GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਰਾਮਦਾਸ ਜੀ
ਅੰਗ 174
Display Settings
Translations
ਗਉੜੀਮਾਝਮਹਲਾ
Gauree Maajh, Fourth Mahalaa:
गउड़ी माझ महला ४ ॥
ਚੋਜੀਮੇਰੇਗੋਵਿੰਦਾਚੋਜੀਮੇਰੇਪਿਆਰਿਆਹਰਿਪ੍ਰਭੁਮੇਰਾਚੋਜੀਜੀਉ
ਹੇ ਮੇਰੇ ਪਿਆਰੇ! ਹੇ ਮੇਰੇ ਗੋਵਿੰਦ! ਤੂੰ ਆਪਣੀ ਮਰਜ਼ੀ ਦੇ ਕੰਮ ਕਰਨ ਵਾਲਾ ਮੇਰਾ ਹਰਿ-ਪ੍ਰਭੂ ਹੈਂ।
Playful is my Lord of the Universe; playful is my Beloved. My Lord God is wondrous and playful.
चोजी मेरे गोविंदा चोजी मेरे पिआरिआ हरि प्रभु मेरा चोजी जीउ ॥
ਹਰਿਆਪੇਕਾਨੑੁਉਪਾਇਦਾਮੇਰੇਗੋਵਿਦਾਹਰਿਆਪੇਗੋਪੀਖੋਜੀਜੀਉ
ਹਰੀ ਆਪ ਹੀ ਕ੍ਰਿਸ਼ਨ ਨੂੰ ਪੈਦਾ ਕਰਨ ਵਾਲਾ ਹੈ, ਹਰੀ ਆਪ ਹੀ (ਕ੍ਰਿਸ਼ਨ ਨੂੰ) ਲੱਭਣ ਵਾਲੀ ਗਵਾਲਣ ਹੈ।
The Lord Himself created Krishna, O my Lord of the Universe; the Lord Himself is the milkmaids who seek Him.
हरि आपे कानु उपाइदा मेरे गोविदा हरि आपे गोपी खोजी जीउ ॥
ਹਰਿਆਪੇਸਭਘਟਭੋਗਦਾਮੇਰੇਗੋਵਿੰਦਾਆਪੇਰਸੀਆਭੋਗੀਜੀਉ
ਸਭ ਸਰੀਰਾਂ ਵਿਚ ਵਿਆਪਕ ਹੋ ਕੇ ਹਰੀ ਆਪ ਹੀ ਸਭ ਪਦਾਰਥਾਂ ਨੂੰ ਭੋਗਦਾ ਹੈ, ਹਰੀ ਆਪ ਹੀ ਸਾਰੇ ਮਾਇਕ ਪਦਾਰਥਾਂ ਦੇ ਰਸ ਲੈਣ ਵਾਲਾ ਹੈ, ਆਪ ਹੀ ਭੋਗਣ ਵਾਲਾ ਹੈ।
The Lord Himself enjoys every heart, O my Lord of the Universe; He Himself is the Ravisher and the Enjoyer.
हरि आपे सभ घट भोगदा मेरे गोविंदा आपे रसीआ भोगी जीउ ॥
ਹਰਿਸੁਜਾਣੁਭੁਲਈਮੇਰੇਗੋਵਿੰਦਾਆਪੇਸਤਿਗੁਰੁਜੋਗੀਜੀਉ॥੧॥
(ਪਰ) ਹਰੀ ਬਹੁਤ ਸਿਆਣਾ ਹੈ, (ਸਭ ਪਦਾਰਥਾਂ ਨੂੰ ਭੋਗਣ ਵਾਲਾ ਹੁੰਦਿਆਂ ਭੀ ਉਹ) ਭੁੱਲਦਾ ਨਹੀਂ, ਉਹ ਹਰੀ ਆਪ ਹੀ ਭੋਗਾਂ ਤੋਂ ਨਿਰਲੇਪ ਸਤਿਗੁਰੂ ਹੈ ॥੧॥
The Lord is All-knowing - He cannot be fooled, O my Lord of the Universe. He is the True Guru, the Yogi. ||1||
हरि सुजाणु न भुलई मेरे गोविंदा आपे सतिगुरु जोगी जीउ ॥१॥
ਆਪੇਜਗਤੁਉਪਾਇਦਾਮੇਰੇਗੋਵਿਦਾਹਰਿਆਪਿਖੇਲੈਬਹੁਰੰਗੀਜੀਉ
ਹਰਿ-ਪ੍ਰਭੂ ਆਪ ਹੀ ਜਗਤ ਪੈਦਾ ਕਰਦਾ ਹੈ, ਹਰੀ ਆਪ ਹੀ ਅਨੇਕਾਂ ਰੰਗਾਂ ਵਿਚ (ਜਗਤ ਦਾ ਖੇਲ) ਖੇਲ ਰਿਹਾ ਹੈ।
He Himself created the world, O my Lord of the Universe; the Lord Himself plays in so many ways!
