ਮਾਰੂਮਹਲਾ੩॥
Maaroo, Third Mahalaa:
मारू महला ३ ॥
ਜੋਆਇਆਸੋਸਭੁਕੋਜਾਸੀ॥
ਜਿਹੜਾ ਭੀ ਜੀਵ (ਜਗਤ ਵਿਚ) ਜੰਮਦਾ ਹੈ ਉਹ ਹਰੇਕ ਹੀ (ਜ਼ਰੂਰ ਇਸ ਜਗਤ ਤੋਂ) ਕੂਚ (ਭੀ) ਕਰ ਜਾਂਦਾ ਹੈ,
All who come shall have to depart.
जो आइआ सो सभु को जासी ॥
ਦੂਜੈਭਾਇਬਾਧਾਜਮਫਾਸੀ॥
(ਪਰ) ਮਾਇਆ ਦੇ ਮੋਹ ਦੇ ਕਾਰਨ (ਜੀਵ) ਆਤਮਕ ਮੌਤ ਦੀ ਫਾਹੀ ਵਿਚ ਬੱਝ ਜਾਂਦਾ ਹੈ।
In the love of duality, they are caught by the noose of the Messenger of Death.
दूजै भाइ बाधा जम फासी ॥
ਸਤਿਗੁਰਿਰਾਖੇਸੇਜਨਉਬਰੇਸਾਚੇਸਾਚਿਸਮਾਈਹੇ॥੧॥
ਗੁਰੂ ਨੇ ਜਿਨ੍ਹਾਂ ਦੀ ਰੱਖਿਆ ਕੀਤੀ, ਉਹ ਮਨੁੱਖ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ; ਉਹ ਸਦਾ ਹੀ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦੇ ਹਨ ॥੧॥
Those humble beings who are protected by the True Guru, are saved. They merge into the Truest of the True. ||1||
सतिगुरि राखे से जन उबरे साचे साचि समाई हे ॥१॥
ਆਪੇਕਰਤਾਕਰਿਕਰਿਵੇਖੈ॥
(ਇਹ ਸਾਰਾ ਖੇਲ) ਕਰਤਾਰ ਆਪ ਹੀ ਕਰ ਕਰ ਕੇ ਵੇਖ ਰਿਹਾ ਹੈ;
The Creator Himself creates the creation, and watches over it.
आपे करता करि करि वेखै ॥
ਜਿਸਨੋਨਦਰਿਕਰੇਸੋਈਜਨੁਲੇਖੈ॥
ਜਿਸ ਮਨੁੱਖ ਉੱਤੇ ਉਹ ਮਿਹਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ ਉਸ ਦੀ ਪਰਵਾਨਗੀ ਵਿਚ ਹੈ।
They alone are acceptable, upon whom He bestows His Glance of Grace.
जिस नो नदरि करे सोई जनु लेखै ॥
ਗੁਰਮੁਖਿਗਿਆਨੁਤਿਸੁਸਭੁਕਿਛੁਸੂਝੈਅਗਿਆਨੀਅੰਧੁਕਮਾਈਹੇ॥੨॥
ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਜਾਂਦੀ ਹੈ ਉਸ ਨੂੰ (ਆਤਮਕ ਜੀਵਨ ਬਾਰੇ) ਹਰੇਕ ਗੱਲ ਦੀ ਸਮਝ ਆ ਜਾਂਦੀ ਹੈ। ਗਿਆਨ ਤੋਂ ਸੱਖਣਾ ਮਨੁੱਖ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਰਹਿੰਦਾ ਹੈ ॥੨॥
The Gurmukh attains spiritual wisdom, and understands everything. The ignorant ones act blindly. ||2||
गुरमुखि गिआनु तिसु सभु किछु सूझै अगिआनी अंधु कमाई हे ॥२॥
ਮਨਮੁਖਸਹਸਾਬੂਝਨਪਾਈ॥
ਮਨ ਦੇ ਮੁਰੀਦ ਮਨੁੱਖ ਨੂੰ (ਹਰ ਵੇਲੇ ਕੋਈ ਨ ਕੋਈ) ਸਹਮ (ਖਾਈ ਜਾਂਦਾ ਹੈ, ਕਿਉਂਕਿ) ਉਸ ਨੂੰ ਆਤਮਕ ਜੀਵਨ ਦੀ ਸੂਝ ਨਹੀਂ ਹੁੰਦੀ।
The self-willed manmukh is cynical; he doesn't understand.
