GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਅਰਜਨ ਦੇਵ ਜੀ
ਅੰਗ 79
Display Settings
Translations
ਸਿਰੀਰਾਗੁਮਹਲਾਛੰਤ
Siree Raag, Fifth Mahalaa, Chhant:
सिरीरागु महला ५ छंत ॥
ਸਤਿਗੁਰਪ੍ਰਸਾਦਿ
One Universal Creator God. By The Grace Of The True Guru:
ੴ सतिगुर प्रसादि ॥
ਮਨਪਿਆਰਿਆਜੀਉਮਿਤ੍ਰਾਗੋਬਿੰਦਨਾਮੁਸਮਾਲੇ
ਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! ਪਰਮਾਤਮਾ ਦਾ ਨਾਮ (ਆਪਣੇ ਅੰਦਰ) ਸਾਂਭ ਕੇ ਰੱਖ।
O dear beloved mind, my friend, reflect upon the Name of the Lord of the Universe.
मन पिआरिआ जीउ मित्रा गोबिंद नामु समाले ॥
ਮਨਪਿਆਰਿਆਜੀਮਿਤ੍ਰਾਹਰਿਨਿਬਹੈਤੇਰੈਨਾਲੇ
ਹੇ ਪਿਆਰੇ ਮਨ! ਹੇ ਮਿਤ੍ਰ ਮਨ! ਇਹ ਹਰਿ-ਨਾਮ (ਸਦਾ) ਤੇਰੇ ਨਾਲ ਸਾਥ ਨਿਬਾਹੇਗਾ।
O dear beloved mind, my friend, the Lord shall always be with you.
मन पिआरिआ जी मित्रा हरि निबहै तेरै नाले ॥
ਸੰਗਿਸਹਾਈਹਰਿਨਾਮੁਧਿਆਈਬਿਰਥਾਕੋਇਜਾਏ
(ਹੇ ਮਨ!) ਪਰਮਾਤਮਾ ਦਾ ਨਾਮ ਸਿਮਰ, (ਇਹੀ ਤੇਰੇ) ਨਾਲ (ਰਹੇਗਾ, ਇਹੀ ਤੇਰਾ) ਸਾਥੀ (ਰਹੇਗਾ। ਜੇਹੜਾ ਭੀ ਮਨੁੱਖ ਇਹੀ ਹਰਿ-ਨਾਮ ਸਿਮਰਦਾ ਹੈ) ਉਹ ਦੁਨੀਆ ਤੋਂ ਖ਼ਾਲੀ (-ਹੱਥ) ਨਹੀਂ ਜਾਂਦਾ।
The Name of the Lord shall be with you as your Helper and Support. Meditate on Him-no one who does so shall ever return empty-handed.
संगि सहाई हरि नामु धिआई बिरथा कोइ न जाए ॥
ਮਨਚਿੰਦੇਸੇਈਫਲਪਾਵਹਿਚਰਣਕਮਲਚਿਤੁਲਾਏ
(ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਚਿੱਤ ਜੋੜ, ਤੂੰ ਸਾਰੇ ਮਨ ਇੱਛਤ ਫਲ ਪ੍ਰਾਪਤ ਕਰ ਲਏਂਗਾ।
You shall obtain the fruits of your mind's desires, by focusing your consciousness on the Lord's Lotus Feet.
मन चिंदे सेई फल पावहि चरण कमल चितु लाए ॥
ਜਲਿਥਲਿਪੂਰਿਰਹਿਆਬਨਵਾਰੀਘਟਿਘਟਿਨਦਰਿਨਿਹਾਲੇ
(ਹੇ ਮੇਰੇ ਮਨ!) ਜਗਤ ਦਾ ਮਾਲਕ ਪ੍ਰਭੂ ਜਲ ਵਿਚ ਧਰਤੀ ਵਿਚ ਹਰ ਥਾਂ ਭਰਪੂਰ ਹੈ, ਉਹ ਹਰੇਕ ਸਰੀਰ ਵਿਚ (ਵਿਆਪਕ ਹੋ ਕੇ ਮਿਹਰ ਦੀ) ਨਿਗਾਹ ਨਾਲ (ਹਰੇਕ ਨੂੰ) ਵੇਖਦਾ ਹੈ।
He is totally pervading the water and the land; He is the Lord of the World-forest. Behold Him in exaltation in each and every heart.
