GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਲਾਰ - ਗੁਰੂ ਨਾਨਕ ਦੇਵ ਜੀ
ਅੰਗ 1255
Display Settings
Translations
ਮਹਲਾਮਲਾਰ
First Mahalaa, Malaar:
महला १ मलार ॥
ਪਰਦਾਰਾਪਰਧਨੁਪਰਲੋਭਾਹਉਮੈਬਿਖੈਬਿਕਾਰ
(ਜੇਹੜਾ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰਦਾ ਹੈ, ਉਹ) ਪਰਾਈ ਇਸਤ੍ਰੀ (ਦਾ ਸੰਗ), ਪਰਾਇਆ ਧਨ, ਬਹੁਤ ਲਾਲਚ, ਹਉਮੈ, ਵਿਸ਼ਿਆਂ (ਵਾਲੀ ਰੁਚੀ), ਮੰਦੇ ਕਰਮ,
Others' wives, others' wealth, greed, egotism, corruption and poison;
पर दारा पर धनु पर लोभा हउमै बिखै बिकार ॥
ਦੁਸਟਭਾਉਤਜਿਨਿੰਦਪਰਾਈਕਾਮੁਕ੍ਰੋਧੁਚੰਡਾਰ॥੧॥
ਭੈੜੀ ਨੀਅਤ, ਪਰਾਈ ਨਿੰਦਿਆ, ਕਾਮ ਅਤੇ ਚੰਡਾਲ ਕ੍ਰੋਧ-ਇਹ ਸਭ ਕੁਝ ਤਿਆਗ ਦੇਂਦਾ ਹੈ ॥੧॥
evil passions, slander of others, sexual desire and anger - give up all these. ||1||
दुसट भाउ तजि निंद पराई कामु क्रोधु चंडार ॥१॥
ਮਹਲਮਹਿਬੈਠੇਅਗਮਅਪਾਰ
ਅਪਹੁੰਚ ਤੇ ਬੇਅੰਤ ਪ੍ਰਭੂ ਜੀ ਹਰੇਕ ਸਰੀਰ ਵਿਚ ਬੈਠੇ ਹੋਏ ਹਨ (ਮੌਜੂਦ ਹਨ),
The Inaccessible, Infinite Lord is sitting in His Mansion.
महल महि बैठे अगम अपार ॥
ਭੀਤਰਿਅੰਮ੍ਰਿਤੁਸੋਈਜਨੁਪਾਵੈਜਿਸੁਗੁਰਕਾਸਬਦੁਰਤਨੁਆਚਾਰ॥੧॥ਰਹਾਉ
ਪਰ ਉਹੀ ਮਨੁੱਖ ਪ੍ਰਭੂ ਜੀ ਦਾ ਨਾਮ-ਅੰਮ੍ਰਿਤ ਹਾਸਲ ਕਰਦਾ ਹੈ ਜਿਸ ਦੀ ਨਿੱਤ ਦੀ ਕ੍ਰਿਆ ਗੁਰੂ ਦਾ ਸ੍ਰੇਸ਼ਟ ਸ਼ਬਦ (ਆਪਣੇ ਅੰਦਰ ਵਸਾਣਾ) ਹੋ ਜਾਏ ॥੧॥ ਰਹਾਉ ॥
That humble being, whose conduct is in harmony with the jewel of the Guru's Shabad, obtains the Ambrosial Nectar. ||1||Pause||
भीतरि अंम्रितु सोई जनु पावै जिसु गुर का सबदु रतनु आचार ॥१॥ रहाउ ॥
ਦੁਖਸੁਖਦੋਊਸਮਕਰਿਜਾਨੈਬੁਰਾਭਲਾਸੰਸਾਰ
ਉਹ ਮਨੁੱਖ ਦੁੱਖਾਂ ਨੂੰ ਇਕੋ ਜਿਹਾ ਜਾਣਦਾ ਹੈ, ਜਗਤ ਵਲੋਂ ਮਿਲਦੇ ਚੰਗੇ ਮੰਦੇ ਸਲੂਕ ਨੂੰ ਭੀ ਬਰਾਬਰ ਜਾਣ ਕੇ ਹੀ ਸਹਾਰਦਾ ਹੈ (ਇਹ ਸਭ ਕੁਝ ਹਰਿ-ਨਾਮ ਦੀ ਬਰਕਤਿ ਹੈ)।
He sees pleasure and pain as both the same, along with good and bad in the world.
