GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਕਾਨੜਾ - ਗੁਰੂ ਰਾਮਦਾਸ ਜੀ
ਅੰਗ 1315
Display Settings
Translations
ਸਲੋਕਮਃ
Shalok, Fourth Mahalaa:
सलोक मः ४ ॥
ਹਮਰੇਹਰਿਜਗਜੀਵਨਾਹਰਿਜਪਿਓਹਰਿਗੁਰਮੰਤ
(ਜਿਹੜਾ) ਹਰੀ (ਸਾਰੇ) ਜਗਤ ਦੀ ਜ਼ਿੰਦਗੀ ਦਾ ਆਸਰਾ (ਹੈ ਉਹ) ਸਾਡੇ ਹਿਰਦੇ ਵਿਚ ਭੀ ਵੱਸਦਾ ਹੈ; ਅਸਾਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਉਸ ਨੂੰ ਜਪਿਆ ਹੈ।
I meditate on my Lord, the Life of the World, the Lord, chanting the Guru's Mantra.
हमरे हरि जगजीवना हरि जपिओ हरि गुर मंत ॥
ਹਰਿਅਗਮੁਅਗੋਚਰੁਅਗਮੁਹਰਿਹਰਿਮਿਲਿਆਆਇਅਚਿੰਤ
ਉਹ ਹੈ ਤਾਂ ਅਪਹੁੰਚ ਤੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ (ਪਰ ਗੁਰੂ ਦੀ ਸਿੱਖਿਆ ਅਨੁਸਾਰ ਸਿਮਰਨ ਦੀ ਬਰਕਤਿ ਨਾਲ) ਉਹ ਹਰੀ ਸਾਨੂੰ ਆਪਣੇ ਆਪ ਆ ਮਿਲਿਆ ਹੈ।
The Lord is Unapproachable, Inaccessible and Unfathomable; the Lord, Har, Har, has spontaneously come to meet me.
हरि अगमु अगोचरु अगमु हरि हरि मिलिआ आइ अचिंत ॥
ਹਰਿਆਪੇਘਟਿਘਟਿਵਰਤਦਾਹਰਿਆਪੇਆਪਿਬਿਅੰਤ
ਉਹ ਹਰੀ ਆਪ ਹੀ ਹਰੇਕ ਸਰੀਰ ਵਿਚ ਵੱਸਦਾ ਹੈ, (ਹਰ ਥਾਂ) ਉਹ ਆਪ ਹੀ ਆਪ ਹੈ ਤੇ ਉਸ ਦੀ ਹਸਤੀ ਦਾ ਅੰਤ ਨਹੀਂ ਪਾਇਆ ਜਾ ਸਕਦਾ।
The Lord Himself is pervading each and every heart; the Lord Himself is Endless.
हरि आपे घटि घटि वरतदा हरि आपे आपि बिअंत ॥
ਹਰਿਆਪੇਸਭਰਸਭੋਗਦਾਹਰਿਆਪੇਕਵਲਾਕੰਤ
ਉਹ ਹਰੀ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਸਾਰੇ ਰਸ ਭੋਗ ਰਿਹਾ ਹੈ, ਉਹ ਆਪ ਹੀ ਮਾਇਆ ਦਾ ਮਾਲਕ ਹੈ।
The Lord Himself enjoys all pleasures; the Lord Himself is the Husband of Maya.
हरि आपे सभ रस भोगदा हरि आपे कवला कंत ॥
ਹਰਿਆਪੇਭਿਖਿਆਪਾਇਦਾਸਭਸਿਸਟਿਉਪਾਈਜੀਅਜੰਤ
ਇਹ ਸਾਰੀ ਦੁਨੀਆ ਉਸ ਨੇ ਆਪ ਹੀ ਪੈਦਾ ਕੀਤੀ ਹੈ, ਇਸ ਸਾਰੇ ਜੀਅ ਜੰਤ ਉਸ ਨੇ ਆਪ ਹੀ ਪੈਦਾ ਕੀਤੇ ਹਨ, ਤੇ, (ਸਭ ਜੀਵਾਂ ਨੂੰ ਰਿਜ਼ਕ ਦਾ) ਖੈਰ ਭੀ ਉਹ ਆਪ ਹੀ ਪਾਂਦਾ ਹੈ।
The Lord Himself gives in charity to the whole world, and all the beings and creatures which He created.
हरि आपे भिखिआ पाइदा सभ सिसटि उपाई जीअ जंत ॥
ਹਰਿਦੇਵਹੁਦਾਨੁਦਇਆਲਪ੍ਰਭਹਰਿਮਾਂਗਹਿਹਰਿਜਨਸੰਤ
ਹੇ ਦਇਆ ਦੇ ਸੋਮੇ ਹਰੀ ਪ੍ਰਭੂ! (ਸਾਨੂੰ ਭੀ ਉਹ ਨਾਮ-) ਦਾਨ ਦੇਹ ਜਿਹੜਾ (ਤੇਰੇ) ਸੰਤ ਜਨ (ਸਦਾ ਤੈਥੋਂ) ਮੰਗਦੇ (ਰਹਿੰਦੇ) ਹਨ।
O Merciful Lord God, please bless me with Your Bountiful Gifts; the humble Saints of the Lord beg for them.
हरि देवहु दानु दइआल प्रभ हरि मांगहि हरि जन संत ॥
ਜਨਨਾਨਕਕੇਪ੍ਰਭਆਇਮਿਲੁਹਮਗਾਵਹਹਰਿਗੁਣਛੰਤ॥੧॥
ਹੇ ਦਾਸ ਨਾਨਕ ਦੇ (ਮਾਲਕ) ਪ੍ਰਭੂ! (ਸਾਨੂੰ) ਆ ਮਿਲ, (ਮਿਹਰ ਕਰ) ਅਸੀਂ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹੀਏ ॥੧॥
O God of servant Nanak, please come and meet me; I sing the Songs of the Glorious Praises of the Lord. ||1||
जन नानक के प्रभ आइ मिलु हम गावह हरि गुण छंत ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