जलि थलि पूरि रहिआ बनवारी घटि घटि नदरि निहाले ॥
ਨਾਨਕੁਸਿਖਦੇਇਮਨਪ੍ਰੀਤਮਸਾਧਸੰਗਿਭ੍ਰਮੁਜਾਲੇ॥੧॥
ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ-ਸਾਧ ਸੰਗਤਿ ਵਿਚ ਰਹਿ ਕੇ ਆਪਣੀ ਭਟਕਣਾ ਨਾਸ ਕਰ ॥੧॥
Nanak gives this advice: O beloved mind, in the Company of the Holy, burn away your doubts. ||1||
नानकु सिख देइ मन प्रीतम साधसंगि भ्रमु जाले ॥१॥
ਮਨਪਿਆਰਿਆਜੀਮਿਤ੍ਰਾਹਰਿਬਿਨੁਝੂਠੁਪਸਾਰੇ
ਹੇ ਮੇਰੇ ਪਿਆਰੇ ਮਨ! ਹੇ ਮੇਰੇ ਮਿਤ੍ਰ ਮਨ! ਪਰਮਾਤਮਾ ਤੋਂ ਬਿਨਾ (ਹੋਰ ਕੋਈ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ), ਇਹ ਸਾਰਾ ਜਗਤ-ਪਸਾਰਾ ਸਦਾ ਸਾਥ ਨਿਬਾਹੁਣ ਵਾਲਾ ਨਹੀਂ।
O dear beloved mind, my friend, without the Lord, all outward show is false.
मन पिआरिआ जी मित्रा हरि बिनु झूठु पसारे ॥
ਮਨਪਿਆਰਿਆਜੀਉਮਿਤ੍ਰਾਬਿਖੁਸਾਗਰੁਸੰਸਾਰੇ
ਹੇ ਪਿਆਰੇ ਮਨ! ਇਹ ਸੰਸਾਰ (ਇਕ) ਸਮੁੰਦਰ (ਹੈ ਜੋ) ਜ਼ਹਰ (ਨਾਲ ਭਰਿਆ ਹੋਇਆ) ਹੈ।
O dear beloved mind, my friend, the world is an ocean of poison.
मन पिआरिआ जीउ मित्रा बिखु सागरु संसारे ॥
ਚਰਣਕਮਲਕਰਿਬੋਹਿਥੁਕਰਤੇਸਹਸਾਦੂਖੁਬਿਆਪੈ
(ਹੇ ਮਨ!) ਕਰਤਾਰ ਦੇ ਸੋਹਣੇ ਚਰਨਾਂ ਨੂੰ ਜਹਾਜ਼ ਬਣਾ (ਇਸ ਦੀ ਬਰਕਤਿ ਨਾਲ) ਕੋਈ ਸਹਮ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ।
Let the Lord's Lotus Feet be your Boat, so that pain and skepticism shall not touch you.
चरण कमल करि बोहिथु करते सहसा दूखु न बिआपै ॥
ਗੁਰੁਪੂਰਾਭੇਟੈਵਡਭਾਗੀਆਠਪਹਰਪ੍ਰਭੁਜਾਪੈ
(ਪਰ ਜੀਵ ਦੇ ਵੱਸ ਦੀ ਗੱਲ ਨਹੀਂ) ਜਿਸ ਵੱਡੇ ਭਾਗਾਂ ਵਾਲੇ ਨੂੰ ਪੂਰਾ ਗੁਰੂ ਮਿਲਦਾ ਹੈ, ਉਹ ਪ੍ਰਭੂ ਨੂੰ ਅੱਠੇ ਪਹਰ ਸਿਮਰਦਾ ਹੈ।
Meeting with the Perfect Guru, by great good fortune, meditate on God twenty-four hours a day.