दुख सुख दोऊ सम करि जानै बुरा भला संसार ॥
ਸੁਧਿਬੁਧਿਸੁਰਤਿਨਾਮਿਹਰਿਪਾਈਐਸਤਿਸੰਗਤਿਗੁਰਪਿਆਰ॥੨॥
ਪਰ ਇਹ ਸੂਝ ਬੂਝ ਪ੍ਰਭੂ ਦੇ ਨਾਮ ਵਿਚ ਸੁਰਤ ਜੋੜਿਆਂ ਹੀ ਪ੍ਰਾਪਤ ਹੁੰਦੀ ਹੈ, ਸਾਧ ਸੰਗਤ ਵਿਚ ਰਹਿ ਕੇ ਗੁਰੂ-ਚਰਨਾਂ ਨਾਲ ਪਿਆਰ ਕੀਤਿਆਂ ਹੀ ਮਿਲਦੀ ਹੈ ॥੨॥
Wisdom, understanding and awareness are found in the Name of the Lord. In the Sat Sangat, the True Congregation, embrace love for the Guru. ||2||
सुधि बुधि सुरति नामि हरि पाईऐ सतिसंगति गुर पिआर ॥२॥
ਅਹਿਨਿਸਿਲਾਹਾਹਰਿਨਾਮੁਪਰਾਪਤਿਗੁਰੁਦਾਤਾਦੇਵਣਹਾਰੁ
ਗੁਰੂ ਨਾਮ ਦੀ ਦਾਤ ਦੇਣ ਵਾਲਾ ਹੈ ਦੇਣ ਦੇ ਸਮਰੱਥ ਹੈ (ਜਿਸ ਮਨੁੱਖ ਉਤੇ ਕਰਤਾਰ ਦੀ ਨਜ਼ਰ ਹੁੰਦੀ ਹੈ, ਉਸ ਮਨੁੱਖ ਨੂੰ ਗੁਰੂ ਪਾਸੋਂ) ਦਿਨ ਰਾਤ ਪ੍ਰਭੂ-ਨਾਮ ਦਾ ਲਾਭ ਮਿਲਿਆ ਰਹਿੰਦਾ ਹੈ।
Day and night, profit is obtained through the Lord's Name. The Guru, the Giver, has given this gift.
अहिनिसि लाहा हरि नामु परापति गुरु दाता देवणहारु ॥
ਗੁਰਮੁਖਿਸਿਖਸੋਈਜਨੁਪਾਏਜਿਸਨੋਨਦਰਿਕਰੇਕਰਤਾਰੁ॥੩॥
ਗੁਰੂ ਦੇ ਸਨਮੁਖ ਹੋ ਕੇ ਸਿੱਖਿਆ ਭੀ ਉਹੀ ਮਨੁੱਖ ਲੈ ਸਕਦਾ ਹੈ ਜਿਸ ਉਤੇ ਕਰਤਾਰ ਮਿਹਰ ਦੀ ਨਜ਼ਰ ਕਰਦਾ ਹੈ ॥੩॥
That Sikh who becomes Gurmukh obtains it. The Creator blesses him with His Glance of Grace. ||3||
गुरमुखि सिख सोई जनु पाए जिस नो नदरि करे करतारु ॥३॥
ਕਾਇਆਮਹਲੁਮੰਦਰੁਘਰੁਹਰਿਕਾਤਿਸੁਮਹਿਰਾਖੀਜੋਤਿਅਪਾਰ
ਇਹ ਮਨੁੱਖਾ ਸਰੀਰ ਪਰਮਾਤਮਾ ਦਾ ਮਹਲ ਹੈ ਪਰਮਾਤਮਾ ਦਾ ਮੰਦਰ ਹੈ ਪਰਮਾਤਮਾ ਦਾ ਘਰ ਹੈ, ਬੇਅੰਤ ਪਰਮਾਤਮਾ ਨੇ ਇਸ ਵਿਚ ਆਪਣੀ ਜੋਤਿ ਟਿਕਾ ਰੱਖੀ ਹੈ।
The body is a mansion, a temple, the home of the Lord; He has infused His Infinite Light into it.
काइआ महलु मंदरु घरु हरि का तिसु महि राखी जोति अपार ॥
ਨਾਨਕਗੁਰਮੁਖਿਮਹਲਿਬੁਲਾਈਐਹਰਿਮੇਲੇਮੇਲਣਹਾਰ॥੪॥੫॥
(ਜੀਵ ਆਪਣੇ ਹਿਰਦੇ-ਮਹਲ ਵਿਚ ਵੱਸਦੇ ਪ੍ਰਭੂ ਨੂੰ ਛੱਡ ਕੇ ਬਾਹਰ ਭਟਕਦਾ ਫਿਰਦਾ ਹੈ) ਹੇ ਨਾਨਕ! (ਬਾਹਰ ਭਟਕਦਾ ਜੀਵ) ਗੁਰੂ ਦੀ ਰਾਹੀਂ ਹੀ ਹਿਰਦੇ-ਮਹਲ ਵਿਚ ਮੋੜ ਕੇ ਲਿਆਂਦਾ ਜਾ ਸਕਦਾ ਹੈ, ਤੇ ਤਦੋਂ ਮੇਲਣ ਦੇ ਸਮਰੱਥ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੫॥
O Nanak, the Gurmukh is invited to the Mansion of the Lord's Presence; the Lord unites him in His Union. ||4||5||
नानक गुरमुखि महलि बुलाईऐ हरि मेले मेलणहार ॥४॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