मनमुख सहसा बूझ न पाई ॥
ਮਰਿਮਰਿਜੰਮੈਜਨਮੁਗਵਾਈ॥
ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਉਹ ਆਪਣਾ (ਮਨੁੱਖਾ) ਜਨਮ ਵਿਅਰਥ ਗਵਾ ਜਾਂਦਾ ਹੈ।
He dies and dies again, only to be reborn, and loses his life uselessly again.
मरि मरि जंमै जनमु गवाई ॥
ਗੁਰਮੁਖਿਨਾਮਿਰਤੇਸੁਖੁਪਾਇਆਸਹਜੇਸਾਚਿਸਮਾਈਹੇ॥੩॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ, ਉਹ ਆਤਮਕ ਅਡੋਲਤਾ ਵਿਚ ਸਦਾ-ਥਿਰ ਪ੍ਰਭੂ ਵਿਚ ਹਰ ਵੇਲੇ ਟਿਕੇ ਰਹਿੰਦੇ ਹਨ ॥੩॥
The Gurmukh is imbued with the Naam, the Name of the Lord; he finds peace, and is intuitively immersed in the True Lord. ||3||
गुरमुखि नामि रते सुखु पाइआ सहजे साचि समाई हे ॥३॥
ਧੰਧੈਧਾਵਤਮਨੁਭਇਆਮਨੂਰਾ॥
ਦੁਨੀਆ ਦੇ ਖਲਜਗਨ ਵਿਚ ਦੌੜ-ਭੱਜ ਕਰਦਿਆਂ ਮਨੁੱਖ ਦਾ ਮਨ ਸੜਿਆ ਹੋਇਆ ਲੋਹਾ ਬਣ ਜਾਂਦਾ ਹੈ (ਇਉਂ ਸੜਿਆ ਰਹਿੰਦਾ ਹੈ ਜਿਵੇਂ ਸੜਿਆ ਹੋਇਆ ਲੋਹਾ),
Chasing after worldly affairs, the mind has become corroded and rusty.
धंधै धावत मनु भइआ मनूरा ॥
ਫਿਰਿਹੋਵੈਕੰਚਨੁਭੇਟੈਗੁਰੁਪੂਰਾ॥
ਪਰ ਜਦੋਂ ਉਸ ਨੂੰ ਪੂਰਾ ਗੁਰੂ ਮਿਲਦਾ ਹੈ, ਤਦੋਂ ਉਹ ਮੁੜ (ਸੁੱਧ) ਸੋਨਾ ਬਣ ਜਾਂਦਾ ਹੈ।
But meeting with the Perfect Guru, it is transmuted into gold once again.
फिरि होवै कंचनु भेटै गुरु पूरा ॥
ਆਪੇਬਖਸਿਲਏਸੁਖੁਪਾਏਪੂਰੈਸਬਦਿਮਿਲਾਈਹੇ॥੪॥
ਜਿਸ ਮਨੁੱਖ ਉਤੇ ਪਰਮਾਤਮਾ ਆਪ ਬਖ਼ਸ਼ਸ਼ ਕਰਦਾ ਹੈ ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ, ਉਹ ਪੂਰਨ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਲੀਨ ਰਹਿੰਦਾ ਹੈ ॥੪॥
When the Lord Himself grants forgiveness, then peace is obtained; through the Perfect Word of the Shabad, one is united with Him. ||4||
आपे बखसि लए सुखु पाए पूरै सबदि मिलाई हे ॥४॥
ਦੁਰਮਤਿਝੂਠੀਬੁਰੀਬੁਰਿਆਰਿ॥
ਖੋਟੀ ਮੱਤ ਵਾਲੀ ਜੀਵ-ਇਸਤ੍ਰੀ ਝੂਠ ਵਿਚ ਭੈੜ ਵਿਚ ਮਸਤ ਰਹਿੰਦੀ ਹੈ, ਉਹ ਭੈੜ ਦਾ ਅੱਡਾ ਬਣੀ ਰਹਿੰਦੀ ਹੈ,
The false and evil-minded are the most wicked of the wicked.
