GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਨਟ ਨਾਰਾਇਨ - ਗੁਰੂ ਰਾਮਦਾਸ ਜੀ
ਅੰਗ 983
Display Settings
Translations
ਨਟਮਹਲਾ
Nat, Fourth Mahalaa:
नट महला ४ ॥
ਮੇਰੇਮਨਭਜੁਠਾਕੁਰਅਗਮਅਪਾਰੇ
ਹੇ ਮੇਰੇ ਮਨ! ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਯਾਦ ਕਰਿਆ ਕਰ,
O my mind, vibrate, meditate on the inaccessible and infinite Lord and Master.
मेरे मन भजु ठाकुर अगम अपारे ॥
ਹਮਪਾਪੀਬਹੁਨਿਰਗੁਣੀਆਰੇਕਰਿਕਿਰਪਾਗੁਰਿਨਿਸਤਾਰੇ॥੧॥ਰਹਾਉ
(ਤੇ ਆਖਿਆ ਕਰ-ਹੇ ਪ੍ਰਭੂ!) ਅਸੀਂ ਜੀਵ ਪਾਪੀ ਹਾਂ, ਗੁਣਾਂ ਤੋਂ ਬਹੁਤ ਸੱਖਣੇ ਹਾਂ। ਕਿਰਪਾ ਕਰ ਕੇ ਸਾਨੂੰ ਗੁਰੂ ਦੀ ਰਾਹੀਂ (ਗੁਰੂ ਦੀ ਸਰਨ ਪਾ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੧॥ ਰਹਾਉ ॥
I am such a great sinner; I am so unworthy. And yet the Guru, in His Mercy, has saved me. ||1||Pause||
हम पापी बहु निरगुणीआरे करि किरपा गुरि निसतारे ॥१॥ रहाउ ॥
ਸਾਧੂਪੁਰਖਸਾਧਜਨਪਾਏਇਕਬਿਨਉਕਰਉਗੁਰਪਿਆਰੇ
ਹੇ ਪਿਆਰੇ ਗੁਰੂ! ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਪ੍ਰਾਪਤ ਕਰਦਾ ਹੈ ਉਹ ਭੀ ਗੁਰਮੁਖ ਬਣ ਜਾਂਦਾ ਹੈ, ਮੈਂ ਭੀ (ਤੇਰੇ ਦਰ ਤੇ) ਬੇਨਤੀ ਕਰਦਾ ਹਾਂ (ਮੈਨੂੰ ਭੀ ਸੰਤ ਜਨਾਂ ਦੀ ਸੰਗਤ ਬਖ਼ਸ਼, ਅਤੇ)
I have found the Holy Person, the Holy and humble servant of the Lord; I offer a prayer to Him, my Beloved Guru.
साधू पुरख साध जन पाए इक बिनउ करउ गुर पिआरे ॥
ਰਾਮਨਾਮੁਧਨੁਪੂਜੀਦੇਵਹੁਸਭੁਤਿਸਨਾਭੂਖਨਿਵਾਰੇ॥੧॥
ਮੈਨੂੰ ਪਰਮਾਤਮਾ ਦਾ ਨਾਮ-ਧਨ ਸਰਮਾਇਆ ਦੇਹ ਜੋ ਮੇਰੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਸਭ ਦੂਰ ਕਰ ਦੇਵੇ ॥੧॥
Please, bless me with the wealth, the capital of the Lord's Name, and take away all my hunger and thirst. ||1||
राम नामु धनु पूजी देवहु सभु तिसना भूख निवारे ॥१॥
ਪਚੈਪਤੰਗੁਮ੍ਰਿਗਭ੍ਰਿੰਗਕੁੰਚਰਮੀਨਇਕਇੰਦ੍ਰੀਪਕਰਿਸਘਾਰੇ
ਪਤੰਗਾ (ਦੀਵੇ ਦੀ ਲਾਟ ਉੱਤੇ) ਸੜ ਜਾਂਦਾ ਹੈ; ਹਰਨ, ਭੌਰਾ, ਹਾਥੀ, ਮੱਛੀ ਇਹਨਾਂ ਨੂੰ ਭੀ ਇਕ ਇਕ ਵਿਕਾਰ-ਵਾਸਨਾ ਆਪਣੇ ਵੱਸ ਵਿਚ ਕਰ ਕੇ ਮਾਰ ਦੇਂਦੇ ਹਨ।
The moth, the deer, the bumble bee, the elephant and the fish are ruined, each by the one passion that controls them.