गुरु पूरा भेटै वडभागी आठ पहर प्रभु जापै ॥
ਆਦਿਜੁਗਾਦੀਸੇਵਕਸੁਆਮੀਭਗਤਾਨਾਮੁਅਧਾਰੇ
ਆਦਿ ਤੋਂ ਹੀ, ਜੁਗਾਂ ਦੇ ਆਦਿ ਤੋਂ ਹੀ, (ਪਰਮਾਤਮਾ ਆਪਣੇ) ਸੇਵਕਾਂ ਦਾ ਰਾਖਾ (ਚਲਿਆ ਆ ਰਿਹਾ) ਹੈ, (ਪਰਮਾਤਮਾ ਦੇ) ਭਗਤਾਂ ਲਈ ਪਰਮਾਤਮਾ ਦਾ ਨਾਮ (ਸਦਾ ਹੀ) ਜ਼ਿੰਦਗੀ ਦਾ ਸਹਾਰਾ ਹੈ।
From the very beginning, and throughout the ages, He is the Lord and Master of His servants. His Name is the Support of His devotees.
आदि जुगादी सेवक सुआमी भगता नामु अधारे ॥
ਨਾਨਕੁਸਿਖਦੇਇਮਨਪ੍ਰੀਤਮਬਿਨੁਹਰਿਝੂਠਪਸਾਰੇ॥੨॥
ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ-ਪਰਮਾਤਮਾ ਦੇ ਨਾਮ ਤੋਂ ਬਿਨਾ ਬਾਕੀ ਸਾਰੇ ਜਗਤ-ਖਿਲਾਰੇ ਤੋੜ ਸਾਥ ਨਿਬਾਹੁਣ ਵਾਲੇ ਨਹੀਂ ਹਨ ॥੨॥
Nanak gives this advice: O beloved mind, without the Lord, all outward show is false. ||2||
नानकु सिख देइ मन प्रीतम बिनु हरि झूठ पसारे ॥२॥
ਮਨਪਿਆਰਿਆਜੀਉਮਿਤ੍ਰਾਹਰਿਲਦੇਖੇਪਸਵਲੀ
ਹੇ ਪਿਆਰੇ ਮਨ! ਹੇ ਮਿਤ੍ਰ! ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝ, ਇਹ ਸੌਦਾ ਨਫ਼ਾ ਦੇਣ ਵਾਲਾ ਹੈ।
O dear beloved mind, my friend, load the profitable cargo of the Lord's Name.
मन पिआरिआ जीउ मित्रा हरि लदे खेप सवली ॥
ਮਨਪਿਆਰਿਆਜੀਉਮਿਤ੍ਰਾਹਰਿਦਰੁਨਿਹਚਲੁਮਲੀ
ਹੇ ਪਿਆਰੇ ਮਨ! ਹੇ ਮਿਤ੍ਰ ਮਨ! ਪਰਮਾਤਮਾ ਦਾ ਦਰਵਾਜ਼ਾ ਮੱਲੀ ਰੱਖ, ਇਹੀ ਦਰਵਾਜ਼ਾ ਅਟੱਲ ਹੈ।
O dear beloved mind, my friend, enter through the eternal Door of the Lord.
मन पिआरिआ जीउ मित्रा हरि दरु निहचलु मली ॥
ਹਰਿਦਰੁਸੇਵੇਅਲਖਅਭੇਵੇਨਿਹਚਲੁਆਸਣੁਪਾਇਆ
ਜੋ ਮਨੁੱਖ ਉਸ ਪਰਮਾਤਮਾ ਦਾ ਦਰ ਮੱਲਦਾ ਹੈ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਹ ਮਨੁੱਖ ਐਸਾ (ਆਤਮਕ) ਟਿਕਾਣਾ ਹਾਸਲ ਕਰ ਲੈਂਦਾ ਹੈ ਜੋ ਕਦੇ ਡੋਲਦਾ ਨਹੀਂ।
One who serves at the Door of the Imperceptible and Unfathomable Lord, obtains this eternal position.