दुरमति झूठी बुरी बुरिआरि ॥
ਅਉਗਣਿਆਰੀਅਉਗਣਿਆਰਿ॥
ਉਹ ਸਦਾ ਹੀ ਔਗੁਣਾਂ ਨਾਲ ਭਰੀ ਰਹਿੰਦੀ ਹੈ।
They are the most unworthy of the unworthy.
अउगणिआरी अउगणिआरि ॥
ਕਚੀਮਤਿਫੀਕਾਮੁਖਿਬੋਲੈਦੁਰਮਤਿਨਾਮੁਨਪਾਈਹੇ॥੫॥
ਉਸ ਦੀ ਮੱਤ ਸਦਾ (ਵਿਕਾਰਾਂ ਵਿਚ) ਥਿੜਕਦੀ ਹੈ ਉਹ ਮੂੰਹੋਂ ਖਰ੍ਹਵਾ ਬੋਲਦੀ ਹੈ, ਖੋਟੀ ਮੱਤ ਦੇ ਕਾਰਨ ਉਸ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੁੰਦਾ ॥੫॥
With false intellect, and insipid words of mouth, evil-minded, they do not obtain the Naam. ||5||
कची मति फीका मुखि बोलै दुरमति नामु न पाई हे ॥५॥
ਅਉਗਣਿਆਰੀਕੰਤਨਭਾਵੈ॥
ਔਗੁਣਾਂ-ਭਰੀ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਚੰਗੀ ਨਹੀਂ ਲੱਗਦੀ,
The unworthy soul-bride is not pleasing to her Husband Lord.
अउगणिआरी कंत न भावै ॥
ਮਨਕੀਜੂਠੀਜੂਠੁਕਮਾਵੈ॥
ਮਨ ਦੀ ਗੰਦੀ ਉਹ ਜੀਵ-ਇਸਤ੍ਰੀ ਸਦਾ ਗੰਦਾ ਕੰਮ ਹੀ ਕਰਦੀ ਹੈ।
False-minded, her actions are false.
मन की जूठी जूठु कमावै ॥
ਪਿਰਕਾਸਾਉਨਜਾਣੈਮੂਰਖਿਬਿਨੁਗੁਰਬੂਝਨਪਾਈਹੇ॥੬॥
ਉਹ ਮੂਰਖ ਜੀਵ-ਇਸਤ੍ਰੀ ਪਤੀ-ਰੂਪ ਦੇ ਮਿਲਾਪ ਦਾ ਆਨੰਦ ਨਹੀਂ ਜਾਣਦੀ। ਗੁਰੂ ਤੋਂ ਬਿਨਾ ਉਸ ਨੂੰ ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ ॥੬॥
The foolish person does not know the excellence of her Husband Lord. Without the Guru, she does not understand at all. ||6||
पिर का साउ न जाणै मूरखि बिनु गुर बूझ न पाई हे ॥६॥
ਦੁਰਮਤਿਖੋਟੀਖੋਟੁਕਮਾਵੈ॥
ਖੋਟੀ ਮੱਤ ਵਾਲੀ ਜੀਵ-ਇਸਤ੍ਰੀ ਸਦਾ ਖੋਟ ਨਾਲ ਭਰੀ ਰਹਿੰਦੀ ਹੈ ਸਦਾ ਖੋਟ ਕਮਾਂਦੀ ਹੈ (ਖੋਟਾ ਕੰਮ ਕਰਦੀ ਹੈ)।
The evil-minded, wicked soul-bride practices wickedness.