पचै पतंगु म्रिग भ्रिंग कुंचर मीन इक इंद्री पकरि सघारे ॥
ਪੰਚਭੂਤਸਬਲਹੈਦੇਹੀਗੁਰੁਸਤਿਗੁਰੁਪਾਪਨਿਵਾਰੇ॥੨॥
ਪਰ ਮਨੁੱਖਾ ਸਰੀਰ ਵਿਚ ਤਾਂ ਇਹ ਕਾਮਾਦਿਕ ਪੰਜੇ ਹੀ ਦੈਂਤ ਬਲਵਾਨ ਹਨ, (ਮਨੁੱਖ ਇਹਨਾਂ ਦਾ ਟਾਕਰਾ ਕਿਵੇਂ ਕਰੇ?)। ਗੁਰੂ ਹੀ ਸਤਿਗੁਰੂ ਹੀ ਇਹਨਾਂ ਵਿਕਾਰਾਂ ਨੂੰ ਦੂਰ ਕਰਦਾ ਹੈ ॥੨॥
The five powerful demons are in the body; the Guru, the True Guru turns out these sins. ||2||
पंच भूत सबल है देही गुरु सतिगुरु पाप निवारे ॥२॥
ਸਾਸਤ੍ਰਬੇਦਸੋਧਿਸੋਧਿਦੇਖੇਮੁਨਿਨਾਰਦਬਚਨਪੁਕਾਰੇ
ਵੇਦ ਸ਼ਾਸਤਰ ਕਈ ਵਾਰੀ ਸੋਧ ਕੇ ਵੇਖ ਲਏ ਹਨ, ਨਾਰਦ ਆਦਿਕ ਰਿਸ਼ੀ ਮੁਨੀ ਭੀ (ਜੀਵਨ ਜੁਗਤਿ ਬਾਰੇ) ਜੋ ਬਚਨ ਜ਼ੋਰ ਦੇ ਕੇ ਕਹਿ ਗਏ ਹਨ,
I searched and searched through the Shaastras and the Vedas; Naarad the silent sage proclaimed these words as well.
सासत्र बेद सोधि सोधि देखे मुनि नारद बचन पुकारे ॥
ਰਾਮਨਾਮੁਪੜਹੁਗਤਿਪਾਵਹੁਸਤਿਸੰਗਤਿਗੁਰਿਨਿਸਤਾਰੇ॥੩॥
(ਉਹ ਭੀ ਸੋਧ ਵੇਖੇ ਹਨ; ਪਰ ਅਸਲ ਗੱਲ ਇਹ ਹੈ ਕਿ ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਸਿੱਖੋਗੇ ਤਦੋਂ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ, ਗੁਰੂ ਨੇ ਸਾਧ ਸੰਗਤ ਵਿਚ ਹੀ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਏ ਹਨ ॥੩॥
Chanting the Lord's Name, salvation is attained; the Guru saves those in the Sat Sangat, the True Congregation. ||3||
राम नामु पड़हु गति पावहु सतिसंगति गुरि निसतारे ॥३॥
ਪ੍ਰੀਤਮਪ੍ਰੀਤਿਲਗੀਪ੍ਰਭਕੇਰੀਜਿਵਸੂਰਜੁਕਮਲੁਨਿਹਾਰੇ
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੀਤਮ ਪ੍ਰਭੂ ਦਾ ਪਿਆਰ ਬਣਿਆ ਹੈ (ਉਹ ਉਸ ਦੇ ਮਿਲਾਪ ਲਈ ਇਉਂ ਤਾਂਘਦਾ ਰਹਿੰਦਾ ਹੈ) ਜਿਵੇਂ ਕੌਲ ਫੁੱਲ ਸੂਰਜ ਨੂੰ ਤੱਕਦਾ ਹੈ (ਤੇ ਖਿੜਦਾ ਹੈ, ਜਿਵੇਂ)
In love with the Beloved Lord God, one looks at Him as the lotus looks at the sun.
