ਮਾਝਮਹਲਾ੫॥
Maajh, Fifth Mahalaa:
माझ महला ५ ॥
ਸੋਈਕਰਣਾਜਿਆਪਿਕਰਾਏ॥
(ਜੀਵ) ਉਹੀ ਕੰਮ ਕਰ ਸਕਦਾ ਹੈ, ਜੇਹੜਾ ਪਰਮਾਤਮਾ ਆਪ ਕਰਾਂਦਾ ਹੈ।
People do whatever the Lord inspires them to do.
सोई करणा जि आपि कराए ॥
ਜਿਥੈਰਖੈਸਾਭਲੀਜਾਏ॥
(ਜੀਵ ਨੂੰ) ਜਿਸ ਥਾਂ ਪਰਮਾਤਮਾ ਰੱਖਦਾ ਹੈ, ਉਹੀ ਥਾਂ (ਜੀਵ ਵਾਸਤੇ) ਚੰਗੀ ਹੁੰਦੀ ਹੈ।
Wherever He keeps us is a good place.
जिथै रखै सा भली जाए ॥
ਸੋਈਸਿਆਣਾਸੋਪਤਿਵੰਤਾਹੁਕਮੁਲਗੈਜਿਸੁਮੀਠਾਜੀਉ॥੧॥
ਉਹੀ ਮਨੁੱਖ ਅਕਲ ਵਾਲਾ ਹੈ ਉਹੀ ਮਨੁੱਖ ਇੱਜ਼ਤ ਵਾਲਾ ਹੈ, ਜਿਸਨੂੰ ਪਰਮਾਤਮਾ ਦਾ ਹੁਕਮ ਪਿਆਰਾ ਲਗਦਾ ਹੈ ॥੧॥
That person is clever and honorable, unto whom the Hukam of the Lord's Command seems sweet. ||1||
सोई सिआणा सो पतिवंता हुकमु लगै जिसु मीठा जीउ ॥१॥
ਸਭਪਰੋਈਇਕਤੁਧਾਗੈ॥
ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ (ਹੁਕਮ-ਰੂਪ) ਧਾਗੇ ਵਿਚ ਪ੍ਰੋ ਰੱਖਿਆ ਹੈ।
Everything is strung upon the One String of the Lord.
सभ परोई इकतु धागै ॥
ਜਿਸੁਲਾਇਲਏਸੋਚਰਣੀਲਾਗੈ॥
ਜਿਸ ਜੀਵ ਨੂੰ ਪ੍ਰਭੂ (ਆਪਣੀ ਚਰਨੀਂ) ਲਾਂਦਾ ਹੈ, ਉਹੀ ਚਰਨੀਂ ਲੱਗਦਾ ਹੈ।
Those whom the Lord attaches, are attached to His Feet.
जिसु लाइ लए सो चरणी लागै ॥
ਊਂਧਕਵਲੁਜਿਸੁਹੋਇਪ੍ਰਗਾਸਾਤਿਨਿਸਰਬਨਿਰੰਜਨੁਡੀਠਾਜੀਉ॥੨॥
ਉਸ ਮਨੁੱਖ ਨੇ (ਹੀ) ਨਿਰਲੇਪ ਪ੍ਰਭੂ ਨੂੰ ਹਰ ਥਾਂ ਵੇਖਿਆ ਹੈ, ਜਿਸ ਦਾ ਉਲਟਿਆ ਹੋਇਆ ਹਿਰਦਾ-ਕੌਲ-ਫੁੱਲ (ਪ੍ਰਭੂ ਨੇ ਆਪਣੀ ਮਿਹਰ ਨਾਲ ਆਪ) ਖਿੜਾ ਦਿੱਤਾ ਹੈ ॥੨॥
Those, whose inverted lotus of the crown chakra is illuminated, see the Immaculate Lord everywhere. ||2||
ऊंध कवलु जिसु होइ प्रगासा तिनि सरब निरंजनु डीठा जीउ ॥२॥
ਤੇਰੀਮਹਿਮਾਤੂੰਹੈਜਾਣਹਿ॥
ਹੇ ਪ੍ਰਭੁ! ਤੂੰ ਆਪ ਹੀ ਜਾਣਦਾ ਹੈ ਕਿ ਤੂੰ ਕਿਤਨਾ ਵੱਡਾ ਹੈਂ।
Only You Yourself know Your Glory.