हरि दरु सेवे अलख अभेवे निहचलु आसणु पाइआ ॥
ਤਹਜਨਮਮਰਣੁਆਵਣਜਾਣਾਸੰਸਾਦੂਖੁਮਿਟਾਇਆ
ਉਸ ਆਤਮਕ ਟਿਕਾਣੇ ਪਹੁੰਚਿਆਂ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਮਨੁੱਖ ਹਰੇਕ ਕਿਸਮ ਦਾ ਸਹਮ ਤੇ ਦੁੱਖ ਮਿਟਾ ਲੈਂਦਾ ਹੈ।
There is no birth or death there, no coming or going; anguish and anxiety are ended.
तह जनम न मरणु न आवण जाणा संसा दूखु मिटाइआ ॥
ਚਿਤ੍ਰਗੁਪਤਕਾਕਾਗਦੁਫਾਰਿਆਜਮਦੂਤਾਕਛੂਚਲੀ
(ਉਸ ਆਤਮਕ ਟਿਕਾਣੇ ਤੇ ਪਹੁੰਚਿਆ ਮਨੁੱਖ ਧਰਮਰਾਜ ਦੇ ਥਾਪੇ ਹੋਏ) ਚਿਤ੍ਰ ਗੁਪਤ ਦਾ ਲੇਖਾ ਪਾੜ ਦੇਂਦਾ ਹੈ (ਭਾਵ, ਕੋਈ ਮੰਦੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਨੂੰ ਚਿਤ੍ਰ ਗੁਪਤ ਲਿਖ ਸਕਣ), ਜਮਦੂਤਾਂ ਦਾ ਕੋਈ ਜ਼ੋਰ ਉਸ ਉੱਤੇ ਨਹੀਂ ਪੈ ਸਕਦਾ।
The accounts of Chitr and Gupt, the recording scribes of the conscious and the subconscious are torn up, and the Messenger of Death cannot do anything.
चित्र गुपत का कागदु फारिआ जमदूता कछू न चली ॥
ਨਾਨਕੁਸਿਖਦੇਇਮਨਪ੍ਰੀਤਮਹਰਿਲਦੇਖੇਪਸਵਲੀ॥੩॥
(ਇਸ ਵਾਸਤੇ) ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਕਿ ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝ, ਇਹੀ ਸੌਦਾ ਨਫ਼ੇ ਵਾਲਾ ਹੈ ॥੩॥
Nanak gives this advice: O beloved mind, load the profitable cargo of the Lord's Name. ||3||
नानकु सिख देइ मन प्रीतम हरि लदे खेप सवली ॥३॥
ਮਨਪਿਆਰਿਆਜੀਉਮਿਤ੍ਰਾਕਰਿਸੰਤਾਸੰਗਿਨਿਵਾਸੋ
ਹੇ ਪਿਆਰੇ ਮਨ! ਹੇ ਮਿਤ੍ਰ ਮਨ! ਗੁਰਮੁਖਾਂ ਦੀ ਸੰਗਤਿ ਵਿਚ ਆਪਣਾ ਬਹਣ-ਖਲੋਣ ਬਣਾ।
O dear beloved mind, my friend, abide in the Society of the Saints.
मन पिआरिआ जीउ मित्रा करि संता संगि निवासो ॥
ਮਨਪਿਆਰਿਆਜੀਉਮਿਤ੍ਰਾਹਰਿਨਾਮੁਜਪਤਪਰਗਾਸੋ
ਹੇ ਪਿਆਰੇ ਮਨ! ਹੇ ਮਿਤ੍ਰ ਮਨ! (ਗੁਰਮੁਖਾਂ ਦੀ ਸੰਗਤਿ ਵਿਚ) ਪਰਮਾਤਮਾ ਦਾ ਨਾਮ ਜਪਿਆਂ ਅੰਦਰ ਆਤਮਕ ਚਾਨਣ ਹੋ ਜਾਂਦਾ ਹੈ।
O dear beloved mind, my friend, chanting the Lord's Name, the Divine Light shines within.