आपे जगतु उपाइदा मेरे गोविदा हरि आपि खेलै बहु रंगी जीउ ॥
ਇਕਨਾਭੋਗਭੋਗਾਇਦਾਮੇਰੇਗੋਵਿੰਦਾਇਕਿਨਗਨਫਿਰਹਿਨੰਗਨੰਗੀਜੀਉ
ਹਰੀ ਆਪ ਹੀ ਅਨੇਕਾਂ ਜੀਵਾਂ ਪਾਸੋਂ ਮਾਇਕ ਪਦਾਰਥਾਂ ਦੇ ਭੋਗ ਭੋਗਾਂਦਾ ਹੈ (ਭਾਵ, ਅਨੇਕਾਂ ਨੂੰ ਰੱਜਵੇਂ ਪਦਾਰਥ ਬਖ਼ਸ਼ਦਾ ਹੈ, ਪਰ) ਅਨੇਕਾਂ ਜੀਵ ਐਸੇ ਹਨ ਜੋ ਨੰਗੇ ਪਏ ਫਿਰਦੇ ਹਨ (ਜਿਨ੍ਹਾਂ ਦੇ ਤਨ ਉਤੇ ਕੱਪੜਾ ਭੀ ਨਹੀਂ)।
Some enjoy enjoyments, O my Lord of the Universe, while others wander around naked, the poorest of the poor.
इकना भोग भोगाइदा मेरे गोविंदा इकि नगन फिरहि नंग नंगी जीउ ॥
ਆਪੇਜਗਤੁਉਪਾਇਦਾਮੇਰੇਗੋਵਿਦਾਹਰਿਦਾਨੁਦੇਵੈਸਭਮੰਗੀਜੀਉ
ਹਰੀ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਦਾ ਹੈ, ਸਾਰੀ ਲੁਕਾਈ ਉਸ ਪਾਸੋਂ ਮੰਗਦੀ ਰਹਿੰਦੀ ਹੈ, ਉਹ ਸਭਨਾਂ ਨੂੰ ਦਾਤਾਂ ਦੇਂਦਾ ਹੈ।
He Himself created the world, O my Lord of the Universe; the Lord gives His gifts to all who beg for them.
आपे जगतु उपाइदा मेरे गोविदा हरि दानु देवै सभ मंगी जीउ ॥
ਭਗਤਾਨਾਮੁਆਧਾਰੁਹੈਮੇਰੇਗੋਵਿੰਦਾਹਰਿਕਥਾਮੰਗਹਿਹਰਿਚੰਗੀਜੀਉ॥੨॥
ਉਸ ਦੀ ਭਗਤੀ ਕਰਨ ਵਾਲੇ ਬੰਦਿਆਂ ਨੂੰ ਉਸ ਦੇ ਨਾਮ ਦਾ ਹੀ ਆਸਰਾ ਹੈ, ਉਹ ਹਰੀ ਪਾਸੋਂ ਉਸ ਦੀ ਸ੍ਰੇਸ਼ਟ ਸਿਫ਼ਤ-ਸਾਲਾਹ ਹੀ ਮੰਗਦੇ ਹਨ ॥੨॥
His devotees have the Support of the Naam, O my Lord of the Universe; they beg for the sublime sermon of the Lord. ||2||
भगता नामु आधारु है मेरे गोविंदा हरि कथा मंगहि हरि चंगी जीउ ॥२॥
ਹਰਿਆਪੇਭਗਤਿਕਰਾਇਦਾਮੇਰੇਗੋਵਿੰਦਾਹਰਿਭਗਤਾਲੋਚਮਨਿਪੂਰੀਜੀਉ
ਹਰੀ ਆਪ ਹੀ (ਆਪਣੇ ਭਗਤਾਂ ਪਾਸੋਂ) ਆਪਣੀ ਭਗਤੀ ਕਰਾਂਦਾ ਹੈ, ਭਗਤਾਂ ਦੇ ਮਨ ਵਿਚ (ਪੈਦਾ ਹੋਈ ਭਗਤੀ ਦੀ) ਤਾਂਘ ਹਰੀ ਆਪ ਹੀ ਪੂਰੀ ਕਰਦਾ ਹੈ।
The Lord Himself inspires His devotees to worship Him, O my Lord of the Universe; the Lord fulfills the desires of the minds of His devotees.
