ਪ੍ਰਭਾਤੀਮਹਲਾ੧॥
Prabhaatee, First Mahalaa:
प्रभाती महला १ ॥
ਜਾਕੈਰੂਪੁਨਾਹੀਜਾਤਿਨਾਹੀਨਾਹੀਮੁਖੁਮਾਸਾ॥
(ਹੇ ਜੋਗੀ!) ਜਿਨ੍ਹਾਂ ਪਾਸ ਰੂਪ ਨਹੀਂ, ਜਿਨ੍ਹਾਂ ਦੀ ਉੱਚੀ ਜਾਤਿ ਨਹੀਂ, ਜਿਨ੍ਹਾਂ ਦੇ ਸੋਹਣੇ ਨਕਸ਼ ਨਹੀਂ, ਜਿਨ੍ਹਾਂ ਪਾਸ ਸਰੀਰਕ ਬਲ ਨਹੀਂ,
One who has no beauty, no social status, no mouth, no flesh
जा कै रूपु नाही जाति नाही नाही मुखु मासा ॥
ਸਤਿਗੁਰਿਮਿਲੇਨਿਰੰਜਨੁਪਾਇਆਤੇਰੈਨਾਮਿਹੈਨਿਵਾਸਾ॥੧॥
ਜਦੋਂ ਉਹ ਗੁਰੂ-ਚਰਨਾਂ ਵਿਚ ਜੁੜੇ, ਤਾਂ ਉਹਨਾਂ ਨੂੰ ਮਾਇਆ-ਰਹਿਤ ਪ੍ਰਭੂ ਮਿਲ ਪਿਆ। (ਹੇ ਪ੍ਰਭੂ! ਗੁਰੂ ਦੀ ਸਰਨ ਪੈਣ ਨਾਲ) ਉਹਨਾਂ ਦਾ ਨਿਵਾਸ ਤੇਰੇ ਨਾਮ ਵਿਚ ਹੋ ਗਿਆ ॥੧॥
- meeting with the True Guru, he finds the Immaculate Lord, and dwells in Your Name. ||1||
सतिगुरि मिले निरंजनु पाइआ तेरै नामि है निवासा ॥१॥
ਅਉਧੂਸਹਜੇਤਤੁਬੀਚਾਰਿ॥
ਹੇ ਜੋਗੀ! (ਤੂੰ ਘਰ ਬਾਰ ਛੱਡ ਕੇ ਪਿੰਡੇ ਤੇ ਸੁਆਹ ਮਲ ਕੇ ਹੀ ਇਹ ਸਮਝੀ ਬੈਠਾ ਹੈਂ ਕਿ ਤੂੰ ਜਨਮ ਮਰਨ ਦੇ ਚੱਕਰ ਵਿਚੋਂ ਨਿਕਲ ਗਿਆ ਹੈਂ, ਤੈਨੂੰ ਭੁਲੇਖਾ ਹੈ)। ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਸੁਰਤ ਜੋੜ।
O detached Yogi, contemplate the essence of reality,
अउधू सहजे ततु बीचारि ॥
ਜਾਤੇਫਿਰਿਨਆਵਹੁਸੈਸਾਰਿ॥੧॥ਰਹਾਉ॥
(ਇਹੀ ਤਰੀਕਾ ਹੈ) ਜਿਸ ਨਾਲ ਤੂੰ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਵੇਂਗਾ ॥੧॥ ਰਹਾਉ ॥
and you shall never again come to be born into the world. ||1||Pause||
जा ते फिरि न आवहु सैसारि ॥१॥ रहाउ ॥
ਜਾਕੈਕਰਮੁਨਾਹੀਧਰਮੁਨਾਹੀਨਾਹੀਸੁਚਿਮਾਲਾ॥
(ਹੇ ਜੋਗੀ!) ਜੋ ਬੰਦੇ ਸ਼ਾਸਤ੍ਰਾਂ ਦਾ ਦੱਸਿਆ ਹੋਇਆ ਕੋਈ ਕਰਮ ਧਰਮ ਨਹੀਂ ਕਰਦੇ, ਜਿਨ੍ਹਾਂ ਚੌਕੇ ਆਦਿਕ ਦੀ ਕੋਈ ਸੁੱਚ ਨਹੀਂ ਰੱਖੀ, ਜਿਨ੍ਹਾਂ ਦੇ ਗਲ ਵਿਚ (ਤੁਲਸੀ ਆਦਿਕ ਦੀ) ਮਾਲਾ ਨਹੀਂ,
One who does not have good karma or Dharmic faith, sacred rosary or mala
जा कै करमु नाही धरमु नाही नाही सुचि माला ॥
ਸਿਵਜੋਤਿਕੰਨਹੁਬੁਧਿਪਾਈਸਤਿਗੁਰੂਰਖਵਾਲਾ॥੨॥