दुरमति खोटी खोटु कमावै ॥
ਸੀਗਾਰੁਕਰੇਪਿਰਖਸਮਨਭਾਵੈ॥
(ਦੁਰਾਚਾਰਨ ਇਸਤ੍ਰੀ ਵਾਂਗ ਉਹ ਬਾਹਰੋਂ ਧਾਰਮਿਕ) ਸਜਾਵਟ ਕਰਦੀ ਹੈ, ਪਰ ਖਸਮ-ਪ੍ਰਭੂ ਨੂੰ ਪਸੰਦ ਨਹੀਂ ਆਉਂਦੀ।
She decorates herself, but her Husband Lord is not pleased.
सीगारु करे पिर खसम न भावै ॥
ਗੁਣਵੰਤੀਸਦਾਪਿਰੁਰਾਵੈਸਤਿਗੁਰਿਮੇਲਿਮਿਲਾਈਹੇ॥੭॥
ਗੁਣਾਂ ਵਾਲੀ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਸਦਾ ਮਿਲਿਆ ਰਹਿੰਦਾ ਹੈ, ਉਸ ਨੂੰ ਗੁਰੂ (-ਚਰਨਾਂ) ਵਿਚ ਮਿਲਾ ਕੇ (ਆਪਣੇ ਨਾਲ) ਮਿਲਾਈ ਰੱਖਦਾ ਹੈ ॥੭॥
The virtuous soul-bride enjoys and ravishes her Husband Lord forever; the True Guru unites her in His Union. ||7||
गुणवंती सदा पिरु रावै सतिगुरि मेलि मिलाई हे ॥७॥
ਆਪੇਹੁਕਮੁਕਰੇਸਭੁਵੇਖੈ॥
(ਪਰ, ਜੀਵਾਂ ਦੇ ਕੀਹ ਵੱਸ?) ਪਰਮਾਤਮਾ ਹਰ ਥਾਂ ਆਪ ਹੀ ਹੁਕਮ ਕਰ ਕੇ (ਆਪਣੇ ਪ੍ਰੇਰੇ ਹੋਏ ਜੀਵਾਂ ਦਾ ਹਰੇਕ ਕੰਮ) ਵੇਖ ਰਿਹਾ ਹੈ।
God Himself issues the Hukam of His Command, and beholds all.
आपे हुकमु करे सभु वेखै ॥
ਇਕਨਾਬਖਸਿਲਏਧੁਰਿਲੇਖੈ॥
ਧੁਰੋਂ ਆਪਣੇ ਹੁਕਮ ਵਿਚ ਹੀ ਕਈ ਜੀਵਾਂ ਨੂੰ ਲੇਖੇ ਵਿਚ ਬਖ਼ਸ਼ ਲੈਂਦਾ ਹੈ।
Some are forgiven, according to their pre-ordained destiny.
इकना बखसि लए धुरि लेखै ॥
ਅਨਦਿਨੁਨਾਮਿਰਤੇਸਚੁਪਾਇਆਆਪੇਮੇਲਿਮਿਲਾਈਹੇ॥੮॥
ਉਹ ਜੀਵ ਹਰ ਵੇਲੇ ਉਸ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਉਹ ਸਦਾ-ਥਿਰ ਪ੍ਰਭੂ ਮਿਲਿਆ ਰਹਿੰਦਾ ਹੈ। ਪ੍ਰਭੂ ਆਪ ਹੀ ਉਹਨਾਂ ਨੂੰ (ਗੁਰੂ ਨਾਲ) ਮਿਲਾ ਕੇ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ ॥੮॥
Night and day, they are imbued with the Naam, and they find the True Lord. He Himself unites them in His Union. ||8||
अनदिनु नामि रते सचु पाइआ आपे मेलि मिलाई हे ॥८॥
ਹਉਮੈਧਾਤੁਮੋਹਰਸਿਲਾਈ॥
ਮਾਇਆ (ਜੀਵ ਨੂੰ) ਹਉਮੈ ਵਿਚ ਮੋਹ ਦੇ ਰਸ ਵਿਚ ਲਾਈ ਰੱਖਦੀ ਹੈ।
Egotism attaches them to the juice of emotional attachment, and makes them run around.