हरि आपे भगति कराइदा मेरे गोविंदा हरि भगता लोच मनि पूरी जीउ ॥
ਆਪੇਜਲਿਥਲਿਵਰਤਦਾਮੇਰੇਗੋਵਿਦਾਰਵਿਰਹਿਆਨਹੀਦੂਰੀਜੀਉ
ਜਲ ਵਿਚ, ਧਰਤੀ ਵਿਚ, (ਸਭ ਥਾਂ) ਹਰੀ ਆਪ ਹੀ ਵੱਸ ਰਿਹਾ ਹੈ, (ਸਭ ਜੀਵਾਂ ਵਿਚ) ਵਿਆਪਕ ਹੈ (ਕਿਸੇ ਜੀਵ ਤੋਂ ਉਹ ਹਰੀ) ਦੂਰ ਨਹੀਂ ਹੈ।
He Himself is permeating and pervading the waters and the lands, O my Lord of the Universe; He is All-pervading - He is not far away.
आपे जलि थलि वरतदा मेरे गोविदा रवि रहिआ नही दूरी जीउ ॥
ਹਰਿਅੰਤਰਿਬਾਹਰਿਆਪਿਹੈਮੇਰੇਗੋਵਿਦਾਹਰਿਆਪਿਰਹਿਆਭਰਪੂਰੀਜੀਉ
ਸਭ ਜੀਵਾਂ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਹਰੀ ਆਪ ਹੀ ਵੱਸਦਾ ਹੈ, ਹਰ ਥਾਂ ਹਰੀ ਆਪ ਹੀ ਭਰਪੂਰ ਹੈ।
The Lord Himself is within the self, and outside as well, O my Lord of the Universe; the Lord Himself is fully pervading everywhere.
हरि अंतरि बाहरि आपि है मेरे गोविदा हरि आपि रहिआ भरपूरी जीउ ॥
ਹਰਿਆਤਮਰਾਮੁਪਸਾਰਿਆਮੇਰੇਗੋਵਿੰਦਾਹਰਿਵੇਖੈਆਪਿਹਦੂਰੀਜੀਉ॥੩॥
ਸਰਬ-ਵਿਆਪਕ ਰਾਮ ਆਪ ਹੀ ਇਸ ਜਗਤ-ਖਿਲਾਰੇ ਨੂੰ ਖਿਲਾਰ ਰਿਹਾ ਹੈ, ਹਰੇਕ ਦੇ ਅੰਗ-ਸੰਗ ਰਹਿ ਕੇ ਹਰੀ ਆਪ ਹੀ ਸਭ ਦੀ ਸੰਭਾਲ ਕਰਦਾ ਹੈ ॥੩॥
The Lord, the Supreme Soul, is diffused everywhere, O my Lord of the Universe. The Lord Himself beholds all; His Immanent Presence is pervading everywhere. ||3||
हरि आतम रामु पसारिआ मेरे गोविंदा हरि वेखै आपि हदूरी जीउ ॥३॥
ਹਰਿਅੰਤਰਿਵਾਜਾਪਉਣੁਹੈਮੇਰੇਗੋਵਿੰਦਾਹਰਿਆਪਿਵਜਾਏਤਿਉਵਾਜੈਜੀਉ
ਸਭ ਜੀਵਾਂ ਦੇ ਅੰਦਰ ਪ੍ਰਾਣ-ਰੂਪ ਹੋ ਕੇ ਹਰੀ ਆਪ ਹੀ ਵਾਜਾ (ਵੱਜ ਰਿਹਾ) ਹੈ (ਹਰੇਕ ਜੀਵ ਪ੍ਰਭੂ ਦਾ, ਮਾਨੋ, ਵਾਜਾ ਹੈ) ਜਿਵੇਂ ਉਹ ਹਰੇਕ ਜੀਵ-ਵਾਜੇ ਨੂੰ ਵਜਾਂਦਾ ਹੈ ਤਿਵੇਂ ਹਰੇਕ ਜੀਵ-ਵਾਜਾ ਵੱਜਦਾ ਹੈ।
O Lord, the music of the praanic wind is deep within, O my Lord of the Universe; as the Lord Himself plays this music, so does it vibrate and resound.