मन पिआरिआ जीउ मित्रा हरि नामु जपत परगासो ॥
ਸਿਮਰਿਸੁਆਮੀਸੁਖਹਗਾਮੀਇਛਸਗਲੀਪੁੰਨੀਆ
ਸੁਖ ਅਪੜਾਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਿਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।
Remember your Lord and Master, who is easily obtained, and all desires shall be fulfilled.
सिमरि सुआमी सुखह गामी इछ सगली पुंनीआ ॥
ਪੁਰਬੇਕਮਾਏਸ੍ਰੀਰੰਗਪਾਏਹਰਿਮਿਲੇਚਿਰੀਵਿਛੁੰਨਿਆ
ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰਾਂ ਅਨੁਸਾਰ ਚਿਰ ਦਾ ਵਿੱਛੁੜਿਆ ਲੱਛਮੀ-ਪਤੀ ਪ੍ਰਭੂ (ਫਿਰ) ਮਿਲ ਪੈਂਦਾ ਹੈ।
By my past actions, I have found the Lord, the Greatest Lover. Separated from Him for so long, I am united with Him again.
पुरबे कमाए स्रीरंग पाए हरि मिले चिरी विछुंनिआ ॥
ਅੰਤਰਿਬਾਹਰਿਸਰਬਤਿਰਵਿਆਮਨਿਉਪਜਿਆਬਿਸੁਆਸੋ
(ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਸਿਮਰਨ ਕੀਤਿਆਂ) ਮਨ ਵਿਚ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ (ਜੀਵਾਂ ਦੇ) ਅੰਦਰ ਬਾਹਰ ਹਰ ਥਾਂ ਵਿਆਪਕ ਹੈ।
Inside and out, He is pervading everywhere. Faith in Him has welled up within my mind.
अंतरि बाहरि सरबति रविआ मनि उपजिआ बिसुआसो ॥
ਨਾਨਕੁਸਿਖਦੇਇਮਨਪ੍ਰੀਤਮਕਰਿਸੰਤਾਸੰਗਿਨਿਵਾਸੋ॥੪॥
ਹੇ ਪ੍ਰੀਤਮ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆ ਕਰ ॥੪॥
Nanak gives this advice: O beloved mind, let the Society of the Saints be your dwelling. ||4||
नानकु सिख देइ मन प्रीतम करि संता संगि निवासो ॥४॥
ਮਨਪਿਆਰਿਆਜੀਉਮਿਤ੍ਰਾਹਰਿਪ੍ਰੇਮਭਗਤਿਮਨੁਲੀਨਾ
ਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! (ਜਿਸ ਮਨੁੱਖ ਦਾ) ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਮਸਤ ਰਹਿੰਦਾ ਹੈ,
O dear beloved mind, my friend, let your mind remain absorbed in loving devotion to the Lord.
मन पिआरिआ जीउ मित्रा हरि प्रेम भगति मनु लीना ॥
ਮਨਪਿਆਰਿਆਜੀਉਮਿਤ੍ਰਾਹਰਿਜਲਮਿਲਿਜੀਵੇਮੀਨਾ
ਹੇ ਪਿਆਰੇ ਮਿਤ੍ਰ ਮਨ! ਉਹ ਮਨੁੱਖ ਪਰਮਾਤਮਾ ਨੂੰ ਮਿਲ ਕੇ (ਇਉਂ) ਆਤਮਕ ਜੀਵਨ ਹਾਸਲ ਕਰਦਾ ਹੈ (ਜਿਵੇਂ) ਮੱਛੀ ਪਾਣੀ ਨੂੰ ਮਿਲ ਕੇ ਜੀਊਂਦੀ ਹੈ।
O dear beloved mind, my friend, the fish of the mind lives only when it is immersed in the Water of the Lord.