हउमै धातु मोह रसि लाई ॥
ਗੁਰਮੁਖਿਲਿਵਸਾਚੀਸਹਜਿਸਮਾਈ॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪ੍ਰਭੂ-ਚਰਨਾਂ ਦੀ ਸਦਾ-ਥਿਰ ਲਗਨ ਆਤਮਕ ਅਡੋਲਤਾ ਵਿਚ ਟਿਕਾਈ ਰੱਖਦੀ ਹੈ।
The Gurmukh is intuitively immersed in the True Love of the Lord.
गुरमुखि लिव साची सहजि समाई ॥
ਆਪੇਮੇਲੈਆਪੇਕਰਿਵੇਖੈਬਿਨੁਸਤਿਗੁਰਬੂਝਨਪਾਈਹੇ॥੯॥
ਪਰ, ਪ੍ਰਭੂ ਆਪ ਹੀ (ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ ਇਹ ਖੇਲ ਕਰ ਕੇ ਵੇਖ ਰਿਹਾ ਹੈ-ਇਹ ਸਮਝ ਗੁਰੂ ਤੋਂ ਬਿਨਾ ਨਹੀਂ ਪੈਂਦੀ ॥੯॥
He Himself unites, He Himself acts, and beholds. Without the True Guru, understanding is not obtained. ||9||
आपे मेलै आपे करि वेखै बिनु सतिगुर बूझ न पाई हे ॥९॥
ਇਕਿਸਬਦੁਵੀਚਾਰਿਸਦਾਜਨਜਾਗੇ॥
ਕਈ ਐਸੇ ਮਨੁੱਖ ਹਨ ਜਿਹੜੇ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ,
Some contemplate the Word of the Shabad; these humble beings remain always awake and aware.
इकि सबदु वीचारि सदा जन जागे ॥
ਇਕਿਮਾਇਆਮੋਹਿਸੋਇਰਹੇਅਭਾਗੇ॥
ਕਈ ਐਸੇ ਮੰਦ-ਭਾਗੀ ਹਨ ਜੋ ਸਦਾ ਮਾਇਆ ਦੇ ਮੋਹ ਵਿਚ ਗ਼ਾਫ਼ਿਲ ਪਏ ਰਹਿੰਦੇ ਹਨ।
Some are attached to the love of Maya; these unfortunate ones remain asleep.
इकि माइआ मोहि सोइ रहे अभागे ॥
ਆਪੇਕਰੇਕਰਾਏਆਪੇਹੋਰੁਕਰਣਾਕਿਛੂਨਜਾਈਹੇ॥੧੦॥
(ਪਰ, ਜੀਵਾਂ ਦੇ ਕੀਹ ਵੱਸ?) ਪ੍ਰਭੂ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ (ਉਸ ਦੀ ਰਜ਼ਾ ਦੇ ਵਿਰੁੱਧ) ਹੋਰ ਕੁਝ ਭੀ ਕੀਤਾ ਨਹੀਂ ਜਾ ਸਕਦਾ ॥੧੦॥
He Himself acts, and inspires all to act; no one else can do anything. ||10||
आपे करे कराए आपे होरु करणा किछू न जाई हे ॥१०॥
ਕਾਲੁਮਾਰਿਗੁਰਸਬਦਿਨਿਵਾਰੇ॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਮੌਤ ਨੂੰ ਮਾਰ ਕੇ (ਆਪਣੇ ਅੰਦਰੋਂ ਆਪਾ-ਭਾਵ) ਦੂਰ ਕਰਦਾ ਹੈ,
Through the Word of the Guru's Shabad, death is conquered and killed.