तेरी महिमा तूंहै जाणहि ॥
ਅਪਣਾਆਪੁਤੂੰਆਪਿਪਛਾਣਹਿ॥
ਆਪਣੇ ਆਪ ਨੂੰ ਤੂੰ ਆਪ ਹੀ ਸਮਝ ਸਕਦਾ ਹੈਂ।
You Yourself recognize Your Own Self.
अपणा आपु तूं आपि पछाणहि ॥
ਹਉਬਲਿਹਾਰੀਸੰਤਨਤੇਰੇਜਿਨਿਕਾਮੁਕ੍ਰੋਧੁਲੋਭੁਪੀਠਾਜੀਉ॥੩॥
ਤੇਰੇ ਜਿਸ ਜਿਸ ਸੰਤ ਨੇ (ਤੇਰੀ ਮਿਹਰ ਨਾਲ ਆਪਣੇ ਅੰਦਰੋਂ) ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਦੂਰ ਕੀਤਾ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੩॥
I am a sacrifice to Your Saints, who have crushed their sexual desire, anger and greed. ||3||
हउ बलिहारी संतन तेरे जिनि कामु क्रोधु लोभु पीठा जीउ ॥३॥
ਤੂੰਨਿਰਵੈਰੁਸੰਤਤੇਰੇਨਿਰਮਲ॥
ਹੇ ਪ੍ਰਭੂ! ਤੇਰੇ ਅੰਦਰ ਕਿਸੇ ਵਾਸਤੇ ਵੈਰ ਨਹੀਂ ਹੈ, ਤੇਰੇ ਸੰਤ ਭੀ (ਵੈਰ ਆਦਿਕ ਦੀ) ਮੈਲ ਤੋਂ ਰਹਿਤ ਹਨ।
You have no hatred or vengeance; Your Saints are immaculate and pure.
तूं निरवैरु संत तेरे निरमल ॥
ਜਿਨਦੇਖੇਸਭਉਤਰਹਿਕਲਮਲ॥
ਤੇਰੇ ਉਹਨਾਂ ਸੰਤ ਜਨਾਂ ਦਾ ਦਰਸਨ ਕੀਤਿਆਂ (ਹੋਰਨਾਂ ਦੇ ਭੀ) ਪਾਪ ਦੂਰ ਹੋ ਜਾਂਦੇ ਹਨ।
Seeing them, all sins depart.
जिन देखे सभ उतरहि कलमल ॥
ਨਾਨਕਨਾਮੁਧਿਆਇਧਿਆਇਜੀਵੈਬਿਨਸਿਆਭ੍ਰਮੁਭਉਧੀਠਾਜੀਉ॥੪॥੪੨॥੪੯॥
ਹੇ ਨਾਨਕ! (ਆਖ-ਹੇ ਪ੍ਰਭੂ! ਤੇਰਾ) ਨਾਮ ਸਿਮਰ ਸਿਮਰ ਕੇ ਜੇਹੜਾ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ਉਸ ਦੇ ਮਨ ਵਿਚੋਂ ਅਮੋਲ ਭਟਕਣਾ ਤੇ ਡਰ ਦੂਰ ਹੋ ਜਾਂਦੇ ਹਨ ॥੪॥੪੨॥੪੯॥
Nanak lives by meditating, meditating on the Naam. His stubborn doubt and fear have departed. ||4||42||49||
नानक नामु धिआइ धिआइ जीवै बिनसिआ भ्रमु भउ धीठा जीउ ॥४॥४२॥४९॥
WWW.GURBANI.WORLD