मन पिआरिआ जीउ मित्रा हरि जल मिलि जीवे मीना ॥
ਹਰਿਪੀਆਘਾਨੇਅੰਮ੍ਰਿਤਬਾਨੇਸ੍ਰਬਸੁਖਾਮਨਵੁਠੇ
ਸਤਿਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣ ਕੇ ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ (-ਰੂਪ) ਪਾਣੀ ਪੀ ਕੇ (ਮਾਇਆ ਦੀ ਤ੍ਰੇਹ ਵਲੋਂ) ਰੱਜ ਜਾਂਦਾ ਹੈ, ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ,
Drinking in the Lord's Ambrosial Bani, the mind is satisfied, and all pleasures come to abide within.
हरि पी आघाने अंम्रित बाने स्रब सुखा मन वुठे ॥
ਸ੍ਰੀਧਰਪਾਏਮੰਗਲਗਾਏਇਛਪੁੰਨੀਸਤਿਗੁਰਤੁਠੇ
ਉਹ ਮਨੁੱਖ ਲੱਛਮੀ-ਪਤੀ ਪ੍ਰਭੂ ਦਾ ਮੇਲ ਹਾਸਲ ਕਰ ਲੈਂਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ, ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।
Attaining the Lord of Excellence, I sing the Songs of Joy. The True Guru, becoming merciful, has fulfilled my desires.
स्रीधर पाए मंगल गाए इछ पुंनी सतिगुर तुठे ॥
ਲੜਿਲੀਨੇਲਾਏਨਉਨਿਧਿਪਾਏਨਾਉਸਰਬਸੁਠਾਕੁਰਿਦੀਨਾ
ਉਸ ਨੂੰ ਠਾਕੁਰ ਨੇ ਆਪਣੇ ਪੱਲੇ ਲਾ ਲਿਆ ਹੈ, ਠਾਕੁਰ ਪਾਸੋਂ ਉਸ ਨੂੰ (ਮਾਨੋ) ਨੌਂ ਹੀ ਖ਼ਜ਼ਾਨੇ ਮਿਲ ਗਏ ਹਨ ਕਿਉਂਕਿ ਠਾਕੁਰ ਨੇ ਉਸ ਨੂੰ ਆਪਣਾ ਨਾਮ ਦੇ ਦਿੱਤਾ ਹੈ ਜੋ (ਮਾਨੋ, ਜਗਤ ਦਾ) ਸਾਰਾ ਹੀ ਧਨ ਹੈ।
He has attached me to the hem of His robe, and I have obtained the nine treasures. My Lord and Master has bestowed His Name, which is everything to me.
लड़ि लीने लाए नउ निधि पाए नाउ सरबसु ठाकुरि दीना ॥
ਨਾਨਕਸਿਖਸੰਤਸਮਝਾਈਹਰਿਪ੍ਰੇਮਭਗਤਿਮਨੁਲੀਨਾ॥੫॥੧॥੨॥
ਹੇ ਨਾਨਕ! ਜਿਸ ਮਨੁੱਖ ਨੂੰ ਸੰਤ ਜਨਾਂ ਨੇ (ਪਰਮਾਤਮਾ ਦੇ ਸਿਮਰਨ ਦੀ) ਸਿੱਖਿਆ ਸਮਝਾ ਦਿੱਤੀ ਹੈ, ਉਸ ਦਾ ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਲੀਨ ਰਹਿੰਦਾ ਹੈ ॥੫॥੧॥੨॥
Nanak instructs the Saints to teach, that the mind is imbued with loving devotion to the Lord. ||5||1||2||
नानक सिख संत समझाई हरि प्रेम भगति मनु लीना ॥५॥१॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