कालु मारि गुर सबदि निवारे ॥
ਹਰਿਕਾਨਾਮੁਰਖੈਉਰਧਾਰੇ॥
ਅਤੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,
Keep the Name of the Lord enshrined within your heart.
हरि का नामु रखै उर धारे ॥
ਸਤਿਗੁਰਸੇਵਾਤੇਸੁਖੁਪਾਇਆਹਰਿਕੈਨਾਮਿਸਮਾਈਹੇ॥੧੧॥
ਉਹ ਮਨੁੱਖ ਗੁਰੂ ਦੀ ਸਰਨ ਦੀ ਬਰਕਤਿ ਨਾਲ ਆਤਮਕ ਆਨੰਦ ਮਾਣਦਾ ਹੈ, ਪਰਮਾਤਮਾ ਦੇ ਨਾਮ ਵਿਚ ਸਦਾ ਟਿਕਿਆ ਰਹਿੰਦਾ ਹੈ ॥੧੧॥
Serving the True Guru, peace is obtained, and one merges in the Name of the Lord. ||11||
सतिगुर सेवा ते सुखु पाइआ हरि कै नामि समाई हे ॥११॥
ਦੂਜੈਭਾਇਫਿਰੈਦੇਵਾਨੀ॥
ਜਿਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਝੱਲੀ ਹੋਈ ਭਟਕਦੀ ਫਿਰਦੀ ਹੈ,
In the love of duality, the world wanders around insane.
दूजै भाइ फिरै देवानी ॥
ਮਾਇਆਮੋਹਿਦੁਖਮਾਹਿਸਮਾਨੀ॥
ਉਹ ਮਾਇਆ ਦੇ ਮੋਹ ਵਿਚ ਅਤੇ ਦੁੱਖਾਂ ਵਿਚ ਗ੍ਰਸੀ ਰਹਿੰਦੀ ਹੈ।
Immersed in love and attachment to Maya, it suffers in pain.
माइआ मोहि दुख माहि समानी ॥
ਬਹੁਤੇਭੇਖਕਰੈਨਹਪਾਏਬਿਨੁਸਤਿਗੁਰਸੁਖੁਨਪਾਈਹੇ॥੧੨॥
ਜੇ ਉਹ ਬਹੁਤੇ ਧਾਰਮਿਕ ਪਹਿਰਾਵੇ ਭੀ ਧਾਰਨ ਕਰੇ, ਉਹ ਸੁਖ ਪ੍ਰਾਪਤ ਨਹੀਂ ਕਰ ਸਕਦੀ, ਗੁਰੂ ਦੀ ਸਰਨ ਪੈਣ ਤੋਂ ਬਿਨਾ ਸੁਖ ਨਹੀਂ ਮਿਲਦਾ ॥੧੨॥
Wearing all sorts of religious robes, He is not obtained. Without the True Guru, peace is not found. ||12||
बहुते भेख करै नह पाए बिनु सतिगुर सुखु न पाई हे ॥१२॥
ਕਿਸਨੋਕਹੀਐਜਾਆਪਿਕਰਾਏ॥
ਜਦੋਂ (ਪਰਮਾਤਮਾ) ਆਪ (ਹੀ ਜੀਵਾਂ ਪਾਸੋਂ ਸਭ ਕੁਝ) ਕਰਾ ਰਿਹਾ ਹੈ, ਤਾਂ ਉਸ ਤੋਂ ਬਿਨਾ ਕਿਸੇ ਹੋਰ ਪਾਸ ਪੁਕਾਰ ਨਹੀਂ ਕੀਤੀ ਜਾ ਸਕਦੀ।
Who is to blame, when He Himself does everything?