प्रीतम प्रीति लगी प्रभ केरी जिव सूरजु कमलु निहारे ॥
ਮੇਰਸੁਮੇਰਮੋਰੁਬਹੁਨਾਚੈਜਬਉਨਵੈਘਨਘਨਹਾਰੇ॥੪॥
ਜਦੋਂ ਬੱਦਲ (ਵਰ੍ਹਨ ਲਈ) ਬਹੁਤ ਝੁਕਦਾ ਹੈ ਤਦੋਂ ਉੱਚੇ ਪਹਾੜਾਂ (ਵਲੋਂ ਘਟਾਂ ਆਉਂਦੀਆਂ ਵੇਖ ਕੇ) ਮੋਰ ਬਹੁਤ ਨੱਚਦਾ ਹੈ ॥੪॥
The peacock dances on the mountain, when the clouds hang low and heavy. ||4||
मेर सुमेर मोरु बहु नाचै जब उनवै घन घनहारे ॥४॥
ਸਾਕਤਕਉਅੰਮ੍ਰਿਤਬਹੁਸਿੰਚਹੁਸਭਡਾਲਫੂਲਬਿਸੁਕਾਰੇ
ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ (ਮਾਨੋ, ਇਕ ਵਿਹੁਲਾ ਰੁੱਖ ਹੈ) ਉਸ ਨੂੰ ਭਾਵੇਂ ਕਿਤਨਾ ਹੀ ਅੰਮ੍ਰਿਤ ਸਿੰਜੀ ਜਾਓ, ਉਸ ਦੀਆਂ ਟਾਹਣੀਆਂ ਉਸ ਦੇ ਫੁੱਲ ਸਭ ਵਿਹੁਲੇ ਹੀ ਰਹਿਣਗੇ।
The faithless cynic may be totally drenched with ambrosial nectar, but even so, all his branches and flowers are filled with venom.
साकत कउ अंम्रित बहु सिंचहु सभ डाल फूल बिसुकारे ॥
ਜਿਉਜਿਉਨਿਵਹਿਸਾਕਤਨਰਸੇਤੀਛੇੜਿਛੇੜਿਕਢੈਬਿਖੁਖਾਰੇ॥੫॥
ਸਾਕਤ ਮਨੁੱਖ ਨਾਲ ਜਿਉਂ ਜਿਉਂ ਲੋਕ ਨਿਮ੍ਰਤਾ ਦੀ ਵਰਤੋਂ ਕਰਦੇ ਹਨ, ਤਿਉਂ ਤਿਉਂ ਉਹ ਛੇੜ-ਖਾਨੀਆਂ ਕਰ ਕੇ (ਆਪਣੇ ਅੰਦਰੋਂ) ਕੌੜਾ ਜ਼ਹਰ ਹੀ ਕੱਢਦਾ ਹੈ ॥੫॥
The more one bows down in humility before the faithless cynic, the more he provokes, and stabs, and spits out his poison. ||5||
जिउ जिउ निवहि साकत नर सेती छेड़ि छेड़ि कढै बिखु खारे ॥५॥
ਸੰਤਨਸੰਤਸਾਧਮਿਲਿਰਹੀਐਗੁਣਬੋਲਹਿਪਰਉਪਕਾਰੇ
(ਇਸ ਵਾਸਤੇ, ਸਾਕਤ ਨਾਲ ਸਾਂਝ ਪਾਣ ਦੇ ਥਾਂ) ਸੰਤ ਜਨਾਂ ਨਾਲ ਗੁਰਮੁਖਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ। ਸੰਤ ਜਨ ਦੂਜਿਆਂ ਦੀ ਭਲਾਈ ਵਾਲੇ ਭਲੇ ਬਚਨ ਹੀ ਬੋਲਦੇ ਹਨ।
Remain with the Holy man, the Saint of the Saints, who chants the Lord's Praises for the benefit of all.
संतन संत साध मिलि रहीऐ गुण बोलहि परउपकारे ॥
ਸੰਤੈਸੰਤੁਮਿਲੈਮਨੁਬਿਗਸੈਜਿਉਜਲਮਿਲਿਕਮਲਸਵਾਰੇ॥੬॥
ਜਿਵੇਂ ਪਾਣੀ ਨੂੰ ਮਿਲ ਕੇ ਕੌਲ ਫੁੱਲ ਖਿੜਦੇ ਹਨ, ਤਿਵੇਂ ਜਦੋਂ ਕੋਈ ਸੰਤ ਕਿਸੇ ਸੰਤ ਨੂੰ ਮਿਲਦਾ ਹੈ ਤਾਂ ਉਸ ਦਾ ਮਨ ਖਿੜ ਪੈਂਦਾ ਹੈ ॥੬॥
Meeting the Saint of Saints, the mind blossoms forth, like the lotus, exalted by obtaining the water. ||6||
संतै संतु मिलै मनु बिगसै जिउ जल मिलि कमल सवारे ॥६॥
ਲੋਭਲਹਰਿਸਭੁਸੁਆਨੁਹਲਕੁਹੈਹਲਕਿਓਸਭਹਿਬਿਗਾਰੇ
ਲੋਭ ਦੀ ਲਹਿਰ ਨਿਰੋਲ ਹਲਕਾਇਆ ਕੁੱਤਾ ਹੀ ਹੈ (ਜਿਵੇਂ) ਹਲਕਾਇਆ ਕੁੱਤਾ ਸਭਨਾਂ ਨੂੰ (ਵੱਢ ਵੱਢ ਕੇ) ਵਿਗਾੜਦਾ ਜਾਂਦਾ ਹੈ (ਤਿਵੇਂ ਲੋਭੀ ਮਨੁੱਖ ਹੋਰਨਾਂ ਨੂੰ ਭੀ ਆਪਣੀ ਸੰਗਤ ਵਿਚ ਲੋਭੀ ਬਣਾਈ ਜਾਂਦਾ ਹੈ)।
The waves of greed are like mad dogs with rabies. Their madness ruins everything.
