GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਵਈਏ ਮਹਲੇ ਦੂਜੇ ਕੇ - ਭੱਟ ਕਲੵ ਸਹਾਰ
ਅੰਗ 1391
Display Settings
Translations
ਜਾਕੀਦ੍ਰਿਸਟਿਅੰਮ੍ਰਿਤਧਾਰਕਾਲੁਖਖਨਿਉਤਾਰਤਿਮਰਅਗੵਾਨਜਾਹਿਦਰਸਦੁਆਰ
ਜਿਸ (ਗੁਰੂ ਅੰਗਦ ਦੇਵ ਜੀ) ਦੀ ਦ੍ਰਿਸ਼ਟੀ ਅੰਮ੍ਰਿਤ ਵਸਾਣ ਵਾਲੀ ਹੈ, (ਪਾਪਾਂ ਦੀ) ਕਾਲਖ ਪੁੱਟ ਕੇ ਦੂਰ ਕਰਨ ਦੇ ਸਮਰੱਥ ਹੈ, ਉਸ ਦੇ ਦਰ ਦਾ ਦਰਸ਼ਨ ਕਰਨ ਨਾਲ ਅਗਿਆਨ ਆਦਿਕ ਹਨੇਰੇ ਦੂਰ ਹੋ ਜਾਂਦੇ ਹਨ।
The Stream of Ambrosial Nectar from His eyes washes away the slime and filth of sins; the sight of His door dispels the darkness of ignorance.
जा की द्रिसटि अंम्रित धार कालुख खनि उतार तिमर अग्यान जाहि दरस दुआर ॥
ਓਇਜੁਸੇਵਹਿਸਬਦੁਸਾਰੁਗਾਖੜੀਬਿਖਮਕਾਰਤੇਨਰਭਵਉਤਾਰਿਕੀਏਨਿਰਭਾਰ
ਜੋ ਮਨੁੱਖ (ਉਸ ਦੇ) ਸ੍ਰੇਸ਼ਟ ਸ਼ਬਦ ਨੂੰ ਜਪਦੇ ਹਨ, ਅਤੇ (ਇਹ) ਔਖੀ ਤੇ ਬਿਖੜੀ ਕਾਰ ਕਰਦੇ ਹਨ, ਉਹਨਾਂ ਨੂੰ ਸੰਸਾਰ-ਸਾਗਰ ਤੋਂ ਪਾਰ ਲੰਘਾ ਕੇ ਸਤਿਗੁਰੂ ਨੇ ਮੁਕਤ ਕਰ ਦਿੱਤਾ ਹੈ।
Whoever accomplishes this most difficult task of contemplating the most sublime Word of the Shabad - those people cross over the terrifying world-ocean, and cast off their loads of sin.
ओइ जु सेवहि सबदु सारु गाखड़ी बिखम कार ते नर भव उतारि कीए निरभार ॥
ਸਤਿਸੰਗਤਿਸਹਜਸਾਰਿਜਾਗੀਲੇਗੁਰਬੀਚਾਰਿਨਿੰਮਰੀਭੂਤਸਦੀਵਪਰਮਪਿਆਰਿ
(ਉਹ ਮਨੁੱਖ) ਸਤਸੰਗਤ ਵਿਚ ਸਹਜ ਅਵਸਥਾ ਨੂੰ ਪ੍ਰਾਪਤ ਕਰਦੇ ਹਨ, ਸਤਿਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤਿ ਨਾਲ (ਉਹਨਾਂ ਦੇ ਮਨ) ਜਾਗ ਪੈਂਦੇ ਹਨ; ਉਹ ਸਦਾ ਨਿੰਮ੍ਰਤਾ ਤੇ ਪਰਮ ਪਿਆਰ ਵਿਚ (ਭਿੱਜੇ) ਰਹਿੰਦੇ ਹਨ।
The Sat Sangat, the True Congregation, is celestial and sublime; whoever remains awake and aware, contemplating the Guru, embodies humility, and is imbued forever with the Supreme Love of the Lord.
सतिसंगति सहज सारि जागीले गुर बीचारि निंमरी भूत सदीव परम पिआरि ॥
ਕਹੁਕੀਰਤਿਕਲਸਹਾਰਸਪਤਦੀਪਮਝਾਰਲਹਣਾਜਗਤ੍ਰਗੁਰੁਪਰਸਿਮੁਰਾਰਿ॥੨॥
ਹੇ ਕਲਸਹਾਰ! ਆਖ- ਮੁਰਾਰੀ ਦੇ ਰੂਪ ਜਗਤ-ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਐਸੇ ਗੁਰੂ ਅੰਗਦ) ਲਹਣੇ ਦੀ ਸੋਭਾ ਸਾਰੇ ਸੰਸਾਰ ਵਿਚ ਪਸਰ ਰਹੀ ਹੈ ॥੨॥
O Kal Sahaar, chant the Praises of Lehnaa throughout the seven continents; He met with the Lord, and became Guru of the World. ||2||
कहु कीरति कल सहार सपत दीप मझार लहणा जगत्र गुरु परसि मुरारि ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