हरि अंतरि वाजा पउणु है मेरे गोविंदा हरि आपि वजाए तिउ वाजै जीउ ॥
ਹਰਿਅੰਤਰਿਨਾਮੁਨਿਧਾਨੁਹੈਮੇਰੇਗੋਵਿੰਦਾਗੁਰਸਬਦੀਹਰਿਪ੍ਰਭੁਗਾਜੈਜੀਉ
ਹਰੇਕ ਜੀਵ ਦੇ ਅੰਦਰ ਹਰੀ ਦਾ ਨਾਮ-ਖ਼ਜ਼ਾਨਾ ਮੌਜੂਦ ਹੈ, ਪਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰਿ-ਪ੍ਰਭੂ (ਜੀਵ ਦੇ ਅੰਦਰ) ਪਰਗਟ ਹੁੰਦਾ ਹੈ।
O Lord, the treasure of the Naam is deep within, O my Lord of the Universe; through the Word of the Guru's Shabad, the Lord God is revealed.
हरि अंतरि नामु निधानु है मेरे गोविंदा गुर सबदी हरि प्रभु गाजै जीउ ॥
ਆਪੇਸਰਣਿਪਵਾਇਦਾਮੇਰੇਗੋਵਿੰਦਾਹਰਿਭਗਤਜਨਾਰਾਖੁਲਾਜੈਜੀਉ
ਹਰੀ ਆਪ ਹੀ ਜੀਵ ਨੂੰ ਪ੍ਰੇਰ ਕੇ ਆਪਣੀ ਸਰਨ ਵਿਚ ਲਿਅਉਂਦਾ ਹੈ, ਹਰੀ ਆਪ ਹੀ ਭਗਤਾਂ ਦੀ ਇੱਜ਼ਤ ਦਾ ਰਾਖਾ ਬਣਦਾ ਹੈ (ਭਾਵ, ਭਗਤਾਂ ਨੂੰ ਵਿਕਾਰਾਂ ਵਿਚ ਡਿੱਗਣ ਤੋਂ ਬਚਾਂਦਾ ਹੈ)।
He Himself leads us to enter His Sanctuary, O my Lord of the Universe; the Lord preserves the honor of His devotees.
आपे सरणि पवाइदा मेरे गोविंदा हरि भगत जना राखु लाजै जीउ ॥
ਵਡਭਾਗੀਮਿਲੁਸੰਗਤੀਮੇਰੇਗੋਵਿੰਦਾਜਨਨਾਨਕਨਾਮਸਿਧਿਕਾਜੈਜੀਉ॥੪॥੪॥੩੦॥੬੮॥
ਹੇ ਦਾਸ ਨਾਨਕ! ਤੂੰ ਭੀ ਸੰਗਤਿ ਵਿਚ ਮਿਲ (ਹਰਿ-ਪ੍ਰਭੂ ਦਾ ਨਾਮ ਜਪ, ਤੇ) ਵੱਡੇ ਭਾਗਾਂ ਵਾਲਾ ਬਣ। ਨਾਮ ਦੀ ਬਰਕਤਿ ਨਾਲ ਹੀ ਜੀਵਨ-ਮਨੋਰਥ ਦੀ ਸਫਲਤਾ ਹੁੰਦੀ ਹੈ ॥੪॥੪॥੩੦॥੬੮॥
By great good fortune, one joins the Sangat, the Holy Congregation, O my Lord of the Universe; O servant Nanak, through the Naam, one's affairs are resolved. ||4||4||30||68||
वडभागी मिलु संगती मेरे गोविंदा जन नानक नाम सिधि काजै जीउ ॥४॥४॥३०॥६८॥
WWW.GURBANI.WORLD
ਪਿਛਲਾ Share ਹੋਮ Save ਅਗਲਾ