ਮਃ੩॥
Third Mahalaa:
मः ३ ॥
ਜਿਨੀਸਤਿਗੁਰੁਸੇਵਿਆਤਿਨੀਨਾਉਪਾਇਆਬੂਝਹੁਕਰਿਬੀਚਾਰੁ॥
ਵਿਚਾਰ ਕਰ ਕੇ ਸਮਝ ਲਵੋ (ਭਾਵ, ਵੇਖ ਲਵੋ), ਜਿਨ੍ਹਾਂ ਨੇ ਸਤਿਗੁਰੂ ਦੀ ਦੱਸੀ ਹੋਈ ਕਾਰ ਕੀਤੀ ਹੈ ਉਨ੍ਹਾਂ ਨੂੰ ਹੀ ਨਾਮ ਦੀ ਪ੍ਰਾਪਤੀ ਹੋਈ ਹੈ।
Those who serve the True Guru obtain the Name. Reflect on this and understand.
जिनी सतिगुरु सेविआ तिनी नाउ पाइआ बूझहु करि बीचारु ॥
ਸਦਾਸਾਂਤਿਸੁਖੁਮਨਿਵਸੈਚੂਕੈਕੂਕਪੁਕਾਰ॥
ਉਹਨਾਂ ਦੇ ਹੀ ਹਿਰਦੇ ਵਿਚ ਸਦਾ ਸ਼ਾਂਤੀ ਤੇ ਸੁਖ ਵੱਸਦਾ ਹੈ ਤੇ ਕਲਪਣਾ ਮੁੱਕ ਜਾਂਦੀ ਹੈ।
Eternal peace and joy abide in their minds; they abandon their cries and complaints.
सदा सांति सुखु मनि वसै चूकै कूक पुकार ॥
ਆਪੈਨੋਆਪੁਖਾਇਮਨੁਨਿਰਮਲੁਹੋਵੈਗੁਰਸਬਦੀਵੀਚਾਰੁ॥
'ਆਪਣੇ ਆਪ ਨੂੰ ਖਾ ਜਾਏ (ਭਾਵ, ਆਪਾ-ਭਾਵ ਨਿਵਾਰੇ) ਤਾਂ ਮਨ ਸਾਫ਼ ਹੁੰਦਾ ਹੈ'-ਇਹ ਵਿਚਾਰ (ਭੀ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਪਜਦੀ ਹੈ)।
Their identity consumes their identical identity, and their minds become pure by contemplating the Word of the Guru's Shabad.
आपै नो आपु खाइ मनु निरमलु होवै गुर सबदी वीचारु ॥
ਨਾਨਕਸਬਦਿਰਤੇਸੇਮੁਕਤੁਹੈਹਰਿਜੀਉਹੇਤਿਪਿਆਰੁ॥੨॥
ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਰੱਤੇ ਹੋਏ ਹਨ, ਉਹ ਮੁਕਤ ਹਨ, (ਕਿਉਂਕਿ) ਪ੍ਰਭੂ ਜੀ ਦੇ ਪਿਆਰ ਵਿਚ ਉਹਨਾਂ ਦੀ ਬਿਰਤੀ ਜੁੜੀ ਰਹਿੰਦੀ ਹੈ ॥੨॥
O Nanak, attuned to the Shabad, they are liberated. They love their Beloved Lord. ||2||
नानक सबदि रते से मुकतु है हरि जीउ हेति पिआरु ॥२॥
WWW.GURBANI.WORLD