈਜੀਉ॥੨॥
ਪਰਮਾਤਮਾ ਦਾ ਡਰ ਅਦਬ ਹਿਰਦੇ ਵਿਚ ਰੱਖਣ ਦੇ ਕਾਰਨ ਪੂਰੇ ਗੁਰੂ ਨੇ ਮੇਰਾ ਦੁਨੀਆ ਵਾਲਾ ਡਰ ਮੁਕਾ ਦਿੱਤਾ ਹੈ, ਹੁਣ ਮੈਂ ਪਰਮਾਤਮਾ ਨੂੰ ਸਭ ਥਾਵਾਂ ਵਿਚ ਵੇਖਦਾ ਹਾਂ ॥੨॥
Fear, dread and doubt have been dispelled by the Perfect Guru; now, I see God everywhere. ||2||
भै भउ भरमु खोइआ गुरि पूरै देखा सभनी जाई जीउ ॥२॥
ਪ੍ਰਭੁਸਮਰਥੁਵਡਊਚਅਪਾਰਾ
ਪ੍ਰਭੂ ਸਭ ਤਾਕਤਾਂ ਵਾਲਾ ਹੈ, ਸਭ ਤੋਂ ਵੱਡਾ ਉੱਚਾ ਹੈ ਤੇ ਬੇਅੰਤ ਹੈ।
God is All-powerful, Vast, Lofty and Infinite.
प्रभु समरथु वड ऊच अपारा ॥
ਨਉਨਿਧਿਨਾਮੁਭਰੇਭੰਡਾਰਾ
ਉਸ ਦਾ ਨਾਮ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨੇ ਹੈ, (ਨਾਮ ਧਨ ਨਾਲ ਉਸ ਪ੍ਰਭੂ ਦੇ) ਖ਼ਜ਼ਾਨੇ ਭਰੇ ਪਏ ਹਨ।
The Naam is overflowing with the nine treasures.
नउ निधि नामु भरे भंडारा ॥
ਆਦਿਅੰਤਿਮਧਿਪ੍ਰਭੁਸੋਈਦੂਜਾਲਵੈਲਾਈਜੀਉ॥੩॥
(ਸੰਸਾਰ ਰਚਨਾ ਦੇ) ਸ਼ੁਰੂ ਵਿਚ ਪ੍ਰਭੂ ਆਪ ਹੀ ਆਪ ਸੀ (ਦੁਨੀਆ ਦੇ) ਅੰਤ ਵਿਚ ਪ੍ਰਭੂ ਆਪ ਹੀ ਆਪ ਹੋਵੇਗਾ (ਹੁਣ ਸੰਸਾਰ ਰਚਨਾ ਦੇ) ਮੱਧ ਵਿਚ ਪ੍ਰਭੂ ਆਪ ਹੀ ਆਪ ਹੈ। ਮੈਂ ਕਿਸੇ ਹੋਰ ਨੂੰ ਬਰਾਬਰ ਦਾ ਨਹੀਂ ਸਮਝ ਸਕਦਾ ॥੩॥
In the beginning, in the middle, and in the end, there is God. Nothing else even comes close to Him. ||3||
आदि अंति मधि प्रभु सोई दूजा लवै न लाई जीउ ॥३॥
ਕਰਿਕਿਰਪਾਮੇਰੇਦੀਨਦਇਆਲਾ
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! (ਮੇਰੇ ਉਤੇ) ਕਿਰਪਾ ਕਰ।
Take pity on me, O my Lord, Merciful to the meek.
करि किरपा मेरे दीन दइआला ॥
ਜਾਚਿਕੁਜਾਚੈਸਾਧਰਵਾਲਾ
(ਤੇਰਾ ਇਹ) ਮੰਗਤਾ (ਤੇਰੇ ਪਾਸੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।
I am a beggar, begging for the dust of the feet of the Holy.
जाचिकु जाचै साध रवाला ॥
ਦੇਹਿਦਾਨੁਨਾਨਕੁਜਨੁਮਾਗੈਸਦਾਸਦਾਹਰਿਧਿਆਈਜੀਉ॥੪॥੩੮॥੪੫॥
(ਤੇਰਾ) ਦਾਸ ਨਾਨਕ (ਤੈਥੋਂ) ਮੰਗਦਾ ਹੈ (ਇਹ) ਦਾਨ ਦੇਹਿ ਕਿ ਮੈਂ, ਹੇ ਹਰੀ! ਸਦਾ ਹੀ ਸਦਾ ਹੀ (ਤੈਨੂੰ) ਸਿਮਰਦਾ ਰਹਾਂ ॥੪॥੩੮॥੪੫॥
Servant Nanak begs for this gift: let me meditate on the Lord, forever and ever. ||4||38||45||
देहि दानु नानकु जनु मागै सदा सदा हरि धिआई जीउ ॥४॥३८॥४५॥
WWW.GURBANI.WORLD
ਪਿਛਲਾ Share ਹੋਮ Save ਅਗਲਾ