किस नो कहीऐ जा आपि कराए ॥
ਜਿਤੁਭਾਵੈਤਿਤੁਰਾਹਿਚਲਾਏ॥
ਜਿਸ ਰਾਹ ਉਤੇ ਤੋਰਨਾ ਉਸ ਨੂੰ ਚੰਗਾ ਲੱਗਦਾ ਹੈ ਉਸ ਰਾਹ ਉੱਤੇ ਹੀ (ਜੀਵਾਂ ਨੂੰ) ਤੋਰਦਾ ਹੈ।
As He wills, so is the path we take.
जितु भावै तितु राहि चलाए ॥
ਆਪੇਮਿਹਰਵਾਨੁਸੁਖਦਾਤਾਜਿਉਭਾਵੈਤਿਵੈਚਲਾਈਹੇ॥੧੩॥
ਸਭਨਾ ਉਪਰ ਮਿਹਰ ਕਰਨ ਵਾਲਾ ਸੁਖਾਂ ਦਾ ਦਾਤਾ ਪਰਮਾਤਮਾ ਆਪ ਹੀ ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ (ਜੀਵਾਂ ਨੂੰ ਜੀਵਨ ਪੰਧ ਉਤੇ) ਤੋਰ ਰਿਹਾ ਹੈ ॥੧੩॥
He Himself is the Merciful Giver of peace; as He wills, so do we follow. ||13||
आपे मिहरवानु सुखदाता जिउ भावै तिवै चलाई हे ॥१३॥
ਆਪੇਕਰਤਾਆਪੇਭੁਗਤਾ॥
ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ, ਆਪ ਹੀ (ਜੀਵਾਂ ਵਿਚ ਬੈਠ ਕੇ ਪਦਾਰਥਾਂ ਨੂੰ) ਭੋਗਣ ਵਾਲਾ ਹੈ।
He Himself is the Creator, and He Himself is the Enjoyer.
आपे करता आपे भुगता ॥
ਆਪੇਸੰਜਮੁਆਪੇਜੁਗਤਾ॥
ਪ੍ਰਭੂ ਆਪ ਹੀ (ਪਦਾਰਥਾਂ ਦੇ ਭੋਗਣ ਵੱਲੋਂ) ਪਰਹੇਜ਼ (ਕਰਨ ਵਾਲਾ ਹੈ), ਆਪ ਹੀ ਸਭ ਜੀਵਾਂ ਤੇ ਪਦਾਰਥਾਂ ਵਿਚ ਵਿਆਪਕ ਹੈ।
He Himself is detached, and He Himself is attached.
आपे संजमु आपे जुगता ॥
ਆਪੇਨਿਰਮਲੁਮਿਹਰਵਾਨੁਮਧੁਸੂਦਨੁਜਿਸਦਾਹੁਕਮੁਨਮੇਟਿਆਜਾਈਹੇ॥੧੪॥
ਉਹ ਆਪ ਹੀ ਪਵਿੱਤਰ ਹੈ, ਆਪ ਹੀ ਦਇਆ ਕਰਨ ਵਾਲਾ ਹੈ, ਆਪ ਹੀ ਵਿਕਾਰੀਆਂ ਦਾ ਨਾਸ ਕਰਨ ਵਾਲਾ ਹੈ, (ਉਹ ਐਸਾ ਹੈ) ਜਿਸ ਦਾ ਹੁਕਮ ਮੋੜਿਆ ਨਹੀਂ ਜਾ ਸਕਦਾ ॥੧੪॥
He Himself is immaculate, compassionate, the lover of nectar; the Hukam of His Command cannot be erased. ||14||
आपे निरमलु मिहरवानु मधुसूदनु जिस दा हुकमु न मेटिआ जाई हे ॥१४॥
ਸੇਵਡਭਾਗੀਜਿਨੀਏਕੋਜਾਤਾ॥
ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਉਸ ਇੱਕ ਪਰਮਾਤਮਾ ਨੂੰ (ਹਰ ਥਾਂ) ਜਾਣਿਆ ਹੈ,
Those who know the One Lord are very fortunate.