ਜਦੋਂ ਉਹਨਾਂ ਦਾ ਰਾਖਾ ਗੁਰੂ ਬਣ ਗਿਆ, ਉਹਨਾਂ ਨੂੰ ਕੱਲਿਆਣ-ਰੂਪ ਨਿਰੰਕਾਰੀ ਜੋਤਿ ਪਾਸੋਂ (ਉਸ ਦੀ ਸਿਫ਼ਤ-ਸਾਲਾਹ ਵਿਚ ਜੁੜਨ ਦੀ) ਅਕਲ ਮਿਲ ਗਈ ॥੨॥
- through the Light of God, wisdom is bestowed; the True Guru is our Protector. ||2||
सिव जोति कंनहु बुधि पाई सतिगुरू रखवाला ॥२॥
ਜਾਕੈਬਰਤੁਨਾਹੀਨੇਮੁਨਾਹੀਨਾਹੀਬਕਬਾਈ॥
(ਹੇ ਜੋਗੀ!) ਜਿਨ੍ਹਾਂ ਬੰਦਿਆਂ ਨੇ ਕਦੇ ਕੋਈ ਵਰਤ ਨਹੀਂ ਰੱਖਿਆ, ਕੋਈ (ਇਹੋ ਜਿਹਾ ਹੋਰ) ਨੇਮ ਨਹੀਂ ਧਾਰਿਆ, ਜੇਹੜੇ ਸ਼ਾਸਤ੍ਰ-ਚਰਚਾ ਦੇ ਕੋਈ ਚਤੁਰਾਈ ਵਾਲੇ ਬੋਲ ਬੋਲਣੇ ਨਹੀਂ ਜਾਣਦੇ,
One who does not observe any fasts, make religious vows or chant
जा कै बरतु नाही नेमु नाही नाही बकबाई ॥
ਗਤਿਅਵਗਤਿਕੀਚਿੰਤਨਾਹੀਸਤਿਗੁਰੂਫੁਰਮਾਈ॥੩॥
ਜਦੋਂ ਗੁਰੂ ਦਾ ਉਪਦੇਸ਼ ਉਹਨਾਂ ਨੂੰ ਮਿਲਿਆ, ਤਾਂ ਮੁਕਤੀ ਜਾਂ ਨਰਕ ਦਾ ਉਹਨਾਂ ਨੂੰ ਕੋਈ ਫ਼ਿਕਰ ਸਹਿਮ ਨਾਹ ਰਹਿ ਗਿਆ ॥੩॥
- he does not have to worry about good luck or bad, if he obeys the Command of the True Guru. ||3||
गति अवगति की चिंत नाही सतिगुरू फुरमाई ॥३॥
ਜਾਕੈਆਸਨਾਹੀਨਿਰਾਸਨਾਹੀਚਿਤਿਸੁਰਤਿਸਮਝਾਈ॥
ਜਿਸ ਜੀਵ ਪਾਸ ਧਨ-ਪਦਾਰਥ ਨਹੀਂ ਕਿ ਉਹ ਦੁਨੀਆ ਦੀਆਂ ਆਸਾਂ ਚਿੱਤ ਵਿਚ ਬਣਾਈ ਰੱਖੇ, ਜਿਸ ਜੀਵ ਦੇ ਚਿੱਤ ਵਿਚ ਮਾਇਆ ਵਲੋਂ ਉਪਰਾਮ ਹੋ ਕੇ ਗ੍ਰਿਹਸਤ-ਤਿਆਗ ਦੇ ਖ਼ਿਆਲ ਭੀ ਨਹੀਂ ਉਠਦੇ, ਜਿਸ ਨੂੰ ਕੋਈ ਅਜੇਹੀ ਸੁਰਤ ਨਹੀਂ ਸਮਝ ਨਹੀਂ,
One who is not hopeful, nor hopeless, who has trained his intuitive consciousness
जा कै आस नाही निरास नाही चिति सुरति समझाई ॥
ਤੰਤਕਉਪਰਮਤੰਤੁਮਿਲਿਆਨਾਨਕਾਬੁਧਿਪਾਈ॥੪॥੪॥
ਹੇ ਨਾਨਕ! ਜਦੋਂ ਉਸ ਨੂੰ (ਸਤਿਗੁਰੂ ਪਾਸੋਂ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਨ ਦੀ) ਅਕਲ ਮਿਲਦੀ ਹੈ, ਤਾਂ ਉਸ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ ॥੪॥੪॥
- his being blends with the Supreme Being. O Nanak, his awareness is awakened. ||4||4||
तंत कउ परम तंतु मिलिआ नानका बुधि पाई ॥४॥४॥
WWW.GURBANI.WORLD