लोभ लहरि सभु सुआनु हलकु है हलकिओ सभहि बिगारे ॥
ਮੇਰੇਠਾਕੁਰਕੈਦੀਬਾਨਿਖਬਰਿਹੋੁਈਗੁਰਿਗਿਆਨੁਖੜਗੁਲੈਮਾਰੇ॥੭॥
(ਇਸ ਲੋਭ ਤੋਂ ਬਚਣ ਲਈ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ-ਦਰ ਤੇ ਪੁਕਾਰ ਕਰਦਾ ਹੈ, ਤਦੋਂ) ਪਰਮਾਤਮਾ ਦੀ ਹਜ਼ੂਰੀ ਵਿਚ ਉਸ ਦੀ ਅਰਜ਼ੋਈ ਦੀ ਖ਼ਬਰ ਪਹੁੰਚਦੀ ਹੈ, ਪਰਮਾਤਮਾ ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਲੈ ਕੇ ਉਸ ਦੇ ਅੰਦਰੋਂ ਲੋਭ ਦਾ ਹਲਕਾਇਆ ਕੁੱਤਾ ਮਾਰ ਦੇਂਦਾ ਹੈ ॥੭॥
When the news reached the Court of my Lord and Master, the Guru took up the sword of spiritual wisdom, and killed them. ||7||
मेरे ठाकुर कै दीबानि खबरि हुोई गुरि गिआनु खड़गु लै मारे ॥७॥
ਰਾਖੁਰਾਖੁਰਾਖੁਪ੍ਰਭਮੇਰੇਮੈਰਾਖਹੁਕਿਰਪਾਧਾਰੇ
ਹੇ ਮੇਰੇ ਪ੍ਰਭੂ! (ਇਸ ਲੋਭ-ਕੁੱਤੇ ਤੋਂ) ਮੈਨੂੰ ਭੀ ਬਚਾ ਲੈ, ਬਚਾ ਲੈ, ਬਚਾ ਲੈ, ਕਿਰਪਾ ਕਰ ਕੇ ਮੈਨੂੰ ਭੀ ਬਚਾ ਲੈ।
Save me, save me, save me, O my God; shower me with Your Mercy, and save me!
राखु राखु राखु प्रभ मेरे मै राखहु किरपा धारे ॥
ਨਾਨਕਮੈਧਰਅਵਰਕਾਈਮੈਸਤਿਗੁਰੁਗੁਰੁਨਿਸਤਾਰੇ॥੮॥੬॥ਛਕਾ
ਹੇ ਨਾਨਕ! (ਆਖ) ਮੇਰਾ ਹੋਰ ਕੋਈ ਆਸਰਾ ਨਹੀਂ। ਗੁਰੂ ਹੀ ਮੇਰਾ ਆਸਰਾ ਹੈ, ਗੁਰੂ ਹੀ ਪਾਰ ਲੰਘਾਂਦਾ ਹੈ (ਮੈਨੂੰ ਗੁਰੂ ਦੀ ਸਰਨ ਰੱਖ)।੮।੬।ਛਕਾ ॥੮॥੬॥ਛਕਾ ੧ ॥
O Nanak, I have no other support; the Guru, the True Guru, has saved me. ||8||6|| First Set of Six Hymns
नानक मै धर अवर न काई मै सतिगुरु गुरु निसतारे ॥८॥६॥ छका १ ॥
WWW.GURBANI.WORLD
ਪਿਛਲਾ Share ਹੋਮ Save ਅਗਲਾ