से वडभागी जिनी एको जाता ॥
ਘਟਿਘਟਿਵਸਿਰਹਿਆਜਗਜੀਵਨੁਦਾਤਾ॥
(ਜਿਨ੍ਹਾਂ ਇਹ ਸਮਝਿਆ ਹੈ ਕਿ) ਜਗਤ ਦਾ ਸਹਾਰਾ ਦਾਤਾਰ ਹਰੇਕ ਸਰੀਰ ਵਿਚ ਵੱਸ ਰਿਹਾ ਹੈ।
He dwells in each and every heart, the Great Giver, the Life of the world.
घटि घटि वसि रहिआ जगजीवनु दाता ॥
ਇਕਥੈਗੁਪਤੁਪਰਗਟੁਹੈਆਪੇਗੁਰਮੁਖਿਭ੍ਰਮੁਭਉਜਾਈਹੇ॥੧੫॥
ਕਿਸੇ ਥਾਂ ਉਹ ਲੁਕਿਆ ਹੋਇਆ (ਵੱਸਦਾ) ਹੈ, ਕਿਸੇ ਥਾਂ ਪਰਤੱਖ ਦਿੱਸ ਰਿਹਾ ਹੈ-ਗੁਰੂ ਦੀ ਰਾਹੀਂ (ਇਹ ਨਿਸਚਾ ਕਰ ਕੇ ਮਨੁੱਖ ਦਾ) ਭਰਮ ਤੇ ਡਰ ਦੂਰ ਹੋ ਜਾਂਦਾ ਹੈ (ਫਿਰ ਨਾਹ ਕੋਈ ਵੈਰੀ ਦਿੱਸਦਾ ਹੈ ਤੇ ਨਾ ਹੀ ਕਿਸੇ ਤੋਂ ਡਰ ਆਉਂਦਾ ਹੈ) ॥੧੫॥
At the same time, He is both hidden and revealed. For the Gurmukh, doubt and fear are dispelled. ||15||
इक थै गुपतु परगटु है आपे गुरमुखि भ्रमु भउ जाई हे ॥१५॥
ਗੁਰਮੁਖਿਹਰਿਜੀਉਏਕੋਜਾਤਾ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ।
The Gurmukh knows the One, the Dear Lord.
गुरमुखि हरि जीउ एको जाता ॥
ਅੰਤਰਿਨਾਮੁਸਬਦਿਪਛਾਤਾ॥
ਉਸ ਦੇ ਅੰਦਰ ਪ੍ਰਭੂ ਦਾ ਨਾਮ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਨੂੰ (ਹਰ ਥਾਂ) ਪਛਾਣਦਾ ਹੈ।
Deep within the nucleus of his inner being, is the Naam, the Name of the Lord; he realizes the Word of the Shabad.
अंतरि नामु सबदि पछाता ॥
ਜਿਸੁਤੂਦੇਹਿਸੋਈਜਨੁਪਾਏਨਾਨਕਨਾਮਿਵਡਾਈਹੇ॥੧੬॥੪॥
ਹੇ ਨਾਨਕ! ਜਿਸ ਮਨੁੱਖ ਨੂੰ ਤੂੰ ਆਪਣਾ ਨਾਮ ਦੇਂਦਾ ਹੈਂ, ਉਹੀ ਮਨੁੱਖ ਤੇਰਾ ਨਾਮ ਪ੍ਰਾਪਤ ਕਰਦਾ ਹੈ। ਨਾਮ ਦੀ ਰਾਹੀਂ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਪ੍ਰਾਪਤ ਹੁੰਦੀ ਹੈ ॥੧੬॥੪॥
He alone receives it, unto whom You give it. O Nanak, the Naam is glorious greatness. ||16||4||
जिसु तू देहि सोई जनु पाए नानक नामि वडाई हे ॥१६॥४॥
WWW.GURBANI.